ਲੰਮੀ ਪਾਰੀ ਖੇਡਣ ਦੇ ਮੰਤਵ ਨਾਲ ਆਏ ਲੱਗਦੇ ਹਨ ਜਲੰਧਰ ਨਿਗਮ ਕਮਿਸ਼ਨਰ ਗੌਤਮ ਜੈਨ

Saturday, Feb 03, 2024 - 10:57 AM (IST)

ਜਲੰਧਰ (ਖੁਰਾਣਾ)– ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਅਜੇ 2 ਸਾਲ ਦਾ ਸਮਾਂ ਵੀ ਨਹੀਂ ਹੋਇਆ ਪਰ ਇਸ ਕਾਰਜਕਾਲ ਦੌਰਾਨ ਹੀ ਜਲੰਧਰ ਨਗਰ ਨਿਗਮ ਵਿਚ ਅੱਧੀ ਦਰਜਨ ਕਮਿਸ਼ਨਰ ਬਦਲੇ ਜਾ ਚੁੱਕੇ ਹਨ ਅਤੇ 7ਵੇਂ ਨਿਗਮ ਕਮਿਸ਼ਨਰ ਦੇ ਰੂਪ ਵਿਚ ਨੌਜਵਾਨ ਆਈ. ਏ. ਐੱਸ. ਅਧਿਕਾਰੀ ਗੌਤਮ ਜੈਨ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਸ਼ੁੱਕਰਵਾਰ ਆਪਣਾ ਚਾਰਜ ਸੰਭਾਲ ਲਿਆ ਹੈ।

ਪਹਿਲੀ ਵਾਰ ਸਥਾਨਕ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਨਵੇਂ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਕਿਹਾ ਕਿ ਸਭ ਨਾਲ ਅਤੇ ਸਭ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਨਾ ਸਿਰਫ਼ ਹੱਲ ਕੀਤਾ ਜਾਵੇਗਾ, ਸਗੋਂ ਸ਼ਹਿਰ ਦੇ ਵਿਕਾਸ ਵੱਲ ਵੀ ਫੋਕਸ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਦੀ ਸਾਫ਼-ਸਫ਼ਾਈ ਸਬੰਧੀ ਵਿਵਸਥਾ ਨੂੰ ਚਾਕ-ਚੌਬੰਦ ਕਰਨ ਨੂੰ ਆਪਣੀ ਪਹਿਲ ਦੱਸਿਆ ਅਤੇ ਕਿਹਾ ਕਿ ਨਿਗਮ ਅਧਿਕਾਰੀਆਂ ਅਤੇ ਸਟਾਫ਼ ਆਦਿ ਨਾਲ ਮੀਟਿੰਗ ਕਰਕੇ ਸੈਨੀਟੇਸ਼ਨ ਵਿਭਾਗ ਨੂੰ ਸਟ੍ਰੀਮ ਲਾਈਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੇਵਲ ਢਿੱਲੋਂ ਤੋਂ ਸੁਣੋ ਕਿਵੇਂ ਪੰਜਾਬ ’ਚ ਆਈ ਪੈਪਸੀਕੋ ਕੰਪਨੀ ਤੇ ਮਿਲਿਆ 40 ਹਜ਼ਾਰ ਲੋਕਾਂ ਨੂੰ ਰੁਜ਼ਗਾਰ

PunjabKesari

ਇਸ ਤੋਂ ਇਲਾਵਾ ਸ਼ਹਿਰ ਵਿਚ ਹੋਰ ਵੀ ਜਿਹੜੀਆਂ ਸਮੱਸਿਆਵਾਂ ਹਨ, ਉਨ੍ਹਾਂ ਦੇ ਹੱਲ ਲਈ ਪਲਾਨਿੰਗ ਤਿਆਰ ਕੀਤੀ ਜਾਵੇਗੀ। ਨਵ-ਨਿਯੁਕਤ ਕਮਿਸ਼ਨਰ ਗੌਤਮ ਜੈਨ ਦੀਆਂ ਗੱਲਾਂ ਤੋਂ ਲੱਗਾ ਕਿ ਉਹ ਸ਼ਹਿਰ ਵਿਚ ਬਤੌਰ ਨਿਗਮ ਕਮਿਸ਼ਨਰ ਲੰਮੀ ਪਾਰੀ ਖੇਡਣ ਲਈ ਿਤਆਰ ਹੋ ਕੇ ਆਏ ਹਨ ਅਤੇ ਜੇਕਰ ਸਰਕਾਰ ਉਨ੍ਹਾਂ ਨੂੰ ਇਸ ਪੋਸਟ ’ਤੇ ਢੁੱਕਵਾਂ ਸਮਾਂ ਦਿੰਦੀ ਹੈ ਤਾਂ ਉਹ ਇਕ ਵਧੀਆ ਪ੍ਰਸ਼ਾਸਕ ਦੇ ਰੂਪ ਵਿਚ ਸ਼ਹਿਰ ਦਾ ਸੁਧਾਰ ਕਰਨ ਵਿਚ ਸਮਰੱਥ ਹੋਣਗੇ। ਆਮ ਗੱਲਬਾਤ ਵਿਚ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਨਿਗਮ ਵਿਚ ਅਜਿਹਾ ਸਿਸਟਮ ਡਿਵੈੱਲਪ ਹੋਣਾ ਚਾਹੀਦਾ ਹੈ ਤਾਂ ਕਿ ਅਫ਼ਸਰਾਂ ਦੇ ਤਬਾਦਲਿਆਂ ਆਦਿ ਦਾ ਅਸਰ ਉਸ ਸਿਸਟਮ ’ਤੇ ਨਾ ਪਵੇ।

ਸਮਾਰਟ ਸਿਟੀ ਪ੍ਰਾਜੈਕਟਾਂ ਦਾ ਵੀ ਲਿਆ ਫੀਡਬੈਕ
ਨਵੇਂ ਕਮਿਸ਼ਨਰ ਗੌਤਮ ਜੈਨ ਕੋਲ ਕਿਉਂਕਿ ਸਮਾਰਟ ਸਿਟੀ ਜਲੰਧਰ ਦੇ ਸੀ. ਈ. ਓ. ਦਾ ਵੀ ਚਾਰਜ ਹੈ, ਇਸ ਲਈ ਉਨ੍ਹਾਂ ਬਤੌਰ ਨਿਗਮ ਕਮਿਸ਼ਨਰ ਚਾਰਜ ਸੰਭਾਲਣ ਦੌਰਾਨ ਅਧਿਕਾਰੀਆਂ ਨਾਲ ਮੀਟਿੰਗ ਸਮੇਂ ਸਮਾਰਟ ਸਿਟੀ ਦੇ ਚੱਲ ਰਹੇ ਪ੍ਰਾਜੈਕਟਾਂ ਸਬੰਧੀ ਫੀਡਬੈਕ ਵੀ ਲਿਆ ਅਤੇ ਕਿਹਾ ਕਿ ਕਿਉਂਕਿ ਇਹ ਮਿਸ਼ਨ ਹੁਣ ਸਮਾਪਤੀ ਵੱਲ ਵਧ ਰਿਹਾ ਹੈ, ਇਸ ਲਈ ਸਪੋਰਟਸ ਹੱਬ ਅਤੇ ਕੁਝ ਹੋਰ ਪ੍ਰਾਜੈਕਟਾਂ ’ਤੇ ਜਲਦ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਲਦ ਸਮਾਰਟ ਸਿਟੀ ਨੂੰ ਲੈ ਕੇ ਵੀ ਰੀਵਿਊ ਮੀਟਿੰਗ ਕੀਤੀ ਜਾਵੇਗੀ ਅਤੇ ਨਗਰ ਨਿਗਮ ਦੇ ਕੰਮਕਾਜ ਸਬੰਧੀ ਵੀ ਮੀਟਿੰਗ ਕਰ ਕੇ ਸਾਰੀ ਪਲਾਨਿੰਗ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਪੂਨਮ ਪਾਂਡੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇਹ ਗ੍ਰਹਿ ਬਣੇ ਅਦਾਕਾਰਾ ਦੀ ਮੌਤ ਦਾ ਕਾਰਨ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News