ਯਾਤਰੀ ਸਿਟੀ ਸਟੇਸ਼ਨ ''ਤੇ ਕਰਦੇ ਰਹੇ ਉਡੀਕ ਤੇ ਸ਼ਹੀਦ ਐਕਸਪ੍ਰੈੱਸ ਆਈ ਕੈਂਟ ਸਟੇਸ਼ਨ ''ਤੇ

12/09/2020 2:59:02 PM

ਜਲੰਧਰ (ਗੁਲਸ਼ਨ)— ਮੰਗਲਵਾਰ ਦੁਪਹਿਰੇ ਸਿਟੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ 'ਚ ਉਸ ਸਮੇਂ ਭਾਜੜ ਮਚ ਗਈ, ਜਦੋਂ ਸ਼ਹੀਦ ਐਕਸਪ੍ਰੈੱਸ ਦੇ ਸਿਟੀ ਸਟੇਸ਼ਨ 'ਤੇ ਪਹੁੰਚਣ ਤੋਂ ਕੁਝ ਮਿੰਟ ਪਹਿਲਾਂ ਪੁੱਛਗਿੱਛ ਕੇਂਦਰ ਤੋਂ ਅਨਾਊਂਸਮੈਂਟ ਕੀਤੀ ਗਈ ਕਿ ਸ਼ਹੀਦ ਐਕਸਪ੍ਰੈੱਸ ਮੰਗਲਵਾਰ ਜਲੰਧਰ ਸਿਟੀ ਦੀ ਬਜਾਏ ਕੈਂਟ ਸਟੇਸ਼ਨ ਤੋਂ ਜਾਵੇਗੀ। ਅਨਾਊਂਸਮੈਂਟ ਸੁਣਦੇ ਹੀ ਯਾਤਰੀ ਇਧਰ-ਉਧਰ ਭੱਜਣ ਲੱਗੇ ਅਤੇ ਕਾਹਲੀ-ਕਾਹਲੀ ਵਿਚ ਆਟੋਆਂ ਵਿਚ ਸਾਮਾਨ ਰੱਖ ਕੇ ਕੈਂਟ ਸਟੇਸ਼ਨ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ' ਨਾਲ ਗੀਤ 'ਤੇ ਪਏ ਭੰਗੜੇ (ਤਸਵੀਰਾਂ)

ਦਰਅਸਲ ਅੰਮ੍ਰਿਤਸਰ ਰੂਟ 'ਤੇ ਚੱਲਣ ਵਾਲੀ ਸ਼ਹੀਦ ਐਕਸਪ੍ਰੈੱਸ ਅਤੇ ਗੋਲਡਨ ਟੈਂਪਲ ਐਕਸਪ੍ਰੈੱਸ ਜੰਡਿਆਲਾ ਗੁਰੂ ਵਿਚ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਣ ਵਾਇਆ ਬਿਆਸ, ਗੋਇੰਦਵਾਲ ਸਾਹਿਬ ਹੁੰਦੇ ਹੋਏ ਚਲਾਈਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਦੁਪਹਿਰ ਸਵਾ 1 ਵਜੇ ਜਲੰਧਰ ਆਉਣ ਵਾਲੀ ਸ਼ਹੀਦ ਐਕਸਪ੍ਰੈੱਸ ਨੂੰ 'ਭਾਰਤ ਬੰਦ' ਕਾਰਣ ਅੰਮ੍ਰਿਤਸਰ ਤੋਂ ਵਾਇਆ ਪਠਾਨਕੋਟ ਜਲੰਧਰ ਕੈਂਟ ਸਟੇਸ਼ਨ 'ਤੇ ਚਲਾਇਆ ਗਿਆ। ਅੰਮ੍ਰਿਤਸਰ ਅਤੇ ਜਲੰਧਰ ਸਿਟੀ ਵਿਚਕਾਰ ਇਹ ਟਰੇਨ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ

ਰੇਲ ਯਾਤਰੀ ਬਾਬੂ ਲਾਲ, ਸੋਮਨਾਥ, ਹਰੀ ਪ੍ਰਸਾਦ ਆਦਿ ਨੇ ਦੱਸਿਆ ਕਿ ਉਹ ਟਰੇਨ ਦੀ ਉਡੀਕ ਵਿਚ ਸਿਟੀ ਸਟੇਸ਼ਨ ਦੇ ਬਾਹਰ ਖੜ੍ਹੇ ਸਨ। ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਟਰੇਨ ਦਾ ਸਮਾਂ ਹੋਣ ਵਾਲਾ ਸੀ ਪਰ ਰੇਲਵੇ ਅਧਿਕਾਰੀਆਂ ਨੂੰ ਵੀ ਟਰੇਨ ਦੇ ਆਉਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਦੁਪਹਿਰ ਕਰੀਬ 1 ਵਜੇ ਅਨਾਊਂਸਮੈਂਟ ਕਰ ਕੇ ਸੂਚਨਾ ਦਿੱਤੀ ਗਈ ਕਿ ਸ਼ਹੀਦ ਐਕਸਪ੍ਰੈੱਸ ਮੰਗਲਵਾਰ ਸਿਟੀ ਸਟੇਸ਼ਨ ਦੀ ਜਗ੍ਹਾ ਕੈਂਟ ਸਟੇਸ਼ਨ 'ਤੇ ਆਵੇਗੀ। ਇਹ ਸੁਣਦੇ ਹੀ ਯਾਤਰੀਆਂ 'ਚ ਭਾਜੜ ਮਚ ਗਈ। ਦੂਜੇ ਪਾਸੇ ਸੂਚਨਾ ਮੁਤਾਬਕ ਰੂਟ ਲੰਮਾ ਹੋ ਜਾਣ ਕਾਰਨ ਸ਼ਹੀਦ ਐਕਸਪ੍ਰੈੱਸ ਕੈਂਟ ਸਟੇਸ਼ਨ 'ਤੇ ਕਰੀਬ ਪੌਣੇ 5 ਵਜੇ ਪਹੁੰਚੀ। ਵਰਣਨਯੋਗ ਹੈ ਕਿ ਅੰਮ੍ਰਿਤਸਰ ਰੂਟ 'ਤੇ ਵਧੇਰੇ ਟਰੇਨਾਂ ਰੱਦ ਅਤੇ ਸ਼ਾਰਟ ਟਰਮੀਨੇਟ ਚੱਲ ਰਹੀਆਂ ਹਨ। ਇਸ ਰੂਟ 'ਤੇ ਸਿਰਫ 2 ਜੋੜੀ ਟਰੇਨਾਂ ਗੋਲਡਨ ਟੈਂਪਲ ਐਕਸਪ੍ਰੈੱਸ ਅਤੇ ਸ਼ਹੀਦ ਐਕਸਪ੍ਰੈੱਸ ਹੀ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ


shivani attri

Content Editor

Related News