ਕਰਵਾਚੌਥ : ਔਰਤਾਂ ’ਚ ਭਾਰੀ ਉਤਸ਼ਾਹ, ਜੰਮ ਕੇ ਕਰ ਰਹੀਆਂ ਖਰੀਦਦਾਰੀ, ਦੁਕਾਨਾਂ ’ਤੇ ਲੱਗਣ ਲੱਗੀ ਭੀੜ

10/31/2023 4:01:32 PM


ਕਪੂਰਥਲਾ (ਮਹਾਜਨ) : ਕਰਵਾਚੌਥ ਹਿੰਦੂਆਂ ਦਾ ਇਕ ਪ੍ਰਮੁੱਖ ਤਿਉਹਾਰ ਹੈ, ਜੋ ਪੂਰੇ ਦੇਸ਼ ’ਚ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਥੀ 01 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸਨੂੰ ਲੈ ਕੇ ਹੁਣੇ ਤੋਂ ਹੀ ਔਰਤਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਖਾਸ ਦਿਨ ਦਾ ਔਰਤਾਂ ਬਹੁਤ ਹੀ ਬੇਸਬਰੀ ਨਾਲ ਪੂਰੇ ਸਾਲ ਇੰਤਜ਼ਾਰ ਕਰਦੀਆਂ ਹਨ। ਕਰਵਾਚੌਥ ਵਰਤ ਦੇ ਕਈ ਦਿਨ ਪਹਿਲਾਂ ਤੋਂ ਹੀ ਔਰਤਾਂ ਇਸ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ ਫਿਰ ਉਹ ਭਾਵੇਂ ਕੱਪੜਾ, ਜਵੈਲਰੀ ਹੋਵੇ ਜਾਂ ਮੇਕਅਪ। ਔਰਤਾਂ ਇਸ ਖਾਸ ਮੌਕੇ ’ਤੇ ਹੱਥਾਂ ’ਤੇ ਮਹਿੰਦੀ ਲਗਾਉਣਾ ਕਾਫੀ ਪਸੰਦ ਕਰਦੀਆਂ ਹਨ। ਇਸ ਤਿਉਹਾਰ ਨੂੰ ਲੈ ਕੇ ਮਨਿਆਰੀ, ਕੱਪੜੇ, ਸਰਾਫ, ਮਠਿਆਈਆਂ, ਬੇਕਰੀ ਤੇ ਮੇਹੰਦੀ ਲਗਾਉਣ ਵਾਲੀਆਂ ਦੁਕਾਨਾਂ ’ਤੇ ਭਾਰੀ ਭੀੜ ਲੱਗੀ ਰਹੀ।

ਦੁਕਾਨਦਾਰਾਂ ਦੇ ਲਈ ਇਨ੍ਹਾਂ ਦਿਨੀ ਤਿਉਹਾਰੀ ਸੀਜ਼ਨ ਆਉਣ ਦੇ ਕਾਰਨ ਜਿੱਥੇ ਬਾਜ਼ਾਰਾਂ ’ਚ ਰੌਣਕ ਪਰਤ ਆਈ ਹੈ, ਉੱਥੇ ਹੀ ਲੋਕਾਂ ਵੱਲੋਂ ਕੀਤੀ ਜਾ ਰਹੀ ਜੰਮ ਕੇ ਖਰੀਦਦਾਰੀ ਨੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ। ਇਸ ਵਰਤ ਨੂੰ ਲੈ ਕੇ ਸੋਮਵਾਰ ਦੀ ਸ਼ਾਮ ਤੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਸਦਰ ਬਾਜ਼ਾਰ, ਮਾਲ ਰੋਡ, ਸੱਤ ਨਾਰਾਇਣ ਬਾਜ਼ਾਰ, ਅੰਮ੍ਰਿਤ ਬਾਜ਼ਾਰਾਂ ’ਚ ਲੋਕਾਂ ਦੀ ਦੇਰ ਰਾਤ ਤੱਕ ਭੀੜ ਰਹੀ। ਕਰਵਾਚੌਥ ’ਤੇ ਔਰਤਾਂ ਤੇ ਲੜਕੀਆਂ ਵੱਲੋਂ ਜੰਮ ਕੇ ਖਰੀਦਦਾਰੀ ਕਰਨ ਦੇ ਨਾਲ-ਨਾਲ ਹੱਥਾਂ ’ਤੇ ਮਹਿੰਦੀ ਲਗਾਈ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing

ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਹੈ ਕਰਵਾਚੌਥ
ਕਰਵਾਚੌਥ ਦਾ ਤਿਉਹਾਰ ਪਤੀ-ਪਤਨੀ ਦੇ ਮਜ਼ਬੂਤ ਰਿਸ਼ਤੇ, ਪਿਆਰ ਤੇ ਵਿਸ਼ਵਾਸ਼ ਦਾ ਪ੍ਰਤੀਕ ਹੈ। ਇਸ ਦਿਨ ਔਰਤਾਂ ਸੋਲਾਂ ਸ਼ਿੰਗਾਰ ਕਰਦੀਆ ਹਨ। ਮਹਿੰਦੀ ਨੂੰ ਸੋਲਾਂ ਸ਼ਿੰਗਾਰਾਂ ’ਚੋਂ ਇਕ ਮੰਨਿਆ ਗਿਆ ਹੈ। ਕਰਵਾ ਚੌਥ ਦੇ ਮੌਕੇ ਬਾਜ਼ਾਰਾਂ ਦੀ ਰੌਣਕ ਦੇਖਦੇ ਹੀ ਬਣਦੀ ਹੈ। ਮਹਿੰਦੀ ਲਗਾਉਣ ਵਾਲੇ ਕਾਰੀਗਰ ਸ਼ਹਿਰ ਦੇ ਪ੍ਰਮੁੱਖ ਬਾਜਾਰਾਂ, ਮੁੱਖ ਚੌਂਕਾਂ ਤੇ ਔਰਤਾਂ ਨੂੰ ਮਹਿੰਦੀ ਲਗਾ ਰਹੇ ਹਨ। ਔਰਤਾਂ ਦੀ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਘਰ ਮਹਿੰਦੀ ਲਗਾਉਣ ਵਾਲੀਆਂ ਔਰਤਾਂ ਸਰਲ ਮਹਿੰਦੀ ਡਿਜਾਇਨ ਪਸੰਦ ਕਰਦੀਆਂ ਹਨ।

ਵੱਖ-ਵੱਖ ਮਹਿੰਦੀ ਦੇ ਡਿਜ਼ਾਇਨ ਔਰਤਾਂ ਨੂੰ ਕਰ ਰਹੇ ਆਕਰਸ਼ਿਤ
ਇਸ ਸੀਜ਼ਨ ਗਲਿਟਰ ਵਾਲੀ, ਬੇਲ ਬੂਟੀਦਾਰ ਤੇ ਕਈ ਮਹਿੰਦੀ ਡਿਜ਼ਾਇਨ ਚਲਨ ’ਚ ਹਨ, ਜਿਨ੍ਹਾਂ ਦਾ ਕ੍ਰੇਜ਼ ਔਰਤਾਂ ’ਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਮਹਿੰਦੀ ਐਕਸਪਰਟ ਰਿੰਕੂ ਦਾ ਕਹਿਣਾ ਹੈ ਕਿ ਮਹਿੰਦੀ ਲਗਾਉਣ ਦੇ ਬਾਅਦ ਘੱਟ ਤੋਂ ਘੱਟ 5-6 ਘੰਟੇ ਦੇ ਲਈ ਮਹਿੰਦੀ ਹੱਥਾਂ ’ਚ ਲੱਗੀ ਰਹਿਣ ਦਿਓ। ਅਜਿਹਾ ਕਰਨ ਨਾਲ ਮਹਿੰਦੀ ਦਾ ਰੰਗ ਗਹਿਰਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਲੜਕੀ ਜਾਂ ਮਹਿਲਾ ਦੇ ਹੱਥਾਂ ’ਤੇ ਮਹਿੰਦੀ ਦਾ ਰੰਗ ਜਿੰਨਾ ਗਹਿਰਾ ਹੁੰਦਾ ਹੈ, ਉਸਦੇ ਪਤੀ ਦਾ ਪਿਆਰ ਓਨਾ ਹੀ ਗਹਿਰਾ ਹੁੰਦਾ ਹੈ। ਨੀਂਬੂ ਤੇ ਚੀਨੀ ਦੇ ਘੋਲ ਦੇ ਇਸਤੇਮਾਲ ਨਾਲ ਵੀ ਮਹਿੰਦੀ ਦਾ ਰੰਗ ਗਹਿਰਾ ਹੁੰਦਾ ਹੈ। ਮਹਿੰਦੀ ਲਗਾਉਣ ਦੇ ਨਾਲ-ਨਾਲ ਇਸ ਵਾਰ ਔਰਤਾਂ ਨਵੇਂ-ਨਵੇਂ ਡਿਜ਼ਾਇਨਾਂ ’ਚ ਚੂੜੀਆਂ ਵੀ ਖਰੀਦ ਰਹੀਆਂ ਹਨ। ਇਸਦੇ ਇਲਾਵਾ ਇਸ ਵਰਤ ਨੂੰ ਕਾਸ ਬਣਾਉਣ ਦੇ ਲਈ ਔਰਤਾਂ ਵੱਲੋਂ ਰੰਗ ਬਿਰੰਗੇ ਮਿੱਟੀ ਤੇ ਸਾਦੇ ਕਰਵਿਆਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ, ਜੋ ਕਿ ਦੇਖਣ ’ਚ ਵੀ ਵਧੀਆ ਲੱਗ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News