ਜਮਹੂਰੀ ਕਿਸਾਨ ਸਭਾ ਨੇ ਐਕਸੀਅਨ ਦਫਤਰ ਅੱਗੇ ਦਿੱਤਾ ਧਰਨਾ
Monday, Jun 18, 2018 - 03:35 PM (IST)

ਗੁਰਾਇਆ (ਮਨੀਸ਼)—ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਕਮੇਟੀ ਵੱਲੋਂ ਅੱਜ ਇੱਥੇ ਦੇ ਪਾਵਰਕਾਮ ਦੇ ਐਕਸੀਅਨ ਦਫਤਰ ਅੱਗੇ ਧਰਨਾ ਦਿੱਤਾ। ਇਹ ਧਰਨਾ ਸੂਬਾ ਕਮੇਟੀ ਵੱਲੋਂ ਦਿੱਤਾ ਗਿਆ। ਬਾਅਦ 'ਚ ਇੱਥੇ ਦੇ ਐਕਸੀਅਨ ਕੁਲਵਿੰਦਰ ਸਿੰਘ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਪੰਜਾਬ ਸਰਕਾਰ ਦੇ ਨਾਂ ਭੇਜੇ ਇਸ ਮੰਗ ਪੱਤਰ 'ਚ ਸੂਬਾ ਪੱਧਰ ਦੀਆਂ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ ਗਈ।
ਧਰਨੇ ਦੌਰਾਨ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ ਅਤੇ ਸ਼ਿੰਗਾਰਾ ਸਿੰਘ ਦੁਸਾਂਝ ਦੀ ਅਗਵਾਈ ਹੇਠ ਲਗਾਏ ਇਸ ਧਰਨੇ ਨੂੰ ਲੋਕਤਾਂਤਰਿਕ ਕਿਸਾਨ ਸਭਾ ਦੇ ਜ਼ਿਲਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਤਹਿਸੀਲ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ 'ਚ ਕਿਸਾਨਾਂ ਨੂੰ ਬਿਜਲੀ ਲਾਈਟ ਘੱਟੋ-ਘੱਟ 10 ਘੰਟੇ ਦਿੱਤੀ ਜਾਵੇ, ਸੜਿਆ ਜਾਂ ਚੋਰੀ ਹੋਇਆ ਟਰਾਂਸਫਾਰਮਰ 24 ਘੰਟਿਆਂ ਦੇ ਅੰਦਰ ਬਦਲਿਆ ਜਾਵੇ, ਵਿਭਾਗ ਦੇ ਮੁਲਾਜ਼ਿਮਾਂ ਦੀ ਭਰਤੀ ਕਰਕੇ ਪੋਸਟਾਂ ਪੂਰੀਆਂ ਕੀਤੀਆਂ ਜਾਣ। ਪਾਵਰਕਾਮ ਵਿਭਾਗ 'ਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕੀਤੇ ਜਾਵੇ।