ਭਾਰੀ ਬਰਫਬਾਰੀ ਕਾਰਨ ਬੱਸ ਸਰਵਿਸ ਪ੍ਰਭਾਵਿਤ, ਸ਼ਿਮਲਾ ਦੇ ਰੂਟ ’ਤੇ ਲੱਗ ਸਕਦੀ ਹੈ ਰੋਕ

01/04/2021 12:24:33 PM

ਜਲੰਧਰ (ਪੁਨੀਤ)— ਪਿਛਲੇ ਦਿਨੀਂ ਬਰਫਬਾਰੀ ਕਾਰਨ ਹਿਮਾਚਲ ਦੇ ਹਿੱਲ ਸਟੇਸ਼ਨਾਂ ’ਤੇ ਮੌਸਮ ਬੇਹੱਦ ਖੁਸ਼ਨੁਮਾ ਹੋ ਚੁੱਕਿਆ ਸੀ, ਜਿਸ ਕਾਰਨ ਵੱਡੀ ਗਿਣਤੀ ’ਚ ਬੱਸਾਂ ਹਿਮਾਚਲ ਵੱਲ ਆ-ਜਾ ਰਹੀਆਂ ਸਨ। ਤਾਜ਼ਾ ਬਰਫਬਾਰੀ ਨਾਲ ਹਿਮਾਚਲ ਦੇ ਹਿੱਲ ਸਟੇਸ਼ਨਾਂ ’ਤੇ ਆਫ਼ਤ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਮੌਸਮ ਦੇ ਠੀਕ ਨਾ ਹੋਣ ’ਤੇ ਹਿਮਾਚਲ ਦੇ ਸ਼ਿਮਲਾ ਰੂਟ ’ਤੇ ਰੋਕ ਲੱਗ ਸਕਦੀ ਹੈ।
ਇਹ ਵੀ ਪੜ੍ਹੋ :ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ


ਪੰਜਾਬ ਰੋਡਵੇਜ਼ ਦੇ ਆਲਾ ਅਧਿਕਾਰੀਆਂ ਵੱਲੋਂ ਸਾਵਧਾਨੀ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਡਿਪੂਆਂ ਦੇ ਜੀ. ਐੱਮਜ਼. ਨੂੰ ਸਥਿਤੀ ’ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਕਾਰਨ ਹਿੱਲ ਸਟੇਸ਼ਨ ਸ਼ਿਮਲਾ ਸਣੇ ਪਹਾੜੀ ਇਲਾਕਿਆਂ ’ਚ ਬੱਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਥੋਂ ਦਾ ਮਾਹੌਲ ਜਾਣਨ ਨੂੰ ਕਿਹਾ ਗਿਆ ਹੈ। ਇਸ ਦਾ ਮੁੱਖ ਕਾਰਣ ਇਹ ਹੈ ਕਿ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦੀ ਸਥਿਤੀ ’ਚ ਬੱਸਾਂ ਭੇਜ ਕੇ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਪਿਛਲੇ ਦਿਨੀਂ ਜਦੋਂ ਸ਼ਿਮਲਾ ਦੇ ਉੱਪਰਲੇ ਇਲਾਕਿਆਂ ’ਚ ਉਥੋਂ ਦੀਆਂ ਬੱਸਾਂ ਅਤੇ ਹੋਰ ਵਾਹਨ ਫਸ ਗਏ ਸਨ ਤਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ’ਚ ਮਦਦਗਾਰ ਸਾਬਤ ਹੋਈਆਂ ਸਨ। ਹੁਣ ਵੀ ਤਾਜ਼ਾ ਬਰਫਬਾਰੀ ਦੇ ਬਾਵਜੂਦ ਪੰਜਾਬ ਰੋਡਵੇਜ਼ ਦੀਆਂ ਬੱਸਾਂ ਭੇਜੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਮਲਾ ਦੇ ਹੇਠਲੇ ਇਲਾਕਿਆਂ ਦੇ ਹਾਲਾਤ ਕੁਝ ਹੱਦ ਤੱਕ ਸਹੀ ਹਨ, ਜਿਸ ਕਾਰਨ ਅਜੇ ਬੱਸਾਂ ਚੱਲ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਲਾਹੇਵੰਦ ਹੁੰਦੈ ਦਾਲਚੀਨੀ ਵਾਲਾ ਦੁੱਧ, ਹੋਰ ਵੀ ਜਾਣੋ ਲਾਜਵਾਬ ਫਾਇਦੇ

ਉਨ੍ਹਾਂ ਦੱਸਿਆ ਕਿ ਹਿਮਾਚਲ ਜਾਣ ਵਾਲੀਆਂ ਬੱਸਾਂ ’ਚ ਪਿਛਲੇ ਦਿਨਾਂ ਦੇ ਮੁਕਾਬਲੇ ਯਾਤਰੀ ਘਟੇ ਹਨ, ਜਦਕਿ ਉਥੋਂ ਆਉਣ ਵਾਲੀਆਂ ਬੱਸਾਂ ’ਚ ਆਸਾਨੀ ਨਾਲ ਯਾਤਰੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਨਵਾਂ ਸਾਲ ਬੀਤ ਚੁੱਕਾ ਹੈ ਪਰ ਕਈ ਯਾਤਰੀ ਵਾਪਸ ਆਉਣ ਨੂੰ ਬੇਤਾਬ ਹਨ ਪਰ ਬੱਸਾਂ ਘੱਟ ਚੱਲ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਆਉਣ ’ਚ ਥੋੜ੍ਹੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਥੋਂ ਦੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਹਨ ਪਰ ਮੌਸਮ ’ਤੇ ਕਿਸੇ ਦਾ ਕੰਟਰੋਲ ਨਹੀਂ ਹੈ। ਆਉਣ ਵਾਲੇ ਦਿਨਾਂ ’ਚ ਜੇਕਰ ਹੇਠਲੇ ਇਲਾਕਿਆਂ ’ਚ ਬਰਫਬਾਰੀ ਹੋਈ ਤਾਂ ਬੱਸਾਂ ਨੂੰ ਚੱਲਣ ’ਚ ਪ੍ਰੇਸ਼ਾਨੀ ਪੇਸ਼ ਆਵੇਗੀ, ਜਿਸ ਕਾਰਣ ਸ਼ਿਮਲਾ ਦਾ ਰੂਟ ਕੁਝ ਸਮੇਂ ਲਈ ਬੰਦ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ, ਤਾਂਕਿ ਕਿਸੇ ਵੀ ਹੰਗਾਮੀ ਸਥਿਤੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

ਉਥੇ ਹੀ, ਅੱਜ ਵੇਖਣ ’ਚ ਆਇਆ ਕਿ ਹਿਮਾਚਲ ਦੀਆਂ ਬੱਸਾਂ ਘੱਟ ਗਿਣਤੀ ’ਚ ਪੰਜਾਬ ਪਹੁੰਚੀਆਂ। ਹਿਮਾਚਲ ਵੱਲੋਂ ਵੀ ਪੂਰੀ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਲੜੀ ’ਚ ਬੱਸਾਂ ਦੀ ਗਿਣਤੀ ਘੱਟ ਹੋਣ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਪੇਸ਼ ਆਈ ਹੈ। ਪੰਜਾਬ ਵੱਲੋਂ ਵੀ ਹਿਮਾਚਲ ’ਚ ਭੇਜੀਆਂ ਜਾਣ ਵਾਲੀਆਂ ਬੱਸਾਂ ’ਚ ਕਮੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਲੋਕ ਹੁਣ ਹਿਮਾਚਲ ਜਾਣ ’ਚ ਵੱਧ ਦਿਲਚਸਪੀ ਨਹੀਂ ਵਿਖਾ ਰਹੇ ਕਿਉਂਕਿ ਇਥੋਂ ਜਾਣ ਵਾਲੇ ਲੋਕ ਬਰਫਬਾਰੀ ’ਚ ਫਸ ਸਕਦੇ ਹਨ।

ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਹੋਟਲਾਂ ’ਚ ਆਨਲਾਈਨ ਬੁਕਿੰਗ ਵਾਲਿਆਂ ਲਈ ਮੰਗਲਵਾਰ ਤੋਂ ਕਮਰੇ ਉਪਲੱਬਧ
ਇਸ ਵਾਰ ਹਿਮਾਚਲ ਦੀ ਹੋਟਲ ਇੰਡਸਟਰੀ ਨੇ ਬੇਹੱਦ ਲਾਭ ਪ੍ਰਾਪਤ ਕੀਤਾ ਹੈ। ਇਸ ਕਾਰਣ 23 ਦਸੰਬਰ ਤੋਂ ਬਾਅਦ ਉੱਪਰਲੇ ਇਲਾਕਿਆਂ ਅਤੇ ਮੁੱਖ ਬਾਜ਼ਾਰਾਂ ਨੇੜੇ ਸਥਿਤ ਹੋਟਲਾਂ ’ਚ ਕਮਰੇ ਨਹੀਂ ਮਿਲ ਰਹੇ ਸਨ ਪਰ ਹੁਣ ਆਨਲਾਈਨ ਬੁਕਿੰਗ ਉਪਲੱਬਧ ਹੈ। ਇਸ ਸਬੰਧ ’ਚ ਕਈ ਮੁੱਖ ਆਨਲਾਈਨ ਸਾਈਟਾਂ ’ਤੇ ਮੁੱਖ ਬਾਜ਼ਾਰਾਂ ਨੇੜਲੇ ਹੋਟਲਾਂ ’ਚ ਮੰਗਲਵਾਰ/ਬੁੱਧਵਾਰ ਦੀ ਉਪਲੱਬਧਤਾ ਦਿਖਾਈ ਦੇ ਰਹੀ ਹੈ। ਉਥੇ ਹੀ ਸੋਮਵਾਰ ਤੋਂ ਜਿਹੜੇ ਲੋਕ ਜਾਣਗੇ, ਉਨ੍ਹਾਂ ਨੂੰ ਵੀ ਕਮਰੇ ਮਿਲ ਜਾਣਗੇ ਪਰ ਆਨਲਾਈਨ ਬੁਕਿੰਗ ਕਰਨਾ ਬੇਹੱਦ ਚੰਗਾ ਬਦਲ ਹੈ। ਬੁਕਿੰਗ ਕਰਕੇ ਜਾਣ ਨਾਲ ਰੇਟ ਦਾ ਪਤਾ ਰਹਿੰਦਾ ਹੈ ਅਤੇ ਲੋਕਾਂ ਨੂੰ ਇਧਰ-ਓਧਰ ਪ੍ਰੇਸ਼ਾਨ ਨਹੀਂ ਹੋਣਾ ਪੈਂਦਾ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਕੁਝ ਲੋਕ ਬੇਹੱਦ ਮਹਿੰਗੇ ਰੇਟ ’ਤੇ ਕਮਰੇ ਲੈਣ ਨੂੰ ਮਜਬੂਰ ਹੋਏ ਹਨ। ਉਥੇ ਜੋ ਲੋਕ ਹਿਮਾਚਲ ਗਏ ਸਨ, ਉਹ ਵਾਪਸ ਆਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਉਥੇ ਹੀ ਰੁਕ ਕੇ ਮੌਸਮ ਦੇ ਸਹੀ ਹੋਣ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News