ਲੋਕਾਂ ਵੱਲੋਂ ਨਕਾਰੇ ਆਗੂ ਜੋਤੀ ਨਗਰ ਡੰਪ ''ਤੇ ਕਰ ਰਹੇ ਘਟੀਆ ਰਾਜਨੀਤੀ : ਪ੍ਰਗਟ ਸਿੰਘ

08/29/2020 3:56:28 PM

ਜਲੰਧਰ (ਮਹੇਸ਼)— ਜੋਤੀ ਨਗਰ ਵਿਖੇ ਨਗਰ ਨਿਗਮ ਵੱਲੋਂ ਬਣਾਏ ਗਏ ਅਸਥਾਈ ਕੂੜੇ ਦੇ ਡੰਪ ਸਬੰਧੀ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ। ਇਹ ਗੱਲ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਓਲੰਪੀਅਨ ਪ੍ਰਗਟ ਸਿੰਘ ਨੇ ਇਥੇ ਕੀਤੀ। ਉਨ੍ਹਾਂ ਕਿਹਾ ਕਿ ਉਪਰੋਕਤ ਮਾਮਲੇ ਸਬੰਧੀ ਉਹ ਖੁਦ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਇਸ ਡੰਪ ਨੂੰ ਸ਼ਿਫਟ ਕਰਨ ਲਈ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਇਕ ਵਿਰੋਧੀ ਨੇਤਾ ਜੋ ਕਿ ਲੋਕਾਂ ਵੱਲੋਂ ਨਕਾਰੇ ਹੋਏ ਹਨ, ਵੱਲੋਂ ਜਨਤਾ ਨੂੰ ਗੁੰਮਰਾਹ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਫੇਸ-1 ਅਤੇ ਅਰਬਨ ਅਸਟੇਟ ਫੇਸ-2 ਦੇ ਦਰਮਿਆਨ ਇਸ ਡੰਪ ਨੇੜੇ ਜੁੜਣ ਵਾਲੀ ਸੜਕ ਅਤੇ ਰੇਲਵੇ ਫਾਟਕ ਦੀ ਉਸਾਰੀ ਲਈ ਵੀ ਸਰਵੇ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ
ਇਸ ਸੜਕ ਦੇ ਜੁੜਣ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਲਾਭ ਮਿਲੇਗਾ, ਉਥੇ ਟਰੈਫਿਕ ਕੰਟਰੋਲ ਕਰਨ 'ਚ ਕਾਫੀ ਮਦਦ ਮਿਲੇਗੀ। ਵਿਧਾਇਕ ਨੇ ਕਿਹਾ ਕਿ ਇਸ ਸਬੰਧ 'ਚ ਰੇਲਵੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋਤੀ ਨਗਰ ਵਿਖੇ ਨਿਗਮ ਵੱਲੋਂ ਅਸਥਾਈ ਡੰਪ ਬਣਾਉਣ ਨਾਲ ਜਿਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਉਹ ਯਤਨ ਕਰਦੇ ਰਹਿਣਗੇ। ਇਥੇ ਦੱਸਣਯੋਗ ਹੈ ਕਿ ਵਿਧਾਇਕ ਪਰਗਟ ਸਿੰਘ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਬੀਤੇ ਦਿਨੀਂ ਹੀ ਉਨ੍ਹਾਂ ਦੀ ਦੋਬਾਰਾ ਕੋਰੋਨਾ ਜਾਂਚ ਦੀ ਰਿਪੋਰਟ ਨੈਗੇਟਿਵ ਆਈ ਹੈ।
​​​​​​​ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ


shivani attri

Content Editor

Related News