ਖੇਤੀਬਾੜੀ ਕਾਨੂੰਨ ਨੂੰ ਲੈ ਕੇ ਖਹਿਰਾ ਦੀਆਂ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ
Sunday, Dec 13, 2020 - 05:57 PM (IST)
ਜਲੰਧਰ(ਸੁਨੀਲ ਮਹਾਜਨ) : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਦਾ ਨਿਰੰਤਰ ਵਿਰੋਧ ਹੋ ਰਿਹਾ ਹੈ। ਇਕ ਪਾਸੇ ਕਿਸਾਨ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਨੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ। ਇਸ ਮੁੱਦੇ 'ਤੇ ਅੱਜ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਸੂਬਿਆਂ ਵਿਚ ਇੱਕ ਰੈਫਰੈਂਡਮ ਕਰਵਾ ਲੈਣਾ ਚਾਹੀਦੈ ਜਿਨ੍ਹਾਂ ਵਿਚ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਵੇਖੋ - ਸਹਿਮਤੀ ਨਾ ਹੋਣ ਕਾਰਨ 6ਵੇਂ ਦਿਨ ਵੀ ਨਹੀਂ ਹੋ ਸਕਿਆ ਸ਼ਹੀਦ ਗੁਰਮੇਲ ਕੌਰ ਦਾ ਸਸਕਾਰ
ਜਨਮਤ ਸੰਗ੍ਰਹਿ(ਰੇਫਰੈਂਡਮ) 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰੇਫਰੈਂਡਮ ਜ਼ਰੀਏ ਪਹਿਲਾਂ ਵੀ ਬਹੁਤ ਸਾਰੇ ਮਸਲੇ ਹੱਲ ਹੋ ਚੁੱਕੇ ਹਨ, ਜਿਵੇਂ ਮਹਾਰਾਸ਼ਟਰ ਅਤੇ ਗੋਆ ਦਾ ਮਸਲਾ ਵੀ ਰੈਂਡਮ ਜ਼ਰੀਏ ਹੀ ਹੱਲ ਕੀਤਾ ਗਿਆ ਸੀ। ਇਸੇ ਤਰ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਮੁੱਦਾ ਜੋ ਇਸ ਸਮੇਂ ਬਹੁਤ ਗਰਮ ਹੈ ਉਸ ਨੂੰ ਵੀ ਰੇਫਰੈਂਡਮ ਜ਼ਰੀਏ ਹੀ ਹੱਲ ਕਰ ਲੈਣਾ ਚਾਹੀਦਾ ਹੈ। ਜੇ ਲੋਕ ਕੇਂਦਰ ਸਰਕਾਰ ਨੂੰ ਵੋਟ ਦਿੰਦੇ ਹਨ ਤਾਂ ਇਨ੍ਹਾਂ ਕਾਨੂੰਨਾਂ ਵਿਰੁੱਧ ਬੋਲਣ ਦਾ ਵੀ ਹੱਕ ਹੈ ਇਸ ਲਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਇਹ ਵੀ ਵੇਖੋ - ਰਾਸ਼ਨ ਕਾਰਡ ਰੱਦ ਕਰਨ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ, ਤੁਹਾਡੇ ਲਈ ਜਾਣਨਾ ਹੈ ਬਹੁਤ ਜ਼ਰੂਰੀ