ਹਰਿਆਣਾ ਦੇ ਮੁੱਖ ਮੰਤਰੀ ਖੱਟੜ ਮੋਦੀ ਵਾਂਗ ਤਾਨਾਸ਼ਾਹੀ ਰਸਤੇ ’ਤੇ ਚੱਲ ਰਹੇ : ਕਮਲਜੀਤ ਭਾਟੀਆ

02/11/2021 4:39:50 PM

ਜਲੰਧਰ (ਮ੍ਰਿਦੁਲ)–ਦੇਸ਼ ਵਿਚ ਜਿੱਥੇ-ਜਿੱਥੇ ਭਾਜਪਾ ਸ਼ਾਸਿਤ ਸਰਕਾਰਾਂ ਚੱਲ ਰਹੀਆਂ ਹਨ, ਉਥੇ-ਉਥੇ ਲੋਕਤੰਤਰ ਨੂੰ ਦਬਾਇਆ ਜਾ ਰਿਹਾ ਹੈ। ਉਕਤ ਗੱਲ ਅਕਾਲੀ ਦਲ ਸ਼ਹਿਰੀ ਦੇ ਸੀਨੀਅਰ ਨੇਤਾ ਕਮਲਜੀਤ ਸਿੰਘ ਭਾਟੀਆ ਨੇ ਕਹੀ। ਉਨ੍ਹਾਂ ਨੇ ਹਰਿਆਣਾ ਦੀ ਖੱਟੜ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮਨੋਹਰ ਲਾਲ ਖੱਟੜ ਪ੍ਰਧਾਨ ਮੰਤਰੀ ਮੋਦੀ ਵਾਂਗ ਤਾਨਾਸ਼ਾਹੀ ਦੇ ਰਸਤੇ ’ਤੇ ਚੱਲ ਰਹੇ ਹਨ, ਜਿਸ ਦੀ ਤਾਜ਼ਾ ਉਦਾਹਰਣ ਮਜ਼ਦੂਰ ਅਧਿਕਾਰ ਸੰਗਠਨ ਦੀ ਮਹਿਲਾ ਨੇਤਰੀ ਅਤੇ ਪੰਜਾਬ ਦੀ ਬੇਟੀ ਨੌਦੀਪ ਕੌਰ ਨੂੰ ਜੇਲ ਵਿਚ ਬੰਦ ਕਰਨਾ ਹੈ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

ਭਾਟੀਆ ਨੇ ਭਾਜਪਾ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਪਾਸੇ ਜਿਥੇ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਪ੍ਰਾਈਵੇਟ ਪਲੇਅਰਜ਼ ਦੇ ਹੱਥਾਂ ਵਿਚ ਕਿਸਾਨੀ ਨੂੰ ਦੇਣਾ ਚਾਹੁੰਦੀ ਹੈ ਤਾਂ ਕਿ ਉਹ ਮਨਮਾਨੀ ਕਰ ਸਕਣ, ਉਥੇ ਦੂਜੇ ਪਾਸੇ ਨੌਦੀਪ ਕੌਰ ਨੂੰ ਜਬਰਨ ਜੇਲ ਵਿਚ ਬੰਦ ਰੱਖਣਾ ਅਤੇ ਉਹ ਵੀ ਇਸ ਜ਼ੁਲਮ ਲਈ ਕਿ ਉਹ ਕੁੰਡਲੀ ਇੰਡਸਟਰੀਅਲ ਏਰੀਏ ਦੇ ਅਧੀਨ ਇਕ ਫੈਕਟਰੀ ਦੇ ਬਾਹਰ ਹੋਰ ਮਜ਼ਦੂਰਾਂ ਨਾਲ ਧਰਨਾ ਲਗਾ ਕੇ ਬੈਠੀ ਸੀ, ਜਿਸ ਨੇ ਆਪਣੀ ਫੈਕਟਰੀ ਵਿਚ ਕੰਮ ਕਰਦੀ ਲੇਬਰ ਦੀ ਤਨਖਾਹ ਨਹੀਂ ਦਿੱਤੀ ਸੀ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਭਾਜਪਾ ਦੇ ਰਾਜ ਵਿਚ ਲੋਕਤੰਤਰ ਖਤਮ ਹੁੰਦਾ ਜਾ ਰਿਹਾ ਹੈ ਅਤੇ ਤਾਨਾਸ਼ਾਹੀ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਨੌਦੀਪ ਕੌਰ ਨੂੰ ਜਲਦ ਰਿਹਾਅ ਕੀਤਾ ਜਾਵੇ।

ਇਹ ਵੀ ਪੜ੍ਹੋ :  ਚੋਣਾਂ ਤੋਂ ਪਹਿਲਾਂ ਭਾਜਪਾ ਦੀ ਉਮੀਦਵਾਰ ਦੇ ਪਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਰੇਡ ਕਰਨ ਗਈ ਪੁਲਸ ’ਤੇ ਚੱਲੀ ਗੋਲੀ, ਗੈਂਗਸਟਰ ਸਣੇ 3 ਅੜਿੱਕੇ


shivani attri

Content Editor

Related News