ਥਾਣੇ ਸਾਹਮਣੇ ਵਾਪਰੀ ਘਟਨਾ, ਪੇਕੇ ਘਰ ਆਈ ਅੋਰਤ ਖੋਹੀਆਂ ਗਈਆਂ ਵਾਲੀਆਂ

03/20/2021 7:26:29 PM

ਭੋਗਪੁਰ (ਰਾਣਾ ਭੋਗਪੁਰੀਆ)- ਅੱਜ ਥਾਣਾ ਭੋਗਪੁਰ ਦੇ ਸਾਹਮਣੇ ਪੈਂਦੀ ਗਲੀ ਅੰਦਰ ਘੁਮਿਆਰ ਮਹੱਲੇ ਵਿੱਚ ਪੇਕੇ ਘਰ ਆਈ ਹਰਭਜਨ ਕੌਰ ਪਤਨੀ ਮਹਿੰਦਰਪਾਲ ਵਾਸੀ ਪਿੱਪਲਾ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਲੁਟੇਰਿਆ ਹੱਥੋਂ ਆਪਣੀਆਂ ਕੰਨਾਂ ਦੀਆਂ ਵਾਲੀਆਂ ਖੁਹਾ ਬੈਠੀ। ਮਿਲੀ ਜਾਣਕਾਰੀ ਮੁਤਾਬਕ ਅਨੁਸਾਰ ਹਰਭਜਨ ਕੌਰ ਅਪਣੇ ਪੇਕੇ ਘਰ ਜਗਜੀਵਨ ਸਿੰਘ ਪੁੱਤਰ ਗੁਰਮੇਲ ਸਿੰਘ ਜੋ ਕਿ ਹਰਭਜਨ ਕੌਰ ਦਾ ਭਤੀਜਾ ਲਗਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ

ਉਸ ਦੇ ਘਰ ਦੇ ਬੂਹੇ ਅੰਦਰ ਬੈਠੀ ਸੀ, ਅਚਾਨਕ ਮੋਟਰਸਾਇਕਲ ਉਤੇ ਅਣਪਛਾਤੇ ਲੁਟੇਰਿਆਂ ਨੇ ਦੋ ਵਾਰ ਗਲੀ ਵਿੱਚ ਗੇੜੇ ਮਾਰੇ ਅਤੇ ਕੁਝ ਦੇਰੀ ਬਆਦ ਇਕ ਲੁਟੇਰਾ ਘਰ ਦੇ ਅੰਦਰ ਦਾਖ਼ਲ ਹੋ ਕੇ ਮਾਣਕ ਦਾ ਘਰ ਪੁੱਛਣ ਲੱਗਾ ਤਾਂ ਬੀਬੀ ਨੇ ਕਿਹਾ ਤੂੰ ਕੋਣ ਏ ਨਿਕਲ ਬਾਹਰ ਤੇਰੀ ਜੁਅਰਤ ਕਿਵੇ ਪਈ ਅੰਦਰ ਆਉਣ ਦੀ ਤਾਂ ਲੁਟੇਰੇ ਨੇ ਜਾਣ ਲੱਗੇ ਬੀਬੀ ਦੇ ਦੋਹਾਂ ਕੰਨਾ ਦੀਆਂ ਵਾਲੀਆਂ ਖੋਹ ਲਈਆਂ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 5ਵੀਂ ਜਮਾਤ ਦੇ 10 ਵਿਦਿਆਰਥੀਆਂ ਸਣੇ 415 ਨਵੇਂ ਮਾਮਲੇ ਮਿਲੇ

ਦੂਜਾ ਲੁਟੇਰਾ ਮੋਟਰਸਾਇਕਲ ਸਟਾਰਟ ਕਰਕੇ ਬਾਹਰ ਖੜ੍ਹਾ ਸੀ। ਰੋਲਾ ਪੈਣ ਉਤੇ ਇਹ ਦੋਵੇਂ ਲੁਟੇਰੇ ਮੋਟਰਸਾਈਕਲ ਉਤੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਮੌਕੇ ਉਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਪੁਲਸ ਚੈੱਕ ਤਾ ਕਰ ਰਹੀ ਹੈ। ਪੁਲਸ ਨੂੰ ਕੋਈ ਸਫ਼ਲਤਾ ਹੱਥ ਨਹੀ ਲੱਗੀ। ਜਿਸ ਗਲੀ ਵਿੱਚ ਖੋਹ ਦੀ ਵਾਰਦਾਤ ਹੋਈ ਹੈ । ਉਹ ਬਿਲਕੁਲ ਥਾਣੇ ਦੇ ਸਾਹਮਣੇ ਪੈਂਦੀ ਹੈ, ਜਿਸ ਵਿੱਚ ਹਰ ਵੇਲੇ ਲੋਕਾਂ ਦੀ ਬਹੁਤ ਆਵਾਜਾਈ ਰਹਿੰਦੀ ਹੈ ਪਰ ਬੇਖੌਫ਼ ਲੁਟੇਰੇ ਖੋਹ ਕਰਨ ਵਿੱਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ :  ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ


shivani attri

Content Editor

Related News