ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 2 ਦੀ ਮੌਤ, 3 ਪਾਜ਼ੇਟਿਵ

12/04/2020 1:40:19 AM

ਕਪੂਰਥਲਾ,(ਮਹਾਜਨ)-15 ਦਿਨਾਂ ਬਾਅਦ ਵੀਰਵਾਰ ਨੂੰ ਜ਼ਿਲ੍ਹੇ ਵਿਚ 2 ਲੋਕਾਂ ਦੀ ਕੋਰੋਨਾ ਨਾਲ ਹੋਈ ਮੌਤ ਨੇ ਲੋਕਾਂ ਵਿਚ ਡਰ ਪੈਦਾ ਕਰ ਦਿੱਤਾ ਹੈ। ਇਨ੍ਹਾਂ 2 ਮੌਤਾਂ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 184 ਤੱਕ ਪਹੁੰਚ ਗਿਆ ਹੈ। ਕੋਰੋਨਾ ਨਾਲ ਮਰਨ ਵਾਲਿਆਂ 'ਚ 73 ਸਾਲਾ ਔਰਤ ਤੇ 75 ਸਾਲਾ ਬਜ਼ੁਰਗ ਵਿਅਕਤੀ, ਦੋਵੇਂ ਵਾਸੀ ਕਪੂਰਥਲਾ, ਜੋ ਕਿ ਪਿਛਲੇ ਦਿਨੋ ਪਾਜ਼ੇਟਿਵ ਪਾਏ ਗਏ ਸੀ ਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਸੀ, ਪਰ ਹਾਲਤ 'ਚ ਸੁਧਾਰ ਨਾ ਹੋਣ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਉੱਥੇ ਹੀ ਜ਼ਿਲੇ ਵਿਚ 3 ਨਵੇਂ ਕੋਰੋਨਾ ਦੇ ਮਰੀਜ਼ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਵਿਚ 2 ਕਪੂਰਥਲਾ ਸਬ-ਡਵੀਜ਼ਨ ਤੇ 1 ਭੁਲੱਥ ਸਬ-ਡਵੀਜ਼ਨ ਦੇ ਨਾਲ ਸਬੰਧਿਤ ਹੈ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ 7 ਲੋਕਾਂ ਦੇ ਠੀਕ ਹੋਣ 'ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ 'ਚ ਵੀਰਵਾਰ ਨੂੰ ਕੁੱਲ 1359 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ ਕਪੂਰਥਲਾ ਤੋਂ 310, ਫਗਵਾੜਾ ਤੋਂ 217, ਭੁਲੱਥ ਤੋਂ 9, ਸੁਲਤਾਨਪੁਰ ਲੋਧੀ ਤੋਂ 81, ਬੇਗੋਵਾਲ ਤੋਂ 111, ਢਿਲਵਾਂ ਤੋਂ 152, ਕਾਲਾ ਸੰਘਿਆਂ ਤੋਂ 135, ਫੱਤੂਢੀਂਗਾ ਤੋਂ 88, ਪਾਂਛਟਾ ਤੋਂ 176 ਤੇ ਟਿੱਬਾ ਤੋਂ 80 ਲੋਕਾਂ ਦੇ ਸੈਂਪਲ ਲਏ ਗਏ ਹਨ।


Deepak Kumar

Content Editor

Related News