ਜਲੰਧਰ ਨਗਰ ਨਿਗਮ ’ਚ ਰਿਹਾ ‘ਨੋ ਵਰਕ ਡੇਅ’, ਆਪਸ ’ਚ ਭਿੜੇ ਕਰਮਚਾਰੀ
Saturday, Dec 16, 2023 - 01:28 PM (IST)
ਜਲੰਧਰ (ਖੁਰਾਣਾ)- ਪੰਜਾਬ ਭਰ ਦੇ ਨਾਲ-ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਪਿਛਲੇ ਕਈ ਦਿਨਾਂ ਤੋਂ ਮਨਿਸਟਰੀਅਲ ਸਟਾਫ਼ ਦੀ ਹੜਤਾਲ ਚੱਲ ਰਹੀ ਹੈ, ਜਿਨ੍ਹਾਂ ਦੇ ਸਮਰਥਨ ’ਚ ਅੱਜ ਜਲੰਧਰ ਨਗਰ ਨਿਗਮ ’ਚ ਵੀ ‘ਨੋ ਵਰਕ ਡੇ’ ਰਿਹਾ ਅਤੇ ਮਨਿਸਟਰੀਅਲ ਸਟਾਫ਼ ਨੇ ਦਿਨ ਭਰ ਕੋਈ ਕੰਮ ਨਹੀਂ ਕੀਤਾ।
ਸਵੇਰੇ ਦਫ਼ਤਰ ਖੁੱਲ੍ਹਦੇ ਹੀ ਨਿਗਮ ਕਰਮਚਾਰੀ ਮੇਨ ਗੇਟ ’ਤੇ ਜਮ੍ਹਾ ਹੋ ਗਏ ਅਤੇ ਉਨ੍ਹਾਂ ਨੇ ਆਫਿਸ ਖੁੱਲ੍ਹਣ ਨਹੀਂ ਦਿੱਤਾ। ਇਸ ਦੌਰਾਨ ਕਰਮਚਾਰੀਆਂ ਨੇ ਦੋ ਗੁੱਟਾਂ ’ਚ ਟਕਰਾਅ ਵੀ ਹੋਇਆ ਅਤੇ ਨੌਬਤ ਹੱਥੋਂਪਾਈ ਤੱਕ ਪਹੁੰਚੀ, ਜਿਸ ਦੌਰਾਨ ਲੋਕਾਂ ਨੂੰ ਸੱਟ ਵੀ ਲੱਗੀ। ਇਕ ਕਲਰਕ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਦੋਵੇਂ ਗੁੱਟਾਂ ’ਚੋਂ ਕਿਸੇ ਨੇ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਅਤੇ ਸਮਝੌਤੇ ਦੀ ਕੋਸ਼ਿਸ਼ ਚੱਲਦੀ ਰਹੀ। ਨਿਗਮ ਕੰਪਲੈਕਸ ’ਚ ਤਣਾਅ ਨੂੰ ਵੇਖਦੇ ਹੋਏ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਨੋ ਵਰਕ ਡੇਅ ਐਲਾਨ ਹੋਣ ਨਾਲ ਨਿਗਮ ’ਚ ਕੋਈ ਕੰਮਕਾਜ ਨਹੀਂ ਹੋਇਆ।
ਇਹ ਵੀ ਪੜ੍ਹੋ : ਟ੍ਰੈਫਿਕ ’ਚ ਸੁਧਾਰ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਸਖ਼ਤ, ਜਾਰੀ ਕੀਤੇ ਇਹ ਹੁਕਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।