ਦੁਕਾਨ ''ਚੋਂ ਲੁੱਟਿਆ ਗਹਿਣਿਆਂ ਤੇ ਪੈਸਿਆਂ ਦਾ ਭਰਿਆ

Sunday, Sep 09, 2018 - 01:33 PM (IST)

ਨੰਗਲ (ਗੁਰਭਾਗ)— ਜਵਾਹਰ ਮਾਰਕੀਟ ਵਿਖੇ ਲੁਟੇਰੇ ਸੁਨਿਆਰੇ ਦੀ ਦੁਕਾਨ 'ਚੋਂ ਗਹਿਣਿਆਂ ਨਾਲ ਭਰਿਆ ਬੈਗ, ਜਿਸ 'ਚ ਨਕਦੀ ਵੀ ਸੀ, ਚਿੱਟੇ ਦਿਨ ਹੀ ਲੈ ਕੇ ਨੌ ਦੋ ਗਿਆਰਾਂ ਹੋ ਗਏ। ਜਾਣਕਾਰੀ ਦਿੰਦੇ ਹੋਏ ਰਕਸ਼ਾ ਦੇਵੀ ਪਤਨੀ ਸੁਰਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਮੈਦਾ ਮਾਜਰਾ ਨੇ ਕਿਹਾ ਕਿ ਸਾਡੀ ਜਵਾਹਰ ਮਾਰਕੀਟ ਵਿਖੇ ਵਰਮਾ ਜਿਊਲਰ ਨਾਮ ਦੀ ਦੁਕਾਨ ਹੈ। ਬੀਤੇ ਦਿਨ ਦੁਪਹਿਰ ਤਕਰੀਬਨ ਡੇਢ ਵਜੇ ਦੇ ਕਰੀਬ ਮੇਰਾ ਪਤੀ ਜਦੋਂ ਪੁੱਤਰ ਕਾਰਤਿਕ ਨੂੰ ਦੁਕਾਨ 'ਤੇ ਬਿਠਾ ਕੇ ਨੰਗਲ ਵੱਲ ਨੂੰ ਕਿਸੇ ਕੰਮ ਲਈ ਗਏ ਤਾਂ ਇਕ ਨੌਜਵਾਨ ਦੁਕਾਨ 'ਤੇ ਆਇਆ, ਜੋ ਕਿ ਪਹਿਲਾਂ ਵੀ ਇਕ ਦੋ ਦਿਨ ਤੋਂ ਦੁਕਾਨ 'ਤੇ ਆ ਰਿਹਾ ਸੀ। ਉਸ ਨੇ ਪੁੱਤਰ ਨੂੰ ਪਿਤਾ ਨਾਲ ਗੱਲ ਕਰਵਾਉਣ ਲਈ ਕਿਹਾ। ਜਿਵੇਂ ਹੀ ਕਾਰਤਿਕ ਦੁਕਾਨ ਤੋਂ ਬਾਹਰ ਨੂੰ ਨਿਕਲਿਆ ਤਾਂ ਦੋ ਹੋਰ ਲੜਕੇ ਦੁਕਾਨ 'ਚ ਦਾਖਲ ਹੋਏ ਅਤੇ ਗਹਿਣਿਆਂ ਅਤੇ ਨਕਦੀ ਨਾਲ ਭਰਿਆ ਬੈਗ ਚੁੱਕ ਕੇ ਰਫੂ-ਚੱਕਰ ਹੋ ਗਏ। ਪੀੜਤ ਨੇ ਕਿਹਾ ਕਿ ਬੈਗ 'ਚ 15 ਤੋਂ 20 ਲੱਖ ਰੁਪਏ ਦੇ ਕਰੀਬ ਗਹਿਣੇ ਅਤੇ 45 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ। ਇਸ ਬਾਰੇ ਸੂਚਨਾ ਮਿਲਦੇ ਹੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News