2 ਮਹੀਨੇ ਬਾਅਦ ਜਲੰਧਰ ਨਗਰ ਨਿਗਮ ਦੀ ਮੇਨ ਬਿਲਡਿੰਗ ’ਚ ਫਿਰ ਪਹੁੰਚ ਗਿਆ ‘ਕੋਰੋਨਾ’

06/18/2020 2:10:49 PM

ਜਲੰਧਰ (ਖੁਰਾਣਾ)— 21 ਅਪ੍ਰੈਲ ਨੂੰ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਦੇ ਓ. ਐੱਸ. ਡੀ. ਹਰਪ੍ਰੀਤ ਸਿੰਘ ਵਾਲੀਆ ਕੋਰੋਨਾ ਵਾਇਰਸ ਨਾਲ ਇਫੈਕਟਿਡ ਪਾਏ ਗਏ ਸਨ, ਜਿਸ ਕਾਰਨ ਸਿਹਤ ਮਹਿਕਮੇ ਦੀ ਟੀਮ ਨੇ ਮੇਅਰ ਜਗਦੀਸ਼ ਰਾਜਾ, ਵਿਧਾਇਕ ਰਾਜਿੰਦਰ ਬੇਰੀ, ਨਿਗਮ ਕਮਿਸ਼ਨਰ ਦੀਪਰਵ ਲਾਕੜਾ, ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਸਮੇਤ ਨਿਗਮ ਦੇ ਕਈ ਕੌਂਸਲਰਾਂ ਅਤੇ ਹੋਰ ਅਧਿਕਾਰੀਆਂ ਨੂੰ ਘਰਾਂ ‘ਚ ਕੁਆਰੰਟਾਈਨ ਹੋ ਜਾਣ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ (ਵੀਡੀਓ)

ਵਾਲੀਆ ਨੇ ਤਾਂ ਕੋਰੋਨਾ ਵਾਇਰਸ ‘ਤੇ ਜਿੱਤ ਪ੍ਰਾਪਤ ਕਰਕੇ ਆਪਣਾ ਰੁਟੀਨ ਦਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਪਰ ਹੁਣ 2 ਮਹੀਨੇ ਦੀ ਸ਼ਾਂਤੀ ਤੋਂ ਬਾਅਦ ਜਲੰਧਰ ਨਗਰ ਨਿਗਮ ਦੀ ਕੰਪਨੀ ਬਾਗ ਸਥਿਤ ਮੇਨ ਬਿਲਡਿੰਗ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਇਸ ਵਾਰ ਨਿਗਮ ਦੀ ਡੈੱਥ ਐਂਡ ਬਰਥ ਸ਼ਾਖਾ ਦੀ ਇਕ ਮਹਿਲਾ ਸੇਵਾਦਾਰ ਨੂੰ ਕੋਰੋਨਾ ਵਾਇਰਸ ਪਾਇਆ ਗਿਆ। ਪਤਾ ਲੱਗਾ ਹੈ ਕਿ ਇਹ ਮਹਿਲਾ ਸੇਵਾਦਾਰ ਬੀਮਾਰ ਹੋਣ ਕਾਰਨ ਲਗਭਗ 2 ਹਫਤਿਆਂ ਤੋਂ ਦਫ਼ਤਰ ਨਹੀਂ ਆ ਰਹੀ ਸੀ ਪਰ ਮੰਗਲਵਾਰ ਨੂੰ ਹੀ ਇਸ ਮਹਿਲਾ ਸੇਵਾਦਾਰ ਨੇ ਆਪਣੇ ਮੈਡੀਕਲ ਬਿੱਲਾਂ ਸਬੰਧੀ ਫਾਈਲ ਡੈੱਥ ਅਤੇ ਬਰਥ ਸ਼ਾਖਾ ਦੀ ਚੀਫ ਡਾਕਟਰ ਮਧੂ ਭਾਰਦਵਾਜ ਤੋਂ ਸਾਈਨ ਕਰਵਾਈ ਅਤੇ ਇਸ ਫਾਈਲ ਨੂੰ ਲੈ ਕੇ ਉਹ ਨਿਗਮ ਦੀ ਬਿਲਡਿੰਗ ਦੀ ਚੌਥੀ ਮੰਜ਼ਿਲ ‘ਤੇ ਸਥਿਤ ਦਫਤਰ ‘ਚ ਵੀ ਗਈ।

ਇਹ ਵੀ ਪੜ੍ਹੋ: ਜਲੰਧਰ ਦੇ ਕਿਸ਼ਨਪੁਰਾ ਚੌਂਕ 'ਚ ਗੁੰਡਾਗਰਦੀ ਦਾ ਨੰਗਾ ਨਾਚ, ਪੁਲਸ ਸਾਹਮਣੇ ਫਰਾਰ ਹੋਏ ਮੁਲਜ਼ਮ (ਵੀਡੀਓ)

ਨਿਗਮ ਦੀ ਮਹਿਲਾ ਸੇਵਾਦਾਰ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਉਂਦੇ ਹੀ ਜਿੱਥੇ ਨਿਗਮ ਕਰਮਚਾਰੀਆਂ ‘ਚ ਦਹਿਸ਼ਤ ਫੈਲ ਗਈ, ਉਥੇ ਹੀ ਸਿਹਤ ਵਿਭਾਗ ਦੀ ਟੀਮ ਵੀ ਜਲਦ ਹੀ ਹਰਕਤ ‘ਚ ਆਈ ਅਤੇ ਉਸ ਨੇ ਨਿਗਮ ਦੀ ਬੇਸਮੈਂਟ ਅਤੇ ਚੌਥੀ ਮੰਜ਼ਿਲ ‘ਚ ਚੱਲ ਰਹੇ ਡੈੱਥ ਅਤੇ ਬਰਥ ਸ਼ਾਖਾ ਦੇ ਦਫ਼ਤਰਾਂ ਦਾ ਦੌਰਾ ਕਰ ਕੇ ਇਨ੍ਹਾਂ ਦੋਵਾਂ ਥਾਵਾਂ ਨੂੰ ਸੈਨੇਟਾਈਜ਼ ਕਰਵਾਇਆ ਅਤੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ‘ਚ ਆਏ ਸਟਾਫ ਮੈਂਬਰਾਂ ਬਾਰੇ ਜਾਣਕਾਰੀ ਲਈ।

ਡਾ. ਮਧੂ ਭਾਰਦਵਾਜ ਅਤੇ ਹੋਰ ਸਟਾਫ ਮੈਂਬਰ ਕੁਆਰੰਟਾਈਨ
ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਹੁਕਮਾਂ ‘ਤੇ ਨਿਗਮ ਦੀ ਡੈੱਥ ਐਂਡ ਬਰਥ ਸ਼ਾਖਾ ਦੀ ਇੰਚਾਰਜ ਡਾ. ਮਧੂ ਭਾਰਦਵਾਜ ਅਤੇ ਹੋਰ ਕਰਮਚਾਰੀਆਂ ਨੂੰ ਘਰਾਂ ‘ਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ਦੇ ਨੋਡਲ ਅਫ਼ਸਰ ਡਾ. ਹਰੀਸ਼ ਭਾਰਦਵਾਜ ਨੇ ਦੱਸਿਆ ਕਿ ਡਾ. ਮਧੂ ਅਤੇ ਹੋਰ ਸਟਾਫ ਮੈਂਬਰਾਂ ਦੇ ਕੋਰੋਨਾ ਵਾਇਰਸ ਸੈਂਪਲ ਪਾਜ਼ੇਟਿਵ ਮਰੀਜ਼ ਦੇ ਸੰਪਰਕ ‘ਚ ਆਉਣ ਦੇ 5 ਦਿਨ ਬਾਅਦ ਲਏ ਜਾਣਗੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਨੇ ਕੱਚੇ ਘਰ 'ਚ ਸੜ ਕੇ ਮਰੇ 5 ਸਾਲਾ ਬੱਚੇ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ


shivani attri

Content Editor

Related News