ਨਿਗਮ ਨੇ 30 ਕਾਲੋਨਾਈਜ਼ਰਾਂ ’ਤੇ ਐੈੱਫ. ਆਈ. ਆਰ. ਦਰਜ ਕਰਨ ਦੇ ਦਿੱਤੇ ਨਿਰਦੇਸ਼
Sunday, Dec 20, 2020 - 05:08 PM (IST)

ਜਲੰਧਰ (ਖੁਰਾਣਾ)— ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ 30 ਵੱਡੇ ਕਾਲੋਨਾਈਜ਼ਰਾਂ ’ਤੇ ਪੁਲਸ ਐੱਫ. ਆਈ. ਆਰ. ਦਰਜ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਨਾਲ ਰੀਅਲ ਅਸਟੇਟ ਸੈਕਟਰ ਵਿਚ ਹੜਕੰਪ ਮਚ ਗਿਆ ਹੈ। ਇਸ ਸਬੰਧੀ ਰਸਮੀ ਪੱਤਰ ਨਗਰ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਵੱਲੋਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਭੇਜਿਆ ਗਿਆ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇਨ੍ਹਾਂ 30 ਨਾਜਾਇਜ਼ ਕਾਲੋਨੀਆਂ ਨੂੰ ਕੱਟਣ ਵਾਲੇ ਕਾਲੋਨਾਈਜ਼ਰਾਂ ’ਤੇ ਪੁਲਸ ਕੇਸ ਦਰਜ ਕੀਤੇ ਜਾਣ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਲੰਧਰ ਡਿਵੈੱਲਪਮੈਂਟ ਅਥਾਰਟੀ ਨੇ ਪੁੱਡਾ ਦੇ ਏਰੀਏ ਵਿਚ ਕੱਟੀਆਂ ਕਰੀਬ 21 ਕਾਲੋਨੀਆਂ ’ਤੇ ਕਾਰਵਾਈ ਕਰ ਕੇ ਇਨ੍ਹਾਂ ਕਾਲੋਨੀਆਂ ਨੂੰ ਕੱਟਣ ਵਾਲੇ ਕਾਲੋਨਾਈਜ਼ਰਾਂ ’ਤੇ ਪੁਲਸ ਕੇਸ ਦਰਜ ਕਰਵਾਏ ਸਨ ਅਤੇ ਹੁਣ ਨਗਰ ਨਿਗਮ ਦੀ ਇਸ ਕਾਰਵਾਈ ਨੂੰ ਨਿਗਮ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਿਰਹਾ ਹੈ।
ਇਹ ਵੀ ਪੜ੍ਹੋ: ਜਗਰਾਓਂ ’ਚ ਵੱਡੀ ਵਾਰਦਾਤ, NRI ਦੋਸਤਾਂ ਨੇ ਮੋਟਰ ’ਤੇ ਲਿਜਾ ਕੇ ਗੋਲੀਆਂ ਨਾਲ ਭੁੰਨਿਆ ਦੋਸਤ
ਇਨ੍ਹਾਂ ਕਾਲੋਨੀਆਂ ਨਾਲ ਸਬੰਧਤ ਕਾਲੋਨਾਈਜ਼ਰਾਂ ’ਤੇ ਹੋਵੇਗੀ ਐੱਫ. ਆਈ. ਆਰ.
ਜਲੰਧਰ ਕੁੰਜ ਐਕਸਟੈਨਸ਼ਨ
ਸਤਿਕਰਤਾਰ ਐਨਕਲੇਵ ਬਸਤੀ ਸ਼ੇਖ
ਪ੍ਰੋਗਰੈਸਿਵ ਥਿੰਕਰ ਕੋ-ਆਪ੍ਰੇਟਿਵ ਸੋਸਾਇਟੀ ਮਿੱਠਾਪੁਰ
ਸਨਸਿਟੀ ਬਸਤੀ ਦਾਨਿਸ਼ਮੰਦਾਂ
ਰੋਜ਼ ਗਾਰਡਨ ਨਾਹਲਾਂ
ਬਦਰੀ ਕਾਲੋਨੀ ਬਸਤੀ ਦਾਨਿਸ਼ਮੰਦਾਂ
ਤਾਜ ਕਾਲੋਨੀ ਲੋਹਾਰ ਨੰਗਲ
ਗਰੀਨ ਵੈਲੀ ਐਕਸਟੈਨਸ਼ਨ ਧਾਲੀਵਾਲ
ਗਰੀਨ ਵੈਲੀ ਦਾਨਿਸ਼ਮੰਦਾਂ
ਵਰਿਆਣਾ ਕਾਲੋਨੀ
ਥਿੰਦ ਐਨਕਲੇਵ ਕੋਟ ਸਦੀਕ
ਟਾਵਰ ਐਨਕਲੇਵ ਫੇਜ਼-2
ਜੇ. ਡੀ. ਐਨਕਲੇਵ ਕੋਟ ਸਦੀਕ
ਦਾਨਿਸ਼ਮੰਦਾਂ ਕਾਲੋਨੀ
ਨਿਊ ਕਰਤਾਰ ਨਗਰ ਬਸਤੀ ਸ਼ੇਖ
ਨਿਊ ਦਿਓਲ ਨਗਰ ਬਸਤੀ ਸ਼ੇਖ
ਹੈਮਿਲਟਨ ਐਸਟੇਟ
ਪਾਰਸ ਐਸਟੇਟ
ਸਨਸਿਟੀ ਐਕਸਟੈਨਸ਼ਨ
ਇੰਡਸਟਰੀਅਲ ਕਾਲੋਨੀ ਬਸਤੀ ਪੀਰਦਾਦ
ਨਿਊ ਅਨੂਪ ਨਗਰ ਦਾਨਿਸ਼ਮੰਦਾਂ
ਪਾਰਕ ਪਲਾਜ਼ਾ ਕਿੰਗਰਾਂ
ਪਸਰੀਚਾ ਕਾਲੋਨੀ ਬਸਤੀ ਸ਼ੇਖ
ਵਿਸ਼ਾਲ ਗਾਰਡਨ ਮਿੱਠਾਪੁਰ
ਪ੍ਰੇਮ ਨਗਰ ਵਰਿਆਣਾ
ਰੋਜ਼ ਗਾਰਡਨ ਦਿਲਬਾਗ ਨਗਰ
ਇਹ ਵੀ ਪੜ੍ਹੋ: ਕਰੋ ਦਰਸ਼ਨ ਗੁਰਦੁਆਰਾ ਕੋਤਵਾਲੀ ਸਾਹਿਬ ਦੇ, ਇਸ ਸਥਾਨ ’ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਕੱਟੀ ਸੀ ਕੈਦ
ਪਾਲਿਸੀ ਤਹਿਤ ਰਿਜੈਕਟ ਹੋ ਚੁੱਕੀਆਂ ਫਾਈਲਾਂ
ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ ਸ਼ਹਿਰ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐੱਨ. ਓ. ਸੀ. ਪਾਲਿਸੀ ਐਲਾਨੀ ਸੀ, ਜਿਸ ਦੇ ਤਹਿਤ ਕਰੀਬ 40 ਫਾਈਲਾਂ ਨੂੰ ਨਗਰ ਨਿਗਮ ਨੇ ਰਿਜੈਕਟ ਕਰ ਦਿੱਤਾ ਸੀ। ਉਨ੍ਹਾਂ ’ਚੋਂ 2 ਕਾਲੋਨਾਈਜ਼ਰਾਂ ਨੇ ਨਿਗਮ ਕੋਲ ਪੂਰੇ ਪੈਸੇ ਜਮ੍ਹਾ ਕਰਵਾ ਦਿੱਤੇ, ਜਿਸ ਤੋਂ ਬਾਅਦ 38 ਕਾਲੋਨੀਆਂ ਦੀ ਸੂਚੀ ਨਿਗਮ ਕੋਲ ਕਈ ਸਾਲ ਪੈਂਡਿੰਗ ਪਈ ਰਹੀ। ਇਸ ਸਾਲ ਐਡਹਾਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨਗਰ ਨਿਗਮ ਪ੍ਰਸ਼ਾਸਨ ਨੇ 18 ਅਗਸਤ ਨੂੰ ਸ਼ਹਿਰ ਦੇ 78 ਕਾਲੋਨਾਈਜ਼ਰਾਂ ਨੂੰ ਪਬਲਿਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ 15 ਦਿਨਾਂ ਅੰਦਰ ਉਨ੍ਹਾਂ ਨੇ ਆਪਣੀਆਂ ਕਾਲੋਨੀਆਂ ਨਾਲ ਸਬੰਧਤ ਦਸਤਾਵੇਜ਼ ਅਤੇ ਪੈਸੇ ਨਾ ਜਮ੍ਹਾ ਕਰਵਾਏ ਤਾਂ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਇਹ ਰਹੀ ਕਿ ਵਧੇਰੇ ਕਾਲੋਨਾਈਜ਼ਰਾਂ ਨੇ ਨਿਗਮ ਦੀ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਨਿਗਮ ਦੀ ਚਿਤਾਵਨੀ ਤੋਂ ਬਾਅਦ 8 ਕਾਲੋਨਾਈਜ਼ਰਾਂ ਨੇ ਆਪਣੇ ਕੁਝ ਦਸਤਾਵੇਜ਼ ਨਿਗਮ ਨੂੰ ਸੌਂਪ ਕੇ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਕਰਨ ਬਾਰੇ ਫਿਰ ਬਿਨੈ-ਪੱਤਰ ਨਿਗਮ ਨੂੰ ਸੌਂਪੇ ਹਨ ਪਰ ਅਜੇ ਵੀ 30 ਕਾਲੋਨਾਈਜ਼ਰ ਅਜਿਹੇ ਹਨ, ਜਿਨ੍ਹਾਂ ’ਤੇ ਨਿਗਮ ਦੀ ਚਿਤਾਵਨੀ ਦਾ ਕੋਈ ਅਸਰ ਨਹੀਂ ਹੋਇਆ ਹੈ। ਹੁਣ ਨਗਰ ਨਿਗਮ ਨੇ ਇਨ੍ਹਾਂ ਸਾਰੇ ਕਾਲੋਨਾਈਜ਼ਰਾਂ ’ਤੇ ਪੁਲਸ ਕੇਸ ਦਰਜ ਕਰਵਾਉਣ ਦੇ ਆਰਡਰ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ
ਨਿਗਮ ਅਧਿਕਾਰੀਆਂ ’ਤੇ ਵੀ ਹੋਵੇਗੀ ਕਾਰਵਾਈ
ਨਗਰ ਨਿਗਮ ਨੇ ਪੁਲਸ ਕਮਿਸ਼ਨਰ ਨੂੰ ਚਿੱਠੀ ਜਾਰੀ ਕਰਨ ਦੇ ਨਾਲ ਹੀ ਇਨ੍ਹਾਂ ਨਾਜਾਇਜ਼ ਕਾਲੋਨੀਆਂ ਨਾਲ ਸਬੰਧਤ ਫਾਈਲਾਂ ਵੀ ਪੁਲਸ ਨੂੰ ਸੌਂਪੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਪੁਲਸ ਜਿਥੇ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਹਰ ਕਾਲੋਨਾਈਜ਼ਰ ’ਤੇ ਪੁਲਸ ਕੇਸ ਦਰਜ ਕਰੇਗੀ, ਉਥੇ ਹੀ ਇਨ੍ਹਾਂ ਕਾਲੋਨੀਆਂ ਨੂੰ ਡਿਵੈੱਲਪ ਕਰਨ ਵਿਚ ਸਹਾਇਤਾ ਕਰਨ ਵਾਲੇ ਨਿਗਮ ਅਧਿਕਾਰੀਆਂ ’ਤੇ ਗਾਜ ਡਿੱਗ ਸਕਦੀ ਹੈ ਅਤੇ ਉਨ੍ਹਾਂ ’ਤੇ ਵੀ ਪੁਲਸ ਕੇਸ ਦੀ ਤਲਵਾਰ ਲਟਕੀ ਹੋਈ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਕਾਲੋਨਾਈਜ਼ਰਾਂ ਨੂੰ ਕੁਝ ਮਹੀਨੇ ਪਹਿਲਾਂ ਮੇਅਰ ਜਗਦੀਸ਼ ਰਾਜਾ ਨੇ ਭਾਰੀ ਰਾਹਤ ਪ੍ਰਦਾਨ ਕਰਦਿਆਂ ਇਨ੍ਹਾਂ ’ਤੇ ਕਾਰਵਾਈ ਨੂੰ ਪੈਂਡਿੰਗ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਹੁਣ ਨਿਗਮ ਇਨ੍ਹਾਂ ’ਤੇ ਸਖ਼ਤ ਕਾਰਵਾਈ ਕਰਨ ਦੇ ਮੂਡ ਵਿਚ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ