ਕਪੂਰਥਲਾ ਪੁਲਸ ਵੱਲੋਂ ਕਾਰ ਤੇ ਨਾਜਾਇਜ਼ ਸ਼ਰਾਬ ਬਰਾਮਦ

Sunday, Dec 10, 2023 - 05:48 PM (IST)

ਕਪੂਰਥਲਾ ਪੁਲਸ ਵੱਲੋਂ ਕਾਰ ਤੇ ਨਾਜਾਇਜ਼ ਸ਼ਰਾਬ ਬਰਾਮਦ

ਕਪੂਰਥਲਾ (ਮਹਾਜਨ)-ਕਪੂਰਥਲਾ ਪੁਲਸ ਨੇ ਪਿੰਡ ਢੁੱਡੀਆਂਵਾਲ ਨੇੜੇ ਛਾਪੇਮਾਰੀ ਕਰਕੇ ਇਕ ਸਵਿੱਫਟ ਕਾਰ ਅਤੇ ਉਸ ਵਿੱਚ ਪਈਆਂ ਅੰਗਰੇਜ਼ੀ ਸ਼ਰਾਬ ਦੀਆਂ 48 ਬੋਤਲਾਂ (36000 ਐੱਮ. ਐੱਲ.) ਬਰਾਮਦ ਕੀਤੀ ਹੈ। ਜਦਕਿ ਦੋਸ਼ੀ ਪੁਲਸ ਨੂੰ ਵੇਖ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।

ਪੁਲਸ ਨੇ ਦੋਸ਼ੀ ਦੀ ਪਛਾਣ ਕਰ ਲਈ ਹੈ ਅਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਐੱਸ. ਐੱਚ. ਓ. ਥਾਣਾ ਸਦਰ ਸੋਨਮਦੀਪ ਕੌਰ ਨੇ ਕਰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਉਸ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਏ. ਐੱਸ. ਆਈ. ਆਲਮਜੀਤ ਸਿੰਘ ਪੁਲਸ ਟੀਮ ਨਾਲ ਪਿੰਡ ਢੁੱਡੀਆਂਵਾਲ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਅਤੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਅਰਸ਼ਦੀਪ ਸਿੰਘ ਉਰਫ਼ ਪਵਨ ਵਾਸੀ ਪਿੰਡ ਢੁੱਡੀਆਂਵਾਲ ਨਾਜਾਇਜ਼ ਸ਼ਰਾਬ ਸਪਲਾਈ ਕਰਨ ਦਾ ਕੰਮ ਕਰਦਾ ਹੈ ਅਤੇ ਉਸ ਨੇ ਕਾਰ ਵਿੱਚ ਭਾਰੀ ਮਾਤਰਾ ਵਿਚ ਸ਼ਰਾਬ ਲੱਦੀ ਹੋਈ ਹੈ, ਜਿਸ ਦੀ ਕਾਰ ਪਿੰਡ ਦੇ ਬਾਹਰ ਫਿਰਨੀ ’ਤੇ ਖੜ੍ਹੀ ਹੈ ਅਤੇ ਉਹ ਕਿਸੇ ਗ੍ਰਾਹਕ ਦੇ ਇੰਤਜ਼ਾਰ ਵਿਚ ਖੜ੍ਹਾ ਹੈ।

ਇਹ ਵੀ ਪੜ੍ਹੋ : ਪਟਿਆਲਾ ਤੋਂ ਰੂਹ ਕੰਬਾਊ ਖ਼ਬਰ: 17 ਸਾਲਾ ਪੁੱਤ ਦੀ ਹੋਈ ਮੌਤ, ਪੈਸੇ ਨਾ ਹੋਣ ਕਾਰਨ ਘਰ 'ਚ ਦੱਬੀ ਲਾਸ਼

ਪੁਲਸ ਨੇ ਸੂਚਨਾ ਦੇ ਆਧਾਰ ’ਤੇ ਤੁਰੰਤ ਉਸ ਜਗ੍ਹਾ ’ਤੇ ਛਾਪਾ ਮਾਰਿਆ ਜਿੱਥੇ ਇਕ ਨੌਜਵਾਨ ਕਾਰ ’ਚ ਬੈਠਾ ਸੀ, ਜੋ ਪੁਲਸ ਟੀਮ ਨੂੰ ਵੇਖ ਕੇ ਭੱਜ ਗਿਆ। ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 48 ਬੋਤਲਾਂ ਅੰਗਰੇਜ਼ੀ ਸ਼ਰਾਬ (36000 ਐੱਮ. ਐੱਲ.) ਬਰਾਮਦ ਹੋਈ। ਪੁਲਸ ਟੀਮ ਨੇ ਇਸ ਦੀ ਸੂਚਨਾ ਆਬਕਾਰੀ ਵਿਭਾਗ ਨੂੰ ਵੀ ਦੇ ਦਿੱਤੀ। ਸੂਚਨਾ ਮਿਲਣ ਦੇ ਬਾਅਦ ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ ਅਤੇ ਏ. ਐੱਸ. ਆਈ. ਮਦਨ ਲਾਲ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਕਾਰ ’ਚੋਂ ਬਰਾਮਦ ਸ਼ਰਾਬ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ :  ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 


author

shivani attri

Content Editor

Related News