ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ’ਚ ਜਲੰਧਰ ਬਣੇਗਾ ਅਯੁੱਧਿਆ ਨਗਰੀ

03/24/2022 12:24:54 PM

ਜਲੰਧਰ (ਸ਼ਾਸਤਰੀ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 10 ਅਪ੍ਰੈਲ ਨੂੰ ਪ੍ਰਭੂ ਸ਼੍ਰੀ ਰਾਮ ਦੇ ਪ੍ਰਗਟ ਉਤਸਵ ’ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਜ਼ਿਲ੍ਹਾ ਜਲੰਧਰ ਅਯੁੱਧਿਆ ਨਗਰੀ ਦਾ ਰੂਪ ਧਾਰਨ ਕਰ ਲਵੇਗਾ। ਸ਼ੋਭਾ ਯਾਤਰਾ ਨੂੰ ਲੈ ਕੇ ਜਿੱਥੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵਿਚ ਸੁੰਦਰ ਝਾਕੀਆਂ ਸ਼ਾਮਲ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਸ਼ੋਭਾ ਯਾਤਰਾ ਮਾਰਗ ’ਤੇ ਵਪਾਰਕ ਸੰਗਠਨਾਂ ਵੱਲੋਂ ਥਾਂ-ਥਾਂ ਧਾਰਮਿਕ ਮੰਚ, ਸਵਾਗਤੀ ਮੰਚ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ, ਫੁੱਲਾਂ ਦੀ ਵਰਖਾ ਆਦਿ ਹੋਰ ਵੀ ਅਨੇਕਾਂ ਪ੍ਰਬੰਧਾਂ ਰਾਹੀਂ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਵਪਾਰਕ ਸੰਗਠਨਾਂ ਨਾਲ ਸੰਪਰਕ ਮੁਹਿੰਮ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਸੰਪਰਕ ਉਪਰੰਤ ਸੰਯੋਜਕ ਪ੍ਰਦੀਪ ਛਾਬੜਾ ਅਤੇ ਸਹਿ-ਸੰਯੋਜਕ ਗੌਰਵ ਮਹਾਜਨ ਨੇ ਦਿੱਤੀ।

ਸੰਪਰਕ ਮੁਹਿੰਮ ਕਮੇਟੀ ਦੀ ਟੀਮ ਨੇ ਸਰਕੁਲਰ ਰੋਡ, ਮਾਈ ਹੀਰਾਂ ਗੇਟ, ਟਾਂਡਾ ਰੋਡ, ਅੱਡਾ ਹੁਸ਼ਿਆਰਪੁਰ ਰੋਡ, ਖਿੰਗਰਾ ਗੇਟ ਖੇਤਰਾਂ ਵਿਚ ਪੈਂਦੇ ਸਾਰੇ ਵਪਾਰਕ ਸੰਗਠਨਾਂ ਨਾਲ ਸੰਪਰਕ ਕੀਤਾ ਅਤੇ ਸ਼ੋਭਾ ਯਾਤਰਾ ਵਿਚ ਪਰਿਵਾਰ ਸਮੇਤ ਸ਼ਾਮਲ ਹੋਣ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸੁੰਦਰ ਝਾਕੀਆਂ ਦਾ ਫੁੱਲਾਂ ਦੀ ਵਰਖਾ ਕਰ ਕੇ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਪ੍ਰਸ਼ਾਦ ਵੰਡਦੇ ਹੋਏ ਪ੍ਰਭੂ ਭਗਤਾਂ ਦਾ ਸਵਾਗਤ ਸਨਮਾਨ ਕਰਨ ਲਈ ਅਪੀਲ ਕੀਤੀ ਅਤੇ ਸੱਦਾ ਵੀ ਦਿੱਤਾ। ਬੁੱਧਵਾਰ ਪਵਨ ਧਵਨ ਪਰਿਵਾਰ ਵੱਲੋਂ ਸੰਪਰਕ ਮੁਹਿੰਮ ਟੀਮ ਨੂੰ ਜਲ-ਪਾਨ ਕਰਵਾਇਆ ਗਿਆ।  ਇਸ ਮੌਕੇ ਸੰਪਰਕ ਟੀਮ ਦੇ ਮੈਂਬਰਾਂ ਮੱਟੂ ਸ਼ਰਮਾ, ਪਵਨ ਭੋਡੀ, ਨਰਿੰਦਰ ਸ਼ਰਮਾ, ਗੁਲਸ਼ਨ ਸੱਭਰਵਾਲ, ਅਸ਼ਵਨੀ ਬਾਬਾ, ਰਾਜ ਕੁਮਾਰ ਘਈ, ਰਾਜੇਸ਼ ਸ਼ਰਮਾ, ਰਮੇਸ਼ ਮਹਿਤਾ, ਹਰੀਸ਼ ਸੁਨੇਜਾ, ਅਮਿਤ ਸ਼ਰਮਾ, ਰਾਜੇਸ਼ ਸ਼ਰਮਾ, ਮਦਨ ਮੋਹਨ ਲਾਲ ਨਾਹਰ, ਅਭੇ ਸੱਭਰਵਾਲ, ਰਮੇਸ਼ ਗਰੇਵਾਲ, ਬਾਬਾ ਜੈਰਥ, ਮਾਈ ਹੀਰਾਂ ਗੇਟ ਐਸੋਸੀਏਸ਼ਨ, ਮੋਦੀ ਪਰਿਵਾਰ, ਅੱਡਾ ਟਾਂਡਾ ਟਰੇਡਰਜ਼ ਐਸੋਸੀਏਸ਼ਨ, ਗੁਪਤਾ ਮਾਰਕੀਟ ਐਸੋਸੀਏਸ਼ਨ, ਸ੍ਰੀ ਗੁਰਦੁਆਰਾ ਦੋਆਬਾ ਗੁਰੂ ਸਿੰਘ ਸਭਾ, ਅੱਡਾ ਹੁਸ਼ਿਆਰਪੁਰ ਚੌਕ ਮਾਰਕੀਟ ਐਸੋਸੀਏਸ਼ਨ ਦੇ ਇਲਾਵਾ ਹੋਰ ਵੀ ਅਨੇਕਾਂ ਵਪਾਰਕ ਸੰਗਠਨਾਂ ਨੇ ਥਾਂ-ਥਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਅਤੇ ਹੋਰ ਵੀ ਅਨੇਕਾਂ ਪ੍ਰਬੰਧਾਂ ਰਾਹੀਂ ਸ਼ੋਭਾ ਯਾਤਰਾ ਦਾ ਸਵਾਗਤ ਸਨਮਾਨ ਕਰਨ ਦਾ ਵਿਸ਼ਵਾਸ ਦਿਵਾਇਆ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਨਾਂ ’ਤੇ ਪਿੰਡ ’ਚ ਸੰਤੋਖ ਚੌਧਰੀ ਵੱਲੋਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ

ਸਤਨਾਮ ਬਿੱਟਾ 500 ਰਾਮ ਭਗਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕਰਨਗੇ ਸਨਮਾਨਤ
ਜਲੰਧਰ (ਗੁਲਸ਼ਨ)– ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਅਗਵਾਈ ਵਿਚ 10 ਅਪ੍ਰੈਲ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਸਮਾਜ-ਸੇਵਕ ਸਤਨਾਮ ਬਿੱਟਾ ਆਪਣੇ ਸਾਥੀਆਂ ਸਮੇਤ ਜੀ. ਟੀ. ਰੋਡ ’ਤੇ ਿਪਛਲੇ ਸਾਲਾਂ ਵਾਂਗ ਇਸ ਵਾਰ ਵੀ ਵਿਸ਼ਾਲ ਮੰਚ ਲਗਾਉਣਗੇ। ਰਾਮ ਭਗਤਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਵਿਸ਼ਾਲ ਲੰਗਰ ਲਗਾਇਆ ਜਾਵੇਗਾ ਅਤੇ ਸ਼ੋਭਾ ਯਾਤਰਾ ਵਿਚ ਸ਼ਾਮਲ 500 ਰਾਮ ਭਗਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਇਕ ਬੈਠਕ ਸੈਂਟਰਲ ਟਾਊਨ ਦੇ ਨੇੜੇ ਸਥਿਤ ਉਨ੍ਹਾਂ ਦੇ ਦਫਤਰ ਵਿਚ ਸੰਪੰਨ ਹੋਈ।
ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਤਨਾਮ ਬਿੱਟਾ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਅਤੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਨੇ ਸਾਰੇ ਵਰਗਾਂ ਨੂੰ ਇਕ ਲੜੀ ਵਿਚ ਪਿਰੋ ਦਿੱਤਾ ਹੈ। 10 ਅਪ੍ਰੈਲ ਨੂੰ ਸ਼ਹਿਰ ਅਯੁੱਧਿਆ ਨਗਰੀ ਵਿਚ ਤਬਦੀਲ ਹੋਵੇਗਾ। ਸ਼ੋਭਾ ਯਾਤਰਾ ਨੂੰ ਲੈ ਕੇ ਜਲੰਧਰ ਹੀ ਨਹੀਂ, ਸਗੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਵਿਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸੰਤੋਖ ਸਿੰਘ, ਲੱਕੀ ਸੰਧੂ, ਵਿਨੋਦ ਨਾਰੰਗ, ਅਸ਼ਵਨੀ ਸ਼ਰਮਾ ਟੀਟੂ, ਵਰਿੰਦਰਜੀਤ ਸਿੰਘ, ਗੁਰਜੀਤ ਸਿੰਘ, ਅਕਸ਼ਵੰਤ ਖੋਸਲਾ, ਸੋਨੀਆ, ਹੇਮਾ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼

ਆਸ਼ਰਮ ’ਚ ਰੋਜ਼ਾਨਾ ਹੋ ਰਿਹਾ ਇਕ ਘੰਟੇ ਦਾ ਅਖੰਡ ਜਾਪ : ਡਾ. ਬੱਤਰਾ
ਜਲੰਧਰ (ਪਾਂਡੇ)–ਸ਼੍ਰੀ ਰਾਮ ਸ਼ਰਣਮ ਆਸ਼ਰਮ 17, ਲਿੰਕ ਰੋਡ ਲਾਜਪਤ ਨਗਰ ਵੱਲੋਂ 2 ਤੋਂ 10 ਅਪ੍ਰੈਲ ਤੱਕ ਸਾਈਂ ਦਾਸ ਸਕੂਲ ਗਰਾਊਂਡ ਵਿਚ ਹੋਣ ਵਾਲੇ ਰਾਮਾਇਣ ਗਿਆਨ ਯੱਗ ਦੀ ਸਫਲਤਾ ਲਈ ਰੋਜ਼ਾਨਾ ਇਕ ਘੰਟੇ ਦਾ ਅਖੰਡ ਜਾਪ ਆਸ਼ਰਮ ਵਿਚ ਹੋ ਰਿਹਾ ਹੈ। ਉਕਤ ਜਾਣਕਾਰੀ ਦਿੰਦਿਆਂ ਆਸ਼ਰਮ ਦੇ ਮੁੱਖ ਸੇਵਕ ਡਾ. ਨਰੇਸ਼ ਬੱਤਰਾ ਨੇ ਦੱਸਿਆ ਕਿ ਅਖੰਡ ਜਾਪ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਅਤੇ ਹਰ ਐਤਵਾਰ ਸਵੇਰੇ 8 ਤੋਂ 9 ਵਜੇ ਤੱਕ ਹੁੰਦਾ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਕਮੇਟੀ ਨੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਸਾਧਿਆ ਸੰਪਰਕ
ਜਲੰਧਰ, 23 ਮਾਰਚ (ਸ਼ਾਸਤਰੀ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 10 ਅਪ੍ਰੈਲ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਉਤਸਵ ਦੇ ਸਬੰਧ ਵਿਚ ਸ਼੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਲਈ ਗਠਿਤ ਸੰਪਰਕ ਮੁਹਿੰਮ ਕਮੇਟੀ ਵੱਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਕੀਤਾ ਗਿਆ।

ਇਹ ਵੀ ਪੜ੍ਹੋ: ਸਾਵਧਾਨ: ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ’ਚ ਆਉਣ ਵਾਲਿਆਂ ਨੂੰ ਇੰਝ ਲੁੱਟ ਰਹੇ ਨੇ ਫਰਜ਼ੀ ਏਜੰਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News