ਥਾਣੇ ਦੇ ਬਾਹਰ ਖੜ੍ਹੇ ਵਾਹਨ ਬਣ ਰਹੇ ਕਬਾੜ, ਕਿਸੇ ਵੀ ਸਮੇਂ ਵਾਪਰ ਸਕਦੀ ਹੈ ਘਟਨਾ

Friday, Nov 15, 2024 - 03:59 PM (IST)

ਥਾਣੇ ਦੇ ਬਾਹਰ ਖੜ੍ਹੇ ਵਾਹਨ ਬਣ ਰਹੇ ਕਬਾੜ, ਕਿਸੇ ਵੀ ਸਮੇਂ ਵਾਪਰ ਸਕਦੀ ਹੈ ਘਟਨਾ

ਜਲੰਧਰ (ਕੁੰਦਨ, ਪੰਕਜ)- ਜਲੰਧਰ ਵਿਖੇ ਥਾਣਾ ਬਸਤੀ ਬਾਵਾ ਖੇਲ ਦੇ ਬਾਹਰ ਫੁੱਟਪਾਥ ਦੇ ਕੋਲ ਖੜ੍ਹੇ ਵਾਹਨ ਵੱਡੇ ਹਾਦਸੇ ਨੂੰ ਸੱਦਾ ਦਿੰਦੇ ਨਜ਼ਰ ਆ ਰਹੇ ਹਨ। ਨੇੜਲੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਥਾਣਾ ਬਸਤੀ ਬਾਵਾ ਖੇਲ ਬਾਹਰ ਫੁੱਟਪਾਥ ਕੋਲ ਖੜ੍ਹੇ ਵਾਹਨ ਕਬਾੜ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਥਾਣੇ ਬਾਹਰ ਝਾੜੀਆਂ ਦੇ ਕੋਲ ਪਏ ਕਬਾੜ ਬਣੇ 'ਤੇ ਗਲਤ ਕਿਸਮ ਦੇ ਸ਼ਖ਼ਸ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਥਾਣੇ ਦੇ ਪੁਲਸ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਉਕਤ ਜਗ੍ਹਾ ਨੂੰ ਸਾਫ਼ ਕਰਵਾਇਆ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 

ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News