ਇੰਪਰੂਵਮੈਂਟ ਟਰੱਸਟ ਨੇ ਕਾਜ਼ੀ ਮੰਡੀ ਅਤੇ ਸੂਰਿਆ ਇਨਕਲੇਵ ਐਕਸਟੈਂਸ਼ਨ ਦੇ ਗ਼ੈਰਕਾਨੂੰਨੀ ਕਬਜ਼ੇ ਹਟਾਏ

04/20/2021 11:02:12 AM

ਜਲੰਧਰ (ਚੋਪੜਾ) - ਇੰਪਰੂਵਮੈਂਟ ਟਰੱਸਟ ਨੇ ਸੋਮਵਾਰ ਕਾਜ਼ੀ ਮੰਡੀ ਅਤੇ ਸੂਰਿਆ ਇਨਕਲੇਵ ਐਕਸਟੈਂਸ਼ਨ ਵਿਚ ਵੱਡੀ ਕਾਰਵਾਈ ਕਰਦੇ ਹੋਏ ਉੱਥੇ ਵਰ੍ਹਿਆਂ ਤੋਂ ਹੋਏ ਗ਼ੈਰਕਾਨੂੰਨੀ ਕਬਜ਼ਿਆਂ ਨੂੰ ਤੋੜ ਦਿੱਤਾ, ਜਿਸ ਉਪਰੰਤ ਹੁਣ ਜਿੱਥੇ 120 ਰੋਡ ਦਾ ਦੋਮੋਰੀਆ ਪੁੱਲ ਤੋਂ ਸੂਰਿਆ ਇਨਕਲੇਵ ਦੇ ਬਾਹਰ ਹਾਈਵੇ ਤੱਕ ਲੰਬੇ ਸਮੇਂ ਤੋਂ ਲਟਕਿਆ ਕੰਮ ਪੂਰਾ ਹੋ ਸਕੇਗਾ ਉਥੇ ਹੀ ਰੇਲਵੇ ਦੀ ਸੈਕਿੰਡ ਐਂਟਰੀ ਗੇਟ ਲਈ ਟਰੱਸਟ ਦੀ ਜ਼ਮੀਨ ਟਰਾਂਸਫਰ ਕਰਨ ਦਾ ਰਾਸਤ ਵੀ ਸਾਫ਼ ਹੋ ਗਿਆ ਹੈ।

ਇਸ ਤੋਂ ਇਲਾਵਾ ਸੂਰਿਆ ਇਨਕਲੇਵ ਐਕਸਟੈਂਸ਼ਨ ਸਕੀਮ ਵਿਚ ਕਈ ਬਿਨੈਕਾਰਾਂ ਨੂੰ ਵੀ ਉਨ੍ਹਾਂ ਦੇ ਪਲਾਟਾਂ ਦੇ ਕਬਜ਼ੇ ਮਿਲ ਜਾਣਗੇ ਜੋ ਗ਼ੈਰਕਾਨੂੰਨੀ ਕਬਜ਼ਿਆਂ ਕਾਰਨ ਨਹੀਂ ਮਿਲ ਰਹੇ ਸਨ। ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਟਰੱਸਟ ਦੇ ਈ. ਓ. ਰਾਜੇਸ਼ ਚੌਧਰੀ, ਐੱਸ. ਈ. ਸਤਿੰਦਰ ਸਿੰਘ, ਇੰਦਰਜੀਤ ਡਰਾਫਟਸਮੈਨ, ਜਸਵੰਤ ਸਿੰਘ ਐਕਸ. ਈ. ਐੱਨ. ਦੀ ਅਗਵਾਈ ਵਿਚ ਟਰੱਸਟ ਸਟਾਫ਼ ਪੂਰੀ ਪੁਲਸ ਫੋਰਸ ਨਾਲ ਸੂਰਿਆ ਇਨਕਲੇਵ ਐਕਸਟੈਂਸ਼ਨ ਪੰਹੁਚਾ, ਜਿੱਥੇ ਉਨ੍ਹਾਂ ਨੇ ਕਰੀਬ 10 ਪਲਾਟਾਂ ’ਤੇ ਕਬਜ਼ਾ ਕਰੀ ਬੈਠੇ ਗ਼ੈਰਕਾਨੂੰਨੀ ਕਬਜ਼ਾਧਾਰੀਆਂ ਨੂੰ ਖਦੇੜਨ ਦੇ ਨਾਲ-ਨਾਲ ਉੱਥੇ ਬਣੇ ਗ਼ੈਰਕਾਨੂੰਨੀ ਬੂਚੜਖਾਨੇ ਨੂੰ ਵੀ ਡਿੱਚ ਮਸ਼ੀਨਾਂ ਨਾਲ ਤੋਡ਼ ਦਿੱਤਾ। ਉਪਰੰਤ ਟਰੱਸਟ ਅਧਿਕਾਰੀਆਂ ਨੇ ਕਾਜ਼ੀ ਮੰਡੀ ਦੇ ਉਨ੍ਹਾਂ ਕਬਜ਼ਿਆਂ ਨੂੰ ਤੋੜਨਾ ਸ਼ੁਰੂ ਕੀਤਾ ਜੋ 120 ਫੁਟੀ ਸੜਕ ਬਣਾਉਣ ਵਿਚ ਅੜੀਕਾ ਬਣ ਰਹੇ ਸਨ। ਇਸ ਦੌਰਾਨ ਟਰੱਸਟ ਦੀ ਟੀਮ ਦਾ ਮਾਮੂਲੀ ਵਿਰੋਧ ਵੀ ਹੋਇਆ ਪਰ ਮੌਕੇ ’ਤੇ ਕੌਂਸਲਰ ਪੱਲਨੀ ਸਵਾਮੀ ਅਤੇ ਅਧਿਕਾਰੀਆਂ ਦੇ ਸਮਝਾਉਣ ’ਤੇ ਸਾਰੀ ਕਾਰਵਾਈ ਸ਼ਾਂਤਮਈ ਢੰਗ ਨਾਲ ਪੂਰੀ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

PunjabKesari
ਟਰੱਸਟ ਨੇ ਇਥੇ ਬਣੇ ਇਕ ਜਨਤਕ ਵਾਸ਼ਰੂਮ ਅਤੇ ਟਿਊਬਵੈੱਲ ਨੂੰ ਵੀ ਤੋੜਿਆ। ਇਸ ਦੌਰਾਨ ਕਾਜ਼ੀ ਮੰਡੀ ਦੇ 1-2 ਕਬਜ਼ਾਧਾਰੀਆਂ ਨੇ ਆਪਣਾ ਕਬਜ਼ਾ ਆਪਣੇ-ਆਪ ਹੀ ਚੁੱਕ ਲੈਣ ਲਈ ਟਰੱਸਟ ਤੋਂ 1 ਦਿਨ ਦਾ ਸਮਾਂ ਮੰਗਿਆ, ਜਿਸ ’ਤੇ ਉਨ੍ਹਾਂ ਦੇ ਨੁਕਸਾਨ ਨੂੰ ਵੇਖਦੇ ਹੋਏ ਕਾਰਵਾਈ ਮੁਲਤਵੀ ਕਰ ਦਿੱਤੀ। ਟਰੱਸਟ ਦੀ ਕਾਰਵਾਈ ਦੌਰਾਨ ਸੈਂਟਰਲ ਹਲਕੇ ਦੇ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਕਾਕੂ ਆਹਲੂਵਾਲੀਆ ਵੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕਾਕੂ ਨੇ ਦੱਸਿਆ ਕਿ ਟਰੱਸਟ ਨੇ ਅੱਜ ਜੋ ਕਬਜ਼ੇ ਹਟਾਏ ਹਨ, ਉਨ੍ਹਾਂ ਦਾ ਮਲਬਾ ਕੱਲ ਤੱਕ ਚੁੱਕਿਆ ਜਾਵੇਗਾ। ਟਰੱਸਟ ਵੀਰਵਾਰ ਤੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰੇਗਾ ਅਤੇ ਲਗਭਗ 1 ਮਹੀਨੇ ਤੱਕ ਲੋਕਾਂ ਨੂੰ ਹਾਈਵੇ ਦੀ ਸਿੱਧੀ ਐਂਟਰੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਵਿਨੋਦ ਕੁਮਾਰ ਡਰਾਫਟਸਮੈਨ, ਪ੍ਰਦੀਪ ਸਿੰਘ ਕੰਪਿਊਟਰ ਆਪ੍ਰੇਟਰ ਤੇ ਹੋਰ ਕਰਮਚਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

PunjabKesari

ਜਗ ਬਾਣੀ ਨੇ ਫੜਿਆ ਸਾਡਾ ਹੱਥ, ਹੁਣ ਜ਼ਿੰਦਗੀ ਦਾ ਸੁਫ਼ਨਾ ਹੋਵੇਗਾ ਸਾਕਾਰ : ਐੱਮ. ਐੱਲ. ਸਹਿਗਲ
ਸੂਰਿਆ ਇਨਕਲੇਵ ਐਕਸਟੈਂਸ਼ਨ ਸੋਸਾਇਟੀ ਦੇ ਪ੍ਰਧਾਨ ਐੱਮ. ਐੱਲ. ਸਹਿਗਲ ਅਤੇ ਹੋਰ ਅਹੁਦੇਦਾਰਾਂ ਨੇ ਟਰੱਸਟ ਦੀ ਕਾਰਵਾਈ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਜਗ ਬਾਣੀ ਦੇ ਅਹਿਸਾਨਮੰਦ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਹਾਥ ਫੜਿਆ, ਜਿਸ ਨਾਲ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਸੁਫ਼ਨਾ ਸਾਕਾਰ ਹੋਣ ਜਾ ਰਿਹਾ ਹੈ। ਸਹਿਗਲ ਨੇ ਕਿਹਾ ਕਿ ਕਰੀਬ 12 ਸਾਲ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੀ ਜੀਵਨ ਦੀ ਜਮ੍ਹਾ ਪੂੰਜੀ ਖਰਚ ਕਰ ਕੇ ਇਥੇ ਪਲਾਟ ਲਈ ਸਨ ਤਾਂ ਕਿ ਉਹ ਇੱਥੇ ਆਪਣਾ ਘਰ ਬਣਾ ਕੇ ਬੱਚਿਆਂ ਦੇ ਨਾਲ ਆਪਣਾ ਬੁਢੇਪਾ ਬਤੀਤ ਕਰ ਸਕਣ।

ਕਿਸੇ ਨੂੰ ਉਜਾੜਿਆ ਨਹੀਂ ਸਗੋਂ ਕਾਜ਼ੀ ਮੰਡੀ ਨਿਵਾਸੀਆਂ ਦਾ ਜੀਵਨ ਪੱਧਰ ਸੰਵਾਰਿਆ : ਆਹਲੂਵਾਲੀਆ
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਟਰੱਸਟ ਨੇ ਕਿਸੇ ਨੂੰ ਉਜਾੜਿਆ ਨਹੀਂ ਸਗੋਂ ਕਾਜ਼ੀ ਮੰਡੀ ਨਿਵਾਸੀਆਂ ਦਾ ਜੀਵਨ ਪੱਧਰ ਸੰਵਾਰਿਆ ਹੈ। ਇਥੇ ਰਹਿਣ ਵਾਲੇ 38 ਦੇ ਲਗਭਗ ਪਰਿਵਾਰਾਂ ਨੂੰ ਟਰੱਸਟ ਦੀ ਜ਼ਮੀਨ ’ਤੇ ਪਹਿਲਾਂ 2-2 ਮਰਲੇ ਦੇ ਪਲਾਟ ਦਿੱਤੇ ਗਏ ਜਿੱਥੇ ਜ਼ਿਆਦਾਤਰ ਪਰਿਵਾਰ ਆਪਣਾ ਬਸੇਰਾ ਬਣਾ ਕੇ ਸ਼ਿਫਟ ਹੋ ਚੁੱਕੇ ਹਨ। ਹੁਣ ਟਰੱਸਟ ਛੇਤੀ ਹੀ ਇਸ ਖਾਲੀ ਜ਼ਮੀਨ ’ਤੇ ਸੜਕ ਬਣਾ ਕੇ ਇਸ ਨੂੰ ਸਿੱਧਾ ਦੋਮੋਰੀਆ ਪੁੱਲ ਨਾਲ ਜੋੜੇਗਾ, ਜਿਸ ਉਪਰੰਤ ਦੋਮੋਰੀਆ ਪੁੱਲ ਤੋਂ ਸੂਰਿਆ ਇਨਕਲੇਵ ਐਕਸਟੈਂਸ਼ਨ, ਗੁਰੂ ਗੋਬਿੰਦ ਸਿੰਘ ਐਵੇਨਿਊ ਵੱਲ ਹਾਈਵੇ ਨੂੰ ਸਿੱਧਾ ਅਪ੍ਰੋਚ-ਰੋਡ ਤਿਆਰ ਹੋ ਜਾਵੇਗਾ। ਗ਼ੈਰਕਾਨੂੰਨੀ ਕਬਜ਼ਾਧਾਰੀਆਂ ਤੋਂ ਪਲਾਟ ਨੂੰ ਖਾਲੀ ਕਰਵਾਉਣ ਦੇ ਉਪਰੰਤ ਹੁਣ ਟਰੱਸਟ ਅਲਾਟੀਆਂ ਨੂੰ ਪੱਤਰ ਲਿਖ ਕੇ ਕਬਜ਼ਾ ਲੈਣ ਲਈ ਬੁਲਾਏਗਾ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਲਾਸ਼ ਬਣੇ 4 ਸਾਲਾ ਇਕਲੌਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਬਾਪ

ਇਨਹਾਂਸਮੈਂਟ ’ਤੇ ਛੇਤੀ ਹੀ ਆਵੇਗੀ ਵਨ-ਟਾਇਮ ਸੈਟਲਮੈਂਟ ਪਾਲਿਸੀ : ਵਿਧਾਇਕ
ਸੈਂਟਰਲ ਵਿਧਾਨਸਭਾ ਹਲਕੇ ਦੇ ਵਿਧਾਇਕ ਨੇ ਕਿਹਾ ਕਿ ਉਹ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਕਾਜ਼ੀ ਮੰਡੀ ਵਿਚ ਸੜਕ ਵਿਚ ਆਉਂਦੇ ਪਰਿਵਾਰਾਂ ਨੂੰ ਟਰੱਸਟ ਨੇ ਪਹਿਲਾਂ ਹੀ ਕੰਟਰੋਲ ਰੇਟ ’ਤੇ 2-2 ਮਰਲੇ ਦੇ ਪਲਾਟ ਦੇਣ ਸਨ ਪਰ ਉਨ੍ਹਾਂ ਨੇ ਟਰੱਸਟ ਤੋਂ ਪ੍ਰਸਤਾਵ ਮਨਜ਼ੂਰ ਕਰਵਾ ਕੇ ਉਨ੍ਹਾਂ ਨੂੰ ਸਰਕਾਰ ਤੋਂ ਪਾਸ ਕਰਵਾਇਆ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਪਹਿਲਾਂ ਸੰਤੋਸ਼ੀ ਨਗਰ ਵਿਚ ਟਰੱਸਟ ਦੀ ਜ਼ਮੀਨ ’ਤੇ 2-2 ਮਰਲੇ ਦੇ ਪਲਾਟ ਬਿਲਕੁੱਲ ਮੁਫਤ ਦਿਵਾਏ। ਇਸ ਦੇ ਬਾਵਜੂਦ ਜੇਕਰ ਇਥੇ ਕੋਈ ਪਰਿਵਾਰ ਇਸ ਯੋਜਨਾ ਦਾ ਮੁਨਾਫ਼ਾ ਲੈਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਸ ਨੂੰ ਵੀ ਸਰਕਾਰ ਦੀ ਪਾਲਿਸੀ ਅਨੁਸਾਰ 2 ਮਰਲੇ ਦਾ ਪਲਾਟ ਦਿੱਤਾ ਜਾਵੇਗਾ। 194.97 ਏਕੜ ਸੂਰਿਆ ਇਨਕਲੇਵ ਨਿਵਾਸੀਆਂ ਲਈ ਇਨਹਾਂਸਮੈਂਟ ਨੂੰ ਲੈ ਕੇ ਸਰਕਾਰ ਜਲਦ ਹੀ ਵੰਨ ਟਾਇਮ ਸੈਟਲਮੈਂਟ ਪਾਲਿਸੀ ਲਿਆ ਰਹੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News