ਕਪੂਰਥਲਾ ਜ਼ਿਲੇ ’ਚ 4 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ
Tuesday, Nov 24, 2020 - 12:31 AM (IST)

ਕਪੂਰਥਲਾ, (ਮਹਾਜਨ)-ਬੀਤੇ ਦਿਨੀਂ ਜ਼ਿਲੇ ’ਚ ਕੋਰੋਨਾ ਦੇ 20 ਤੋਂ ਵੱਧ ਮਰੀਜ਼ ਪਾਏ ਗਏ ਸਨ ਉੱਥੇ ਹੀ ਸੋਮਵਾਰ ਨੂੰ ਆਈ ਰਿਪੋਰਟ ਅਨੁਸਾਰ 4 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ’ਚੋਂ 1 ਕ੍ਰਿਸ਼ਨ ਨਗਰ, 1 ਲਕਸ਼ਮੀ ਨਗਰ ਤੇ 1 ਹੋਰ ਜਗ੍ਹਾ ਨਾਲ ਸਬੰਧਤ ਹੈ। ਜਦਕਿ ਚੌਥਾ ਮਰੀਜ ਫਗਵਾਡ਼ਾ ਨਾਲ ਸਬੰਧਤ ਹੈ। ਉੱਥੇ ਹੀ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ 12 ਲੋਕਾਂ ਦੇ ਠੀਕ ਹੋਣ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਜ਼ਿਲੇ ’ਚ 1252 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 230, ਫਗਵਾਡ਼ਾ ਤੋਂ 153, ਭੁਲੱਥ ਤੋਂ 53, ਸੁਲਤਾਨਪੁਰ ਲੋਧੀ ਤੋਂ 94, ਬੇਗੋਵਾਲ ਤੋਂ 100, ਢਿਲਵਾਂ ਤੋਂ 122, ਕਾਲਾ ਸੰਘਿਆਂ ਤੋਂ 91, ਫੱਤੂਢੀਂਗਾ ਤੋਂ 74, ਪਾਂਛਟਾ ਤੋਂ 181 ਤੇ ਟਿੱਬਾ ਤੋਂ 154 ਲੋਕਾਂ ਦੇ ਸੈਂਪਲ ਲਏ ਗਏ ਹਨ।