3 ਸਾਲਾਂ ’ਚ ਸ਼ਹਿਰ ਦਾ ਕੋਈ ਵੀ ਸਿਸਟਮ ਨਹੀਂ ਸੁਧਾਰ ਸਕਿਆ ਨਗਰ ਨਿਗਮ

12/18/2020 5:19:59 PM

ਜਲੰਧਰ (ਖੁਰਾਣਾ)— ਅੱਜ ਤੋਂ ਠੀਕ 3 ਸਾਲ ਪਹਿਲਾਂ 17 ਦਸੰਬਰ 2017 ਨੂੰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ, ਜਿਸ ਦੌਰਾਨ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਪ੍ਰਾਪਤ ਕਰਕੇ ਨਗਰ ਨਿਗਮ ਦੀ ਸੱਤਾ ’ਤੇ ਕਬਜ਼ਾ ਕਰ ਲਿਆ ਸੀ। ਉਦੋਂ ਸ਼ਹਿਰ ਵਾਸੀਆਂ ਦੇ ਮਨਾਂ ’ਚ ਉਮੀਦ ਜਾਗੀ ਸੀ ਕਿ ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਵਿਚ ਸ਼ਹਿਰ ਦਾ ਜਿਹੜਾ ਬੁਰਾ ਹਾਲ ਹੋਇਆ ਸੀ, ਉਸ ਤੋਂ ਕਾਂਗਰਸ ਸਰਕਾਰ ਨਿਜਾਤ ਦਿਵਾਏਗੀ ਅਤੇ ਸ਼ਹਿਰ ਤਰੱਕੀ ਵੱਲ ਵਧੇਗਾ ਪਰ ਇਨ੍ਹਾਂ ਤਿੰਨ ਸਾਲਾਂ ’ਚ ਸ਼ਹਿਰ ਨਿਵਾਸੀਆਂ ਦੀਆਂ ਜ਼ਿਆਦਾਤਰ ਉਮੀਦਾਂ ਨਾ ਸਿਰਫ਼ ਧੁੰਦਲੀਆਂ ਹੋਈਆਂ ਹਨ, ਸਗੋਂ ਨਗਰ ਨਿਗਮ ਦੀ ਕਾਰਜਪ੍ਰਣਾਲੀ ਤੋਂ ਸਪੱਸ਼ਟ ਹੈ ਕਿ ਤਿੰਨ ਸਾਲਾਂ ਵਿਚ ਕਾਂਗਰਸੀ ਸ਼ਹਿਰ ਵਿਚ ਕੋਈ ਨਵਾਂ ਪ੍ਰਾਜੈਕਟ ਤਾਂ ਲਿਆਉਣ ਵਿਚ ਸਫਲ ਨਹੀਂ ਹੋਏ, ਸਗੋਂ ਉਨ੍ਹਾਂ ਕੋਲੋਂ ਸ਼ਹਿਰ ਦੇ ਕਿਸੇ ਸਿਸਟਮ ਵਿਚ ਵੀ ਸੁਧਾਰ ਤੱਕ ਨਹੀਂ ਹੋ ਸਕਿਆ। ਅੱਜ ਸ਼ਹਿਰ ਦੀ ਹਾਲਤ ਵੇਖੀਏ ਤਾਂ ਵਧੇਰੇ ਮੇਨ ਸੜਕਾਂ ’ਤੇ ਕੂੜੇ ਦੇ ਡੰਪ ਬਣੇ ਹੋਏ ਹਨ ਅਤੇ ਸਾਰਾ-ਸਾਰਾ ਦਿਨ ਕੂੜਾ ਖੁੱਲ੍ਹੇ ਆਸਮਾਨ ਹੇਠ ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਨਾਰਥ ਵਿਧਾਨ ਸਭਾ ਅਤੇ ਸ਼ਹਿਰ ਦੇ ਇਕ ਵੱਡੇ ਹਿੱਸੇ ਵਿਚ ਸੀਵਰ ਸਮੱਸਿਆ ਬਰਕਰਾਰ ਹੈ। ਕਈ ਵਾਰਡ ਪੀਣ ਵਾਲੇ ਪਾਣੀ ਦੀ ਸਮੱਿਸਆ ਨਾਲ ਜੂਝ ਰਹੇ ਹਨ ਅਤੇ ਸਟਰੀਟ ਲਾਈਟਾਂ ਦੀ ਸਮੱਸਿਆ ਵੀ ਨਗਰ ਨਿਗਮ ਕੋਲੋਂ ਅਜੇ ਤੱਕ ਹੱਲ ਨਹੀਂ ਹੋ ਰਹੀ।

ਇਹ ਵੀ ਪੜ੍ਹੋ: ਦੁੱਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਦਿੱਲੀ ਜਾ ਰਹੇ ਬਲਾਚੌਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਕਾਂਗਰਸੀ ਵਿਧਾਇਕ ਹੀ ਖੁਸ਼ ਨਹੀਂ ਤਾਂ ਲੋਕ ਕਿੰੰਝ ਹੋਣਗੇ
ਇਨ੍ਹਾਂ ਤਿੰਨ ਸਾਲਾਂ ਵਿਚ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਨਜ਼ਰ ਮਾਰੀ ਜਾਵੇ ਤਾਂ ਸਾਫ ਪਤਾ ਲੱਗੇਗਾ ਕਿ ਸ਼ਹਿਰ ਦੇ ਕਾਂਗਰਸੀ ਵਿਧਾਇਕ ਹੀ ਆਪਣੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹਨ। ਵਿਧਾਇਕ ਪਰਗਟ ਸਿੰਘ ਤੇ ਵਿਧਾਇਕ ਸੁਸ਼ੀਲ ਰਿੰਕੂ ਤਾਂ ਜਨਤਕ ਰੂਪ ਵਿਚ ਕਈ ਵਾਰ ਜਲੰਧਰ ਨਿਗਮ ਦੀ ਆਲੋਚਨਾ ਕਰ ਚੁੱਕੇ ਹਨ ਅਤੇ ਨਗਰ ਨਿਗਮ ਤੇ ਮੇਅਰ ਨੂੰ ਫੇਲ ਤੱਕ ਕਰਾਰ ਦੇ ਚੁੱੱਕੇ ਹਨ।

ਇਸੇ ਤਰ੍ਹਾਂ ਵਿਧਾਇਕ ਬਾਵਾ ਹੈਨਰੀ ਨੇ ਵੀ ਆਪਣੇ ਇਲਾਕੇ ਦੀ ਡਿਵੈੱਲਪਮੈਂਟ ਦਾ ਜ਼ਿੰਮਾ ਆਪਣੇ ਮੋਢਿਆਂ ’ਤੇ ਚੁੱਕ ਲਿਆ ਹੈ ਅਤੇ ਉਨ੍ਹਾਂ ਦੇ ਆਪਣੇ ਵਿਧਾਨ ਸਭਾ ਹਲਕੇ ਵਿਚ ਵੀ ਜ਼ਿਆਦਾਤਰ ਮੁੱਢਲੀਆਂ ਸਹੂਲਤਾਂ ਤੋਂ ਲੋਕ ਵਾਂਝੇ ਹਨ। ਵਿਧਾਇਕ ਰਾਜਿੰਦਰ ਬੇਰੀ ਨੇ ਵੀ ਆਪਣੇ ਦਮ ’ਤੇ ਆਪਣੇ ਹਲਕੇ ਦਾ ਥੋੜ੍ਹਾ ਬਹੁਤ ਵਿਕਾਸ ਕਰਵਾਇਆ ਹੈ ਅਤੇ ਉਹ ਵੀ ਗੈਰ-ਰਸਮੀ ਤੌਰ ’ਤੇ ਨਿਗਮ ਦੀ ਕਾਰਜਪ੍ਰਣਾਲੀ ਤੋਂ ਪਰੇਸ਼ਾਨ ਹੀ ਹਨ।

ਇਹ ਵੀ ਪੜ੍ਹੋ: ਕੜਾਕੇ ਦੀ ਠੰਡ ਨੇ ਠਾਰੇ ਜਲੰਧਰ ਵਾਸੀ, ਸ਼ਿਮਲਾ ਤੋਂ ਵੀ ਠੰਡੀ ਰਹੀ ਦੁਪਹਿਰ

ਨਾ ਭ੍ਰਿਸ਼ਟਾਚਾਰ ’ਚ ਕਮੀ ਆਈ ਤੇ ਨਾ ਹੀ ਲਾਪ੍ਰਵਾਹੀ ’ਚ
ਨਗਰ ਨਿਗਮ ਦੇ ਅਧਿਕਾਰੀਆਂ ’ਤੇ ਅਕਸਰ ਲਾਪ੍ਰਵਾਹੀ ਵਰਤਣ ਦੇ ਦੋਸ਼ ਲੱਗਦੇ ਰਹਿੰਦੇ ਹਨ, ਜਿਸ ਕਾਰਣ ਜ਼ਿਆਦਾਤਰ ਪ੍ਰਾਜੈਕਟ ਨਾ ਸਿਰਫ ਫੇਲ ਹੋ ਜਾਂਦੇ ਹਨ, ਸਗੋਂ ਲੋਕਾਂ ਨੂੰ ਉਨ੍ਹਾਂ ਦਾ ਲਾਭ ਵੀ ਨਹੀਂ ਮਿਲ ਪਾਉਂਦਾ। ਇਨ੍ਹਾਂ ਤਿੰਨ ਸਾਲਾਂ ਵਿਚ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਲਾਪ੍ਰਵਾਹੀ ਅਤੇ ਨਾਲਾਇਕੀ ਦਾ ਹੀ ਪ੍ਰਦਰਸ਼ਨ ਕੀਤਾ ਅਤੇ ਨਗਰ ਨਿਗਮ ਦੇ ਭ੍ਰਿਸ਼ਟਾਚਾਰ ਵਿਚ ਇਕ ਫੀਸਦੀ ਵੀ ਕਮੀ ਨਹੀਂ ਆਈ। ਅੱਜ ਕਾਂਗਰਸੀ ਵਿਧਾਇਕ ਅਤੇ ਕੌਂਸਲਰ ਤੱਕ ਮੰਨਦੇ ਹਨ ਕਿ ਨਗਰ ਨਿਗਮ ਦੇ ਜ਼ਿਆਦਾਤਰ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਨਾ ਸਿਰਫ ਕਾਇਮ ਹੈ, ਸਗੋਂ ਅੱਗੇ ਵੀ ਵਧਿਆ ਹੋਇਆ ਜਾਪਦਾ ਹੈ।

ਇਹ ਵੀ ਪੜ੍ਹੋ:ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ

PunjabKesari

ਸਮਾਰਟ ਸਿਟੀ ਦੇ ਕੰਮ ਹੀ ਬਚਾਅ ਰਹੇ ਨਗਰ ਨਿਗਮ ਦੀ ਨੱਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਾਲ ਪਹਿਲਾਂ ਸਮਾਰਟ ਸਿਟੀ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ ਅਕਾਲੀ-ਭਾਜਪਾ ਗਠਜੋੜ ਦੌਰਾਨ ਜਲੰਧਰ ਦਾ ਨਾਂ ਸਮਾਰਟ ਸਿਟੀ ਬਣਨ ਵਾਲੇ ਸ਼ਹਿਰਾਂ ਦੀ ਸੂਚੀ ਵਿਚ ਆ ਗਿਆ ਸੀ। ਸਮਾਰਟ ਸਿਟੀ ਫੰਡ ਤਹਿਤ ਆਏ ਪੈਸਿਆਂ ਨਾਲ ਜਲੰਧਰ ਸ਼ਹਿਰ ਵਿਚ ਅੱਜ ਕਈ ਪ੍ਰਾਜੈਕਟ ਚੱਲ ਰਹੇ ਹਨ। ਜੇਕਰ ਮੋਦੀ ਸਰਕਾਰ ਦੇ ਇਸ ਮਿਸ਼ਨ ਨੂੰ ਸ਼ਹਿਰ ਵਿਚ ਲਾਗੂ ਨਾ ਕੀਤਾ ਗਿਆ ਹੁੰਦਾ ਤਾਂ ਨਗਰ ਨਿਗਮ ਕੋਲ ਇੰਨੇ ਫੰਡ ਨਹੀਂ ਸਨ ਕਿ ਉਹ ਸ਼ਹਿਰ ਦਾ ਕੁਝ ਵਿਕਾਸ ਕਰਵਾ ਪਾਉਂਦਾ। ਇਸ ਤਰ੍ਹਾਂ ਸਮਾਰਟ ਸਿਟੀ ਦੇ ਪ੍ਰਾਜੈਕਟ ਹੀ ਨਗਰ ਨਿਗਮ ਦੀ ਨੱਕ ਬਚਾਅ ਰਹੇ ਹਨ। ਵਿਧਾਇਕਾਂ ਤੇ ਕੌਂਸਲਰਾਂ ਨੂੰ ਅਗਲੀਆਂ ਚੋਣਾਂ ਵਿਚ ਸਮਾਰਟ ਸਿਟੀ ਪ੍ਰਾਜੈਕਟ ਦਾ ਹੀ ਸਹਾਰਾ ਨਜ਼ਰ ਆ ਰਿਹਾ ਹੈ। ਹੋਰ ਤਾਂ ਹੋਰ ਨਗਰ ਨਿਗਮ ਨੇ ਆਪਣੇ ਛੋਟੇ-ਛੋਟੇ ਕੰਮ ਵੀ ਸਮਾਰਟ ਸਿਟੀ ਫੰਡ ਨਾਲ ਕਰਵਾਉਣੇ ਸ਼ੁਰੂ ਕੀਤੇ ਹੋਏ ਹਨ।

ਇਹ ਵੀ ਪੜ੍ਹੋ:ਡਿੱਗਦੀ ਸਾਖ਼ ਨੂੰ ਬਚਾਉਣ ਲਈ ਸੁਖਬੀਰ ਘਟੀਆ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ: ਤਰੁਣ ਚੁੱਘ

ਅਧਿਕਾਰੀਆਂ ਅਤੇ ਜਨ-ਪ੍ਰਤੀਨਿਧੀਆਂ ’ਚ ਟਕਰਾਅ ਵਧਿਆ
ਜਲੰਧਰ ਨਗਰ ਨਿਗਮ ਦੀ 3 ਸਾਲ ਦੀ ਕਾਰਜਪ੍ਰਣਾਲੀ ’ਤੇ ਗੌਰ ਕਰੀਏ ਤਾਂ ਸਾਫ ਲੱਗੇਗਾ ਿਕ ਇਸ ਕਾਰਜਕਾਲ ਦੌਰਾਨ ਨਿਗਮ ਦੇ ਅਧਿਕਾਰੀਆਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਵਿਚਕਾਰ ਟਕਰਾਅ ਕਾਫੀ ਵਧ ਗਿਆ ਹੈ। ਹਾਊਸ ਦੀਆਂ ਮੀਟਿੰਗਾਂ ਵਿਚ ਜਦੋਂ ਕੌਂਸਲਰਾਂ ਨੇ ਅਧਿਕਾਰੀਆਂ ਨੂੰ ਚੋਰ ਤੱਕ ਕਿਹਾ ਤਾਂ ਉਸ ਤੋਂ ਬਾਅਦ ਨਿਗਮ ਵਿਚ ਹੜਤਾਲ ਹੋਈ ਅਤੇ ਅਧਿਕਾਰੀਆਂ ਨੇ ਕੰਮ ਦਾ ਬਾਈਕਾਟ ਤੱਕ ਕਰ ਦਿੱਤਾ। ਦੋਵਾਂ ਧਿਰਾਂ ਵਿਚ ਟਕਰਾਅ ਦਾ ਇਹ ਦੌਰ ਕਈ ਵਾਰ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਵੀ ਨਗਰ ਨਿਗਮ ਦੇ ਵਧੇਰੇ ਅਧਿਕਾਰੀ ਚੁਣੇ ਜਨ-ਪ੍ਰਤੀਨਿਧੀਆਂ ਅਤੇ ਕੌਂਸਲਰਾਂ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਦੇ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਦੀ ਸਖ਼ਤੀ, ਨਵੇਂ ਮੋਟਰ ਵਾਹਨ ਮਾਡਲਾਂ ਦੀ ਰਜਿਸਟਰੇਸ਼ਨ ’ਤੇ ਵਸੂਲੇਗੀ ਪ੍ਰੋਸੈਸ ਫ਼ੀਸ

ਇਕਲੌਤੇ ਆਜ਼ਾਦ ਕੌਂਸਲਰ ਰੋਨੀ ਨੇ ਕੱਟਿਆ ਕੇਕ
ਕੌਂਸਲਰਾਂ ਦੇ 5 ਸਾਲ ਦੇ ਕਾਰਜਕਾਲ ਵਿਚੋਂ 3 ਸਾਲ ਪੂਰੇ ਹੋਣ ’ਤੇ ਸ਼ਹਿਰ ਦੇ ਇਕਲੌਤੇ ਆਜ਼ਾਦ ਜਿੱਤੇ ਕੌਂਸਲਰ ਦਵਿੰਦਰ ਸਿੰਘ ਰੋਨੀ ਨੇ ਅੱਜ ਕੇਕ ਕੱਟਿਆ ਅਤੇ ਵਾਰਡ ਨਿਵਾਸੀਆਂ ਨਾਲ ਖੁਸ਼ੀ ਮਨਾਈ। ਇਸ ਮੌਕੇ ਕੌਂਸਲਰ ਰੋਨੀ ਦੀ ਪਤਨੀ ਸਿਮਰੋਨੀ, ਰਾਧਾ, ਰੇਖਾ, ਰਾਜਿੰਦਰਪਾਲ, ਗੁਰਚਰਨ, ਲਕਸ਼ਮੀ, ਮਨਜੀਤ ਕੌਰ, ਹਰਜੀਤ ਕੌਰ, ਮਦਨ ਲਾਲ, ਰਜਨੀ ਸ਼ਰਮਾ, ਮੰਜੂ ਬਾਲਾ, ਚੰਚਲਾ ਦੇਵੀ, ਨਿਸ਼ਾ, ਬਲਵਿੰਦਰ, ਸੀਮਾ, ਸੁਨੀਤਾ, ਪਲਕ, ਗੌਰਵ ਆਦਿ ਵੀ ਸਨ। ਵਾਰਡ ਨਿਵਾਸੀਆਂ ਨੇ ਕਿਹਾ ਕਿ ਭਾਵੇਂ ਕਾਂਗਰਸ ਸਰਕਾਰ ਨੇ ਵਿਰੋਧੀ ਅਤੇ ਆਜ਼ਾਦ ਕੌਂਸਲਰਾਂ ਦੇ ਵਾਰਡ ਨਾਲ ਭੇਦਭਾਵ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਪਰ ਇਸਦੇ ਬਾਵਜੂਦ ਕੌਂਸਲਰ ਰੋਨੀ ਵਾਰਡ ਨਿਵਾਸੀਆਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ


shivani attri

Content Editor

Related News