ਜੀਪ ਸਵਾਰ ਦੀ ਗੁੰਡਾਗਰਦੀ, ਰਸਤਾ ਦੇਣ ਦੇ ਬਾਵਜੂਦ ਕਾਰੋਬਾਰੀ ਦੀ ਇਨੋਵਾ ’ਚ ਮਾਰੀ ਟੱਕਰ

Thursday, Feb 09, 2023 - 12:22 PM (IST)

ਜੀਪ ਸਵਾਰ ਦੀ ਗੁੰਡਾਗਰਦੀ, ਰਸਤਾ ਦੇਣ ਦੇ ਬਾਵਜੂਦ ਕਾਰੋਬਾਰੀ ਦੀ ਇਨੋਵਾ ’ਚ ਮਾਰੀ ਟੱਕਰ

ਜਲੰਧਰ (ਵਰੁਣ)–ਸੈਂਟਰਲ ਟਾਊਨ ਵਿਚ ਇਕ ਜੀਪ ਸਵਾਰ ਨੌਜਵਾਨ ਨੇ ਜੰਮ ਕੇ ਗੁੰਡਾਗਰਦੀ ਕੀਤੀ। ਫੋਨ ’ਤੇ ਗੱਲ ਕਰਦੇ ਆ ਰਹੇ ਜੀਪ ਸਵਾਰ ਨੇ ਰਸਤਾ ਦੇਣ ਦੇ ਬਾਵਜੂਦ ਕਾਰੋਬਾਰੀ ਦੀ ਇਨੋਵਾ ਕਾਰ ਵਿਚ ਸਿੱਧੀ ਟੱਕਰ ਮਾਰ ਦਿੱਤੀ ਅਤੇ ਗਾਲੀ-ਗਲੋਚ ਕਰਕੇ ਧਮਕਾਉਂਦੇ ਹੋਏ ਫਰਾਰ ਹੋ ਗਿਆ। ਕਾਰੋਬਾਰੀ ਨੇ ਜੀਪ ਦਾ ਨੰਬਰ ਨੋਟ ਕਰ ਕੇ ਥਾਣਾ ਨੰਬਰ 3 ਵਿਚ ਸ਼ਿਕਾਇਤ ਦਿੱਤੀ ਹੈ।

ਜਾਣਕਾਰੀ ਦਿੰਦੇ ਸੈਂਟਰਲ ਟਾਊਨ ਵਾਸੀ ਅਨਮੋਲ ਕੋਹਲੀ ਪੁੱਤਰ ਸੁਭਾਸ਼ ਕੋਹਲੀ ਨੇ ਦੱਸਿਆ ਕਿ 7 ਫਰਵਰੀ ਦੀ ਸ਼ਾਮ ਨੂੰ ਉਹ ਕੰਮ ਤੋਂ ਘਰ ਆਇਆ ਸੀ ਕਿ ਉਸ ਨੇ ਆਪਣੀ ਇਨੋਵਾ ਗੱਡੀ ਘਰ ਦੇ ਸਾਹਮਣੇ ਹੀ ਖੜ੍ਹੀ ਕਰ ਦਿੱਤੀ। ਉਹ ਪੈਦਲ ਹੀ ਘਰ ਵੱਲ ਆ ਰਿਹਾ ਸੀ ਕਿ ਇਕ ਨੌਜਵਾਨ ਫੋਨ ’ਤੇ ਗੱਲ ਕਰਦੇ ਹੋਏ ਜੀਪ ਵਿਚ ਆਇਆ ਅਤੇ ਇਨੋਵਾ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਬਹਿਸ ਕਰਨ ਲੱਗਾ। ਅਨਮੋਲ ਨੇ ਕਿਹਾ ਕਿ ਜੀਪ ਦਾ ਰਸਤਾ ਹੋਣ ਦੇ ਬਾਵਜੂਦ ਜੀਪ ਸਵਾਰ ਉਸਨੂੰ ਗੱਡੀ ਸਾਈਡ ’ਤੇ ਕਰਨ ਲਈ ਕਹਿਣ ਲੱਗਾ ਅਤੇ ਗਾਲੀ-ਗਲੋਚ ਕਰਨ ਲੱਗਾ।

ਇਹ ਵੀ ਪੜ੍ਹੋ :ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ

ਅਨਮੋਲ ਨੇ ਗੱਡੀ ਸਾਈਡ ’ਤੇ ਕਰ ਦਿੱਤੀ ਪਰ ਜੀਪ ਸਵਾਰ ਗਾਲੀ-ਗਲੋਚ ਕਰਦਾ ਰਿਹਾ। ਜਦੋਂ ਕਾਰੋਬਾਰੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਜੀਪ ਸਿੱਧੀ ਇਨੋਵਾ ਵਿਚ ਮਾਰੀ ਅਤੇ ਧਮਕਾਉਂਦੇ ਹੋਏ ਉਥੋਂ ਫ਼ਰਾਰ ਹੋ ਗਿਆ। ਅਨਮੋਲ ਨੇ ਇਸ ਸਬੰਧੀ ਥਾਣਾ ਨੰਬਰ 3 ਵਿਚ ਸ਼ਿਕਾਇਤ ਦਿੱਤੀ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ, ਜਿਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਸੰਤੋਖਪੁਰਾ ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਬੱਚੀ ਅੰਮ੍ਰਿਤਸਰ ਤੋਂ ਬਰਾਮਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News