ਬੈਂਸ ਨੇ ਸਿੱਧੂ ਨੂੰ ਦਿੱਤਾ 'ਪੰਪ' (ਵੀਡੀਓ)

Monday, Jul 29, 2019 - 10:15 AM (IST)

ਕਪੂਰਥਲਾ (ਮੀਨੂ ਓਬਰਾਏ) : ਸਿਮਰਜੀਤ ਬੈਂਸ, ਸੁਖਪਾਲ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਨਵਜੋਤ ਸਿੱਧੂ ਨੂੰ ਕਾਂਗਰਸ ਛੱਡ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਦੇ ਵਾਰ-ਵਾਰ ਦਿੱਤੇ ਸੱਦੇ ਦੇ ਬਾਵਜੂਦ ਸਿੱਧੂ ਟਸ ਤੋਂ ਮਸ ਨਹੀਂ ਹੋਏ ਹਨ। ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਇੱਕਲੇ ਅਜਿਹੇ ਸ਼ਖਸ ਹਨ ਜਿਨ੍ਹਾਂ ਨੇ ਸਿੱਧੂ ਨੂੰ ਸੱਭ ਤੋਂ ਵੱਧ ਆਪਣੇ ਦਲ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਿੱਧੂ ਦੀ ਚੁੱਪੀ ਤੋਂ ਬਾਅਦ ਹੁਣ ਬੈਂਸ ਨੇ ਆਪਣੇ ਬਿਆਨ ਅਤੇ ਸੱਦੇ ਦੇ ਤਰੀਕੇ ਵਿਚ ਬਦਲਾਅ ਕਰ ਦਿੱਤਾ ਹੈ। ਉਨ੍ਹਾਂ ਸਿੱਧੂ ਦੇ ਦੁਬਾਰਾ ਤੋਂ ਅੰਮ੍ਰਿਤਸਰ ਤੋਂ ਸਰਗਰਮ ਹੋਣ 'ਤੇ ਕਿਹਾ ਕਿ ਜਿਸ ਪਾਰਟੀ ਨੇ ਜਲੀਲ ਕੀਤਾ ਹੋਵੇ ਸਿੱਧੂ ਦਾ ਫਿਰ ਉਸੇ ਪਾਰਟੀ ਵਿਚ ਰਹਿਣਾ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਹ ਵਿਅਕਤੀ ਕਰਦਾ ਹੈ ਜਿਸ ਲਈ ਕੁਰਸੀ ਇਕ ਧੰਦਾ ਹੋਵੇ ਜਦਕਿ ਸਿੱਧੂ ਲਈ ਕੁਰਸੀ ਧੰਦਾ ਨਹੀਂ ਹੈ।

ਫਿਲਹਾਲ ਪੰਜਾਬ ਦੀ ਸਿਆਸਤ ਵਿਚ ਇਕ ਅਨਾਰ ਸੋ ਬਿਮਾਰ ਵਾਲੀ ਕਹਾਵਤ ਸਹੀ ਸਾਬਤ ਹੋ ਰਹੀ ਹੈ। ਲੋਕ ਸਭਾ ਚੋਣਾਂ ਹਾਰ ਕੇ ਬੈਠੇ ਛੋਟੇ ਦਲਾਂ ਨੂੰ ਸਿੱਧੂ ਦੇ ਬਾਗੀ ਹੋਣ ਤੋਂ ਬਾਅਦ ਜ਼ਬਰਦਸਤ ਆਕਸੀਜਨ ਮਿਲੀ ਹੈ। ਹਰ ਕੋਈ ਸਿੱਧੂ ਵਰਗੇ ਵੱਡੇ ਚਿਹਰੇ ਨੂੰ ਲੈ ਕੇ ਜੇਬ ਸਵਾਰੀ ਬੈਠਾ ਹੈ ਜਦਕਿ ਸਿੱਧੂ ਆਪਣੇ ਵਿਚ ਹੀ ਮਸਤ ਹਨ।


author

cherry

Content Editor

Related News