ਕੰਢੀ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ ਕਰ ਰਹੀਆਂ ਸਰਕਾਰਾਂ

Friday, Jun 18, 2021 - 01:19 PM (IST)

ਕੰਢੀ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ ਕਰ ਰਹੀਆਂ ਸਰਕਾਰਾਂ

ਗੜ੍ਹਸ਼ੰਕਰ (ਸ਼ੋਰੀ)- ਪਠਾਨਕੋਟ ਤੋਂ ਰੋਪੜ ਤਕ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਹੇਠ ਵੱਸਦੇ ਇਲਾਕੇ ਨੂੰ ਕੰਢੀ ਦੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿਚ ਜ਼ਮੀਨਾਂ ਰੇਤਲੀਆਂ ਹਨ ਅਤੇ ਸਮਤਲ ਨਾ ਹੋਣ ਕਾਰਨ ਇਸ ਇਲਾਕੇ ਨਾਲ ਜੁੜੇ ਕਿਸਾਨਾਂ ਦੀਆਂ ਸਮੱਸਿਆਵਾਂ ਪੰਜਾਬ ਦੇ ਦੋਆਬਾ, ਮਾਝਾ ਅਤੇ ਮਾਲਵਾ ਖਿੱਤੇ ਦੇ ਕਿਸਾਨਾਂ ਨਾਲੋਂ ਥੋੜ੍ਹੀਆਂ ਵੱਖਰੀਆਂ ਹਨ। ਕੰਢੀ ਦੇ ਇਲਾਕੇ ਵਿੱਚ ਅਵਾਰਾ ਜਾਨਵਰਾਂ ਦੇ ਨਾਲ-ਨਾਲ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦਾ ਉਜਾੜਾ ਕਿਸਾਨਾਂ ਲਈ ਇਕ ਵੱਖਰੀ ਸਮੱਸਿਆ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ

ਹੁਣ ਤੱਕ ਦੀਆਂ ਸਰਕਾਰਾਂ ਨੇ ਜੰਗਲੀ ਜਾਨਵਰਾਂ ਅਤੇ ਅਵਾਰਾ ਜਾਨਵਰਾਂ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ। ਆਪਣੀ ਇਸ ਸਮੱਸਿਆ ਦਾ ਆਪਣੇ ਪੱਧਰ ਤੇ ਕੰਢੀ ਦੇ ਕਿਸਾਨਾਂ ਨੇ ਹੱਲ ਕੱਢਦਿਆਂ ਕੰਢੀ ਦੇ ਇਲਾਕੇ ਵਿੱਚ ਲੱਕੜ ਦੀ ਖੇਤੀ ਨੂੰ ਪਹਿਲ ਦਿੱਤੀ ਹੋਈ ਹੈ।ਲੱਕੜ ਦੀ ਖੇਤੀ ’ਚ ਕੰਢੀ ਦਾ ਕਿਸਾਨ ਮੁੱਖ ਤੌਰ ’ਤੇ ਪਾਪੂਲਰ ਅਤੇ ਸਫੈਦੇ ਦੀ ਖੇਤੀ ਕਰਦਾ ਹੈ। ਸਰਕਾਰੀ ਪੱਧਰ ਤੇ ਹੁਸ਼ਿਆਰਪੁਰ ਅਤੇ ਬਲਾਚੌਰ ਵਿੱਚ ਦੋ ਲੱਕੜ ਮੰਡੀਆਂ ਬਣਾਈਆਂ ਗਈਆਂ ਹਨ ਪਰ ਇਸ ਫ਼ਸਲ ਦਾ ਮੁੱਲ ਸਰਕਾਰ ਤੈਅ ਨਹੀਂ ਕਰਦੀ ਅਤੇ ਪ੍ਰਾਈਵੇਟ ਖਰੀਦਦਾਰ ਹੀ ਆਪ ਦੀ ਮਨਮਰਜ਼ੀ ਅਨੁਸਾਰ ਕਿਸਾਨ ਨੂੰ ਲੱਕੜ ਦਾ ਭਾਅ ਦਿੰਦੇ ਹਨ। ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਆੜ੍ਹਤ ਦੇ ਨਾਂ ’ਤੇ ਇਨ੍ਹਾਂ ਕਿਸਾਨਾਂ ਕੋਲੋਂ ਕੁਝ ਕਟੌਤੀ ਕੀਤੀ ਜਾਂਦੀ ਹੈ ਪਰ ਕਿਸ ਖਾਤੇ ਜਾਂਦੀ ਹੈ ਇਹ ਕਿਸਾਨਾਂ ਨੂੰ ਵੀ ਨਹੀਂ ਪਤਾ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਇਸ ਸਾਰੇ ਮਸਲੇ ਸਬੰਧੀ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਸਾਡੇ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦੇ ਦੱਸਿਆ ਕਿ ਕੰਢੀ ਵਿਚ ਖੇਤੀ ਦੇ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਲੱਕੜ ਦੇ ਭਾਅ ਦਾ ਘੱਟੋ ਘੱਟ ਸਮਰਥਨ ਮੁੱਲ ਸਰਕਾਰਾਂ ਤੈਅ ਕਰਨ ਇਸ ਦੇ ਲਈ ਉਨ੍ਹਾਂ ਦੀ ਜਥੇਬੰਦੀ ਪਿਛਲੇ ਤਿੰਨ ਸਾਲ ਤੋਂ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਵੀ ਉਹ ਜਥੇਬੰਦੀ ਪੱਧਰ ਤੇ ਮਿਲ ਕੇ ਦੱਸ ਚੁੱਕੇ ਹਨ ਅਤੇ ਇਸ ਦੇ ਨਾਲ ਸਰਕਾਰ ਵਿੱਚ ਬੈਠੇ ਲੋਕਾਂ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਪਰ ਰਾਹਤ ਮਿਲਦੀ ਨਜ਼ਰ ਨਹੀ ਆ ਰਹੀ।ਜਰਨੈਲ ਸਿੰਘ ਗੜ੍ਹਦੀਵਾਲਾ ਅਨੁਸਾਰ ਕੰਢੀ ਦੇ ਇਲਾਕੇ ’ਚ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦੇ ਉਜਾੜੇ ਨੂੰ ਰੋਕਣ ਲਈ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਹੇਠ ਸਰਕਾਰੀ ਪੱਧਰ ’ਤੇ ਘੱਟੋ-ਘੱਟ 8 ਫੁੱਟ ਉੱਚੀ ਫੈਂਸਿੰਗ ਲਗਾਣੀ ਬੇਹੱਦ ਜ਼ਰੂਰੀ ਹੈ ਤਦ ਹੀ ਫ਼ਸਲਾਂ ਦੇ ਉਜਾੜੇ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News