ਨਾਬਾਲਗਾ ਨਾਲ ਜਬਰ- ਜ਼ਨਾਹ, ਕੇਸ ਦਰਜ ਦੋਸ਼ੀ ਗ੍ਰਿਫਤਾਰ

01/12/2019 12:37:14 AM

ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਇਕ ਪਿੰਡ ਦੀ 14 ਸਾਲਾ ਨਾਬਾਲਗਾ, ਜੋ 8ਵੀਂ ਕਲਾਸ ’ਚ ਪੜ੍ਹਦੀ ਹੈ ਤੇ ਆਪਣੇ ਪਰਿਵਾਰਕ ਮੈਂਬਰਾਂ ਸਾਹਮਣੇ ਦਸੂਹਾ ਪੁਲਸ ਨੂੰ  ਦਿੱਤੇ ਬਿਆਨ ’ਚ  ਉਸ  ਨੇ ਕਿਹਾ ਕਿ ਜਦੋਂ ਉਹ ਸਕੂਲ  ਜਾਣ  ਲਈ  ਘਰੋਂ   ਨਿਕਲੀ  ਤਾਂ ਬਾਹਰ ਰਾਜੇਸ਼ ਕੁਮਾਰ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਮੱਕੋਵਾਲ  ਆਪਣਾ ਮੋਟਰਸਾਈਕਲ ਲੈ ਕੇ ਖੜ੍ਹਾ ਸੀ। ਉਹ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਕਮਾਹੀ ਦੇ ਜੰਗਲਾਂ ’ਚ ਲੈ ਗਿਆ, ਜਿੱਥੇ ਉਸ  ਨੇ   ਉਸ ਨਾਲ ਡਰਾ ਕੇ ਦੁਸ਼ਕਰਮ ਕੀਤਾ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਸਨੇਹ ਲਤਾ ਨੇ ਦੱਸਿਅਾ ਕਿ ਨਾਬਾਲਗਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਰਾਜੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ  ਗਿਅਾ ਹੈ। 


Related News