ਕਪੂਰਥਲਾ ਜ਼ਿਲੇ ’ਚ ਕੋਵਿਡ-19 ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ

12/19/2020 11:53:13 PM

ਕਪੂਰਥਲਾ, (ਮਹਾਜਨ)-ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲੇ ’ਚ ਜਿੱਥੇ ਰੋਜ਼ਾਨਾ ਪਾਜ਼ੇਟਿਵ ਪਾਏ ਜਾ ਰਹੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਹੀ ਇਸ ਨਾਲ ਲੋਕਾਂ ’ਚ ਵੀ ਡਰ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਧਾਰ ’ਤੇ ਜ਼ਿਲੇ ’ਚ 8 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਚੋਂ 6 ਮਰੀਜ਼ ਫਗਵਾਡ਼ਾ ਸਬ ਡਵੀਜਨ ਤੇ 1 ਮਰੀਜ਼ ਕਪੂਰਥਲਾ ਸਬ ਡਵੀਜਨ ਨਾਲ ਸਬੰਧਤ ਹੈ, ਜਦਕਿ 1 ਹੋਰ ਮਰੀਜ਼ ਜਲੰਧਰ ਦੇ ਲਾਂਬਡ਼ਾ ਨਾਲ ਸਬੰਧਤ ਹੈ। ਉੱਥੇ ਹੀ ਪਹਿਲਾਂ ਤੋਂ ਹੀ ਜੇਰੇ ਇਲਾਜ ਚੱਲ ਰਹੇ ਮਰੀਜਾਂ ’ਚੋਂ 8 ਮਰੀਜਾਂ ਦੇ ਪੂਰਨ ਰੂਪ ਨਾਲ ਸਿਹਤਮੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ’ਚ 1184 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਿਸ ’ਚ ਕਪੂਰਥਲਾ ਤੋਂ 159, ਫਗਵਾਡ਼ਾ ਤੋਂ 144, ਭੁਲੱਥ ਤੋਂ 30, ਸੁਲਤਾਨਪੁਰ ਲੋਧੀ ਤੋਂ 64, ਬੇਗੋਵਾਲ ਤੋਂ 137, ਢਿਲਵਾਂ ਤੋਂ 148, ਕਾਲਾ ਸੰਘਿਆਂ ਤੋਂ 111, ਫੱਤੂਢੀਂਗਾ ਤੋਂ 126, ਪਾਂਛਟਾ ਤੋਂ 152 ਤੇ ਟਿੱਬਾ ਤੋਂ 133 ਲੋਕਾਂ ਦੇ ਸੈਂਪਲ ਲਏ ਗਏ।


Deepak Kumar

Content Editor

Related News