ਜਲੰਧਰ ਪੁਲਸ ਵੱਲੋਂ ਲੁੱਟਖੋਹ ਦੀਆਂ ਵਾਰਦਾਤਾਂ ''ਚ ਸ਼ਾਮਲ ਦੋਸ਼ੀ ਕਾਬੂ, 12 ਮੋਬਾਇਲ ਫੋਨ ਬਰਾਮਦ
Sunday, Nov 16, 2025 - 04:44 PM (IST)
ਜਲੰਧਰ (ਪੰਕਜ, ਕੁੰਦਨ)- ਜਲੰਧਰ ਸ਼ਹਿਰ 'ਚ ਸਨੈਚਿੰਗ ਅਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲ ਰਹੀਆਂ ਕਾਰਵਾਈਆਂ ਦੌਰਾਨ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਟੀਮ ਨੇ ਇਕ ਸਨੈਚਰ ਨੂੰ ਕਾਬੂ ਕਰਦੇ ਹੋਏ ਖੋਹੇ ਹੋਏ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਜਾਣਕਾਰੀ ਸਾਂਝੀ ਕਰਦਿਆਂ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਆਕਰਸ਼ੀ ਜੈਨ, ADCP-1 ਅਤੇ ਅਮਨਦੀਪ ਸਿੰਘ, ACP ਸੈਂਟਰਲ ਦੀ ਅਗਵਾਈ ਹੇਠ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।
ਮੁਕੱਦਮਾ ਨੰਬਰ 200 ਮਿਤੀ 6 ਨਵੰਬਰ ਅਧੀਨ ਧਾਰਾ 304(2), 3(5) BNS ਮੁਤਾਬਕ, ਸ਼ਿਕਾਇਤਕਰਤਾ ਅਮਨਦੀਪ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਮਕਾਨ ਨੰਬਰ 784/7, ਮਨਜੀਤ ਨਗਰ, ਲੁਧਿਆਣਾ ਨੇ ਦੱਸਿਆ ਸੀ ਕਿ ਉਹ ਨਾਮਦੇਵ ਚੌਂਕ ਤੋਂ ਈ-ਰਿਕਸ਼ਾ ਰਾਹੀਂ ਬੱਸ ਸਟੈਂਡ ਜਲੰਧਰ ਆ ਰਹੀ ਸੀ, ਜਦੋਂ 2 ਮੋਟਰਸਾਈਕਲ ਸਵਾਰ ਨਾਮਲੂਮ ਵਿਅਕਤੀਆਂ ਨੇ ਉਸਦਾ ਪਰਸ ਖੋਹ ਲਿਆ, ਜਿਸ ਵਿੱਚ 1,20,000 ਨਕਦੀ ਅਤੇ ਮਹੱਤਵਪੂਰਣ ਦਸਤਾਵੇਜ਼ ਸਨ।
ਇਹ ਵੀ ਪੜ੍ਹੋ: ਸਾਬਕਾ MLA ਕੁਲਬੀਰ ਸਿੰਘ ਜ਼ੀਰਾ ਦਾ ਵਟਸਐਪ ਨੰਬਰ ਹੈਕ, ਪੋਸਟ ਸਾਂਝੀ ਕਰਕੇ ਕੀਤੀ ਖ਼ਾਸ ਅਪੀਲ
ਤਫ਼ਤੀਸ਼ ਦੌਰਾਨ ਸੀ. ਸੀ. ਟੀ. ਵੀ. ਫੁਟੇਜ, ਮਨੁੱਖੀ ਸਰੋਤਾਂ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਗਈ। ਮਿਤੀ 12 ਨਵੰਬਰ ਨੂੰ ਦੋਸ਼ੀ ਗੌਰਵ ਉਰਫ਼ ਪਾਰਸ ਉਰਫ਼ ਗੋਰੂ, ਪੁੱਤਰ ਲੇਟ ਰਾਜ ਕੁਮਾਰ, ਵਾਸੀ ਵਾਰਡ ਨੰਬਰ 7 ਲੱਲਾ ਬਸਤੀ, ਨੇੜੇ ਦਾਚਾ ਮੰਡੀ, ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਨੂੰ BSF ਚੌਂਕ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਨੇ ਖ਼ੁਲਾਸਾ ਕੀਤਾ ਕਿ ਵਾਰਦਾਤ ਵਿੱਚ ਉਸ ਦਾ ਸਾਥੀ ਵੰਸ਼ ਉਰਫ਼ ਰਿਸ਼ੂ, ਪੁੱਤਰ ਹੈਪੀ, ਵਾਸੀ ਗਲੀ ਨੰਬਰ 1, ਕ੍ਰਿਸ਼ਨਾ ਨਗਰ, ਜਲੰਧਰ ਸ਼ਾਮਲ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋਸ਼ੀ ਗੌਰਵ ਉਰਫ਼ ਪਾਰਸ ਉਰਫ਼ ਗੋਰੂ ਨੂੰ ਮੁਕੱਦਮਾ ਨੰਬਰ 196 ਮਿਤੀ 01.11.2025 ਅਧੀਨ ਧਾਰਾ 304(2), 3(5) BNS ਵਿੱਚ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, ਇਟਲੀ ਪੁਲਸ ’ਚ ਭਰਤੀ ਹੋ ਕੇ ਚਮਕਾਇਆ ਨਾਂ
ਦੋਸ਼ੀ ਤੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ PB61-E-6525 (ਹੀਰੋ Xtreme,ਕਾਲਾ ਰੰਗ) ਅਤੇ ਵੱਖ–ਵੱਖ ਕੰਪਨੀਆਂ ਦੇ ਕੁੱਲ 12 ਮੋਬਾਇਲ ਫੋਨ ਬਰਾਮਦ ਕਰ ਲਏ ਗਏ ਹਨ।ਦੋਸ਼ੀ ਕੋਲੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਜਾਰੀ ਹੈ। ਜਲੰਧਰ ਪੁਲਸ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਸਨੈਚਿੰਗ ਅਤੇ ਚੋਰੀਆਂ ਜਿਹੇ ਅਪਰਾਧਾਂ ਖ਼ਿਲਾਫ਼ ਜ਼ੀਰੋ-ਟੋਲਰੈਂਸ ਨੀਤੀ ਅਪਣਾਈ ਗਈ ਹੈ। ਸ਼ਹਿਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਜਲੰਧਰ! ਕੰਬਿਆ ਇਲਾਕਾ, ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
