ਭਾਜਪਾ ਫਿਰਕੂ ਖੇਡਾਂ ਖੇਡ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ''ਚ : ਖਾਲਸਾ

01/31/2020 3:25:08 PM

ਜਲੰਧਰ (ਚਾਵਲਾ): ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਵੱਲੋਂ ਪੰਜਾਬ ਬੰਦ ਦੌਰਾਨ ਹੁਸ਼ਿਆਰਪੁਰ ਵਿਖੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨਾਲ ਭਾਜਪਾ ਦੇ ਨੇਤਾਵਾਂ ਵਲੋਂ ਧੱਕਾ-ਮੁੱਕੀ ਕਰਨ ਤੇ ਧਮਕਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰ ਦੋਸ਼ੀ ਭਾਜਪਾਈ ਨੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੀਡੀਆ ਦੀ ਆਜ਼ਾਦੀ ਕਾਇਮ ਰੱਖੀ ਜਾ ਸਕੇ। ਪਾਰਟੀ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਭਾਜਪਾ ਨੇਤਾਵਾਂ ਉੱਪਰ ਸੱਤਾ ਦਾ ਨਸ਼ਾ ਚੜ੍ਹਿਆ ਹੋਇਆ ਹੈ ਤੇ ਉਹ ਫਿਰਕੂ ਖੇਡ ਖੇਡ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਜਦਕਿ ਪੰਜਾਬ ਵਿਚ ਕਾਂਗਰਸ ਦਾ ਰਾਜ ਹੈ ਪਰ ਭਾਜਪਾਈ ਆਪਣੀ ਧੱਕੇਸ਼ਾਹੀ ਦਿਖਾ ਰਹੇ ਹਨ ਤੇ ਪੰਜਾਬ ਪੁਲਸ ਦੀ ਹਾਲਤ ਯੂ. ਪੀ. ਪੁਲਸ ਵਰਗੀ ਬਣੀ ਹੋਈ ਹੈ। ਜੇਕਰ ਹਾਲਾਤ ਇਹੋ ਰਹੇ ਤਾਂ ਪੰਜਾਬ ਵਿਚ ਅਸ਼ਾਂਤੀ ਫੈਲ ਸਕਦੀ ਹੈ। ਇਸ ਕਰ ਕੇ ਪੰਜਾਬ ਵਿਚ ਹਿੰਦੂ ਰਾਸ਼ਟਰਵਾਦੀਆਂ 'ਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਤੇ ਪੰਜਾਬ ਸਰਕਾਰ ਨੂੰ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ, ਸਕੱਤਰ ਜਨਰਲ ਪ੍ਰੋ. ਬਲਵਿੰਦਰਪਾਲ ਸਿੰਘ, ਸੰਦੀਪ ਸਿੰਘ ਚਾਵਲਾ ਜਨਰਲ ਸਕੱਤਰ, ਕੰਵਲ ਚਰਨਜੀਤ ਸਿੰਘ ਹੈਪੀ ਜਨਰਲ ਸਕੱਤਰ, ਮਨਜੀਤ ਸਿੰਘ ਗੱਤਕਾ ਮਾਸਟਰ ਜਨਰਲ ਸਕੱਤਰ, ਅਰਿੰਦਰਜੀਤ ਸਿੰਘ ਚੱਢਾ ਮੀਤ ਪ੍ਰਧਾਨ, ਸਾਹਿਬ ਸਿੰਘ, ਮਨਜੀਤ ਸਿੰਘ ਦੂਆ ਮੀਤ ਪ੍ਰਧਾਨ, ਮਨਵਿੰਦਰ ਸਿੰਘ ਦੂਆ ਮੀਤ ਪ੍ਰਧਾਨ, ਹਰਦੇਵ ਸਿੰÎਘ ਗਰਚਾ, ਨਵਤੇਜ ਸਿੰਘ ਟਿੰਮੀ ਆਦਿ ਸ਼ਾਮਲ ਸਨ।


Shyna

Content Editor

Related News