ਭਾਰੀ ਬਾਰਿਸ਼ ਦੇ ਕਾਰਨ ਮਿੱਠਾ ਬਾਜ਼ਾਰ ''ਚ ਪੁਰਾਣਾ ਮਕਾਨ ਡਿੱਗਿਆ

08/19/2019 12:10:27 PM

ਜਲੰਧਰ (ਸੋਨੂੰ)— ਜਲੰਧਰ 'ਚ ਭਾਰੀ ਬਾਰਿਸ਼ ਨੇ ਇਸ ਤਰ੍ਹਾਂ ਤਬਾਹੀ ਮਚਾਈ ਹੈ ਕਿ ਹੁਣ ਲੋਕਾਂ ਦੀ ਜਾਨ ਜਾਣ 'ਚ ਵੀ ਕੋਈ ਕਮੀ ਨਹੀਂ ਰਹੀ। ਪੁਰਾਣੀਆਂ ਬਣੀਆਂ ਕੁਝ ਬਿਲਡਿੰਗਾਂ ਹੁਣ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਲਗਾਤਾਰ ਤੇਜ਼ ਬਾਰਿਸ਼ ਦੇ ਕਾਰਨ ਜਲੰਧਰ ਦੇ ਮਿੱਠਾ ਬਾਜ਼ਾਰ 'ਚ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਪੁਰਾਣਾ ਮਕਾਨ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਪੰਡਿਤ ਵਾਲ-ਵਾਲ ਬਚੇ। ਮਕਾਨ ਡਿੱਗਣ ਦੇ ਨਾਲ ਬਿਜਲੀ ਦਾ ਖੰਭਾ ਤੱਕ ਟੁੱਟ ਗਿਆ ਅਤੇ ਘਰਾਂ 'ਚ ਕਰੰਟ ਆ ਗਿਆ। ਹਾਦਸੇ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ। 

PunjabKesari

ਜ਼ਿਕਰਯੋਗ ਹੈ ਕਿ ਇਹ ਬਿਲਡਿੰਗ ਕਾਫੀ ਪੁਰਾਣੀ ਸੀ ਅਤੇ ਦੁਕਾਨਦਾਰ ਬਿਲਡਿੰਗ ਦੀ ਖਸਤਾਹਾਲਤ ਤੋਂ ਕਾਫੀ ਪਰੇਸ਼ਾਨ ਸਨ। ਦੁਕਾਨਦਾਰਾਂ ਵੱਲੋਂ ਨਗਰ-ਨਿਗਮ ਨੂੰ ਕਈ ਵਾਰ ਇਸ ਬਿਲਡਿੰਗ 'ਚ ਡਿੱਗਵਾਉਣ ਦੇ ਇੰਤਜ਼ਾਮ ਕਰਨ ਲਈ ਕਿਹਾ ਗਿਆ ਸੀ। ਇਸ ਦਾ ਕੁਝ ਹਿੱਸਾ ਪਹਿਲਾਂ ਹੀ ਡਿੱਗ ਚੁੱਕਾ ਸੀ ਅਤੇ ਕੁਝ ਹਿੱਸੇ 'ਚ ਦਰਾਰਾਂ ਤੱਕ ਆ ਗਈਆਂ ਸਨ।


shivani attri

Content Editor

Related News