ਹੁਣ ਦਿੱਲੀ ਦੂਰ ਨਹੀਂ : ਪੰਜਾਬ ਦੀਆਂ ਬੱਸਾਂ ''ਚ ਦਿੱਲੀ ਦੀ ਹੱਦ ਤੱਕ ਪਹੁੰਚੇ ਹਜ਼ਾਰਾਂ ਯਾਤਰੀ

10/19/2020 11:12:16 AM

ਜਲੰਧਰ (ਪੁਨੀਤ)— ਬੱਸ ਮਾਰਗ ਜ਼ਰੀਏ ਦਿੱਲੀ ਜਾਣਾ ਪਿਛਲੇ ਲਗਭਗ 7 ਮਹੀਨਿਆਂ ਤੋਂ ਪਰੇਸ਼ਾਨੀ ਦਾ ਸਬੱਬ ਬਣ ਚੁੱਕਾ ਸੀ ਪਰ ਯਾਤਰੀਆਂ ਲਈ ਹੁਣ ਚੰਗੀ ਖ਼ਬਰ ਇਹ ਹੈ ਕਿ ਬੱਸਾਂ ਜ਼ਰੀਏ ਦਿੱਲੀ ਹੁਣ ਦੂਰ ਨਹੀਂ ਹੈ। ਹਰਿਆਣਾ ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਐਂਟਰੀ ਦੀ ਇਜਾਜ਼ਤ ਦੇਣ ਨਾਲ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਵੱਡੀ ਗਿਣਤੀ 'ਚ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜੋ ਕਿ ਹਰਿਆਣਾ-ਦਿੱਲੀ ਦੀ ਹੱਦ ਤੱਕ ਯਾਤਰੀਆਂ ਨੂੰ ਪਹੁੰਚਾ ਰਹੀਆਂ ਹਨ। ਕੁੰਡਲੀ ਨਾਂ ਦੇ ਜਿਸ ਸਟੇਸ਼ਨ 'ਤੇ ਬੱਸਾਂ ਯਾਤਰੀਆਂ ਨੂੰ ਉਤਾਰ ਰਹੀਆਂ ਹਨ, ਉਥੋਂ ਦਿੱਲੀ ਦਾ ਬੱਸ ਅੱਡਾ 22 ਕਿਲੋਮੀਟਰ ਦੂਰ ਹੈ।

ਪੰਜਾਬ ਦੀਆਂ ਬੱਸਾਂ ਦੇ ਯਾਤਰੀ ਇਥੇ ਉਤਰਨ ਤੋਂ ਬਾਅਦ ਡੀ. ਟੀ. ਸੀ. (ਦਿੱਲੀ ਟਰਾਂਸਪੋਰਟ ਕੈਰੀਅਰ) ਦੀਆਂ ਬੱਸਾਂ 'ਚ ਬੈਠ ਕੇ 35-40 ਮਿੰਟਾਂ 'ਚ ਦਿੱਲੀ ਦੇ ਬੱਸ ਅੱਡੇ ਤੱਕ ਪਹੁੰਚ ਰਹੇ ਹਨ। ਜਿਹੜੇ ਯਾਤਰੀਆਂ ਨੇ ਦਿੱਲੀ ਤੋਂ ਅੱਗੇ ਜਾਣਾ ਹੁੰਦਾ ਹੈ, ਉਹ ਉਥੋਂ ਆਸਾਨੀ ਨਾਲ ਬੱਸਾਂ ਫੜ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਰਹੇ ਹਨ। ਐਤਵਾਰ ਨੂੰ ਛੁੱਟੀ ਹੋਣ ਕਾਰਣ ਯਾਤਰੀਆਂ 'ਚ ਦਿੱਲੀ ਜਾਣ ਪ੍ਰਤੀ ਬਹੁਤ ਰੁਝਾਨ ਦੇਖਣ ਨੂੰ ਮਿਲਿਆ, ਜਿਸ ਕਾਰਨ ਪੰਜਾਬ ਦੇ ਲਗਭਗ ਸਾਰੇ 18 ਡਿਪੂਆਂ ਵੱਲੋਂ ਹਰਿਆਣਾ ਲਈ ਬੱਸਾਂ ਰਵਾਨਾਂ ਕੀਤੀਆਂ ਗਈਆਂ। ਪੰਜਾਬ ਤੋਂ ਸੈਂਕੜੇ ਬੱਸਾਂ ਕੁੰਡਲੀ ਸਟੇਸ਼ਨ ਤੱਕ ਪਹੁੰਚੀਆਂ, ਜਦਕ ਇਸ ਤੋਂ ਪਹਿਲਾਂ ਕਈ ਡਿਪੂਆਂ ਦੀਆਂ ਬੱਸਾਂ ਅੰਬਾਲਾ ਤੋਂ ਵਾਪਸ ਮੁੜ ਰਹੀਆਂ ਸਨ।

ਇਹ ਵੀ ਪੜ੍ਹੋ: ​​​​​​​ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼

PunjabKesari

ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਹੁਣ ਸਾਰੀਆਂ ਬੱਸਾਂ ਨੂੰ ਕੁੰਡਲੀ (ਸੋਨੀਪਤ) ਤੱਕ ਜਾਣ ਨੂੰ ਕਿਹਾ ਜਾ ਚੁੱਕਾ ਹੈ। ਅੰਤਰਰਾਜੀ ਬੱਸਾਂ ਚਲਾਉਣ ਦੀ ਸਾਰੇ ਗੁਆਂਢੀ ਸੂਬਿਆਂ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਲੜੀ ਵਿਚ ਪੰਜਾਬ ਵੱਲੋਂ ਹਰਿਆਣਾ, ਹਿਮਾਚਲ ਤੇ ਰਾਜਸਥਾਨ ਲਈ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਤਰਾਖੰਡ ਨੇ ਵੀ ਪੰਜਾਬ ਿਵਚ ਬੱਸਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਦਕਿ ਪੰਜਾਬ ਵੱਲੋਂ ਉਤਰਾਖੰਡ ਲਈ ਅਜੇ ਕੋਈ ਰੂਟ ਸ਼ੁਰੂ ਨਹੀਂ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਗੁਆਂਢੀ ਸੂਬਿਆਂ ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਐਂਟਰੀ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਅਤੇ ਚੰਡੀਗੜ੍ਹ 'ਚ ਬੱਸਾਂ ਜਾ ਰਹੀਆਂ ਹਨ। ਹੁਣ ਦਿੱਲੀ ਤੋਂ ਇਜਾਜ਼ਤ ਮਿਲਣ ਦੀ ਉਡੀਕ ਹੈ। ਸੋਮਵਾਰ ਨੂੰ ਿੲਸ ਸਬੰਧੀ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਦਿੱਲੀ ਦੇ ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਜਾਜ਼ਤ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵੱਲੋਂ ਦੂਜੇ ਸੂਬਿਆਂ 'ਚ ਚਲਾਏ ਜਾ ਰਹੇ ਬੱਸਾਂ ਦੇ ਆਪਰੇਸ਼ਨ ਸਫਲ ਰਹੇ ਹਨ, ਜਿਸ ਕਾਰਨ ਦਿੱਲੀ ਨੂੰ ਪੰਜਾਬ ਦੀਆਂ ਬੱਸਾਂ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਸਾਰੇ ਡਿਪੂਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਦੂਜੇ ਸੂਬਿਆਂ ਵੱਲੋਂ ਬਣਾਏ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਨਾ ਪੇਸ਼ ਆਵੇ।

ਉਥੇ ਹੀ ਹਰਿਆਣਾ ਲਈ ਜਾਣ ਵਾਲੇ ਯਾਤਰੀਆਂ ਲਈ ਵੱਡੀ ਗਿਣਤੀ 'ਚ ਚਲਾਈਆਂ ਜਾ ਰਹੀਆਂ ਬੱਸਾਂ 'ਚ ਜਲੰਧਰ ਡਿਪੂ ਤੋਂ ਪਹਿਲੀ ਬੱਸ ਸਵੇਰੇ 6.10 ਵਜੇ ਰਵਾਨਾ ਕੀਤੀ ਜਾਵੇਗੀ। ਇਸੇ ਲੜੀ 'ਚ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਬੱਸ ਉਪਲੱਬਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਿਪੂ-1 ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਦਾ ਸਮਾਂ 7.30 ਵਜੇ, 7.50, 10.15, 12.12, 1.50, 3.00, 3.35 ਅਤੇ ਆਖਰੀ ਸਮਾਂ ਸ਼ਾਮ 7.30 ਵਜੇ ਹੈ। ਉਨ੍ਹਾਂ ਕਿਹਾ ਿਕ ਇਸ ਵਿਚਕਾਰ ਹਰਿਆਣਾ ਡਿਪੂ ਦੀਆਂ ਬੱਸਾਂ ਦੇ ਆਉਣ ਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਪੰਜਾਬ ਦੇ ਦੂਜੇ ਡਿਪੂਆਂ ਵੱਲੋਂ ਵੀ ਹਰਿਆਣਾ ਜਾਣ ਤੋਂ ਪਹਿਲਾਂ ਜਲੰਧਰ ਅੱਡੇ ਵਿਚੋਂ ਬੱਸਾਂ ਲਿਜਾਈਆਂ ਜਾ ਰਹੀਆਂ ਹਨ। ਜਲੰਧਰ ਵਿਚ ਅੱਜ ਯਾਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ। ਿਜਸ ਕਾਰਣ ਬੱਸਾਂ ਪੂਰੀਆਂ ਭਰ ਕੇ ਰਵਾਨਾ ਹੋਈਆਂ।

ਇਹ ਵੀ ਪੜ੍ਹੋ​​​​​​​: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼

PunjabKesari

ਸ਼ਿਮਲਾ ਲਈ ਜ਼ਿਆਦਾ ਰਹੀ ਯਾਤਰੀਆਂ ਦੀ ਗਿਣਤੀ
ਹਿਮਾਚਲ ਲਈ ਮਾਤਾ ਚਿੰਤਪੂਰਨੀ ਅਤੇ ਮਾਂ ਜਵਾਲਾ ਜੀ ਨੂੰ ਜਾਣ ਦੇ ਨਾਲ-ਨਾਲ ਸ਼ਿਮਲਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਰਹੀ। ਇਸ ਲੜੀ ਵਿਚ ਜਿੱਥੇ ਇਕ ਪਾਸੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਯਾਤਰੀ ਰਵਾਨਾ ਹੋਏ, ਉਥੇ ਹੀ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵੀ ਵੱਧ ਰਹੀ।ਹਿਮਾਚਲ ਦੀਆਂ ਬੱਸਾਂ ਪੰਜਾਬ ਤੋਂ ਵੱਡੀ ਗਿਣਤੀ ਯਾਤਰੀ ਲੈ ਕੇ ਰਵਾਨਾ ਹੋਈਆਂ ਹਨ। ਜਲੰਧਰ ਡਿਪੂ ਦੀਆਂ ਬੱਸਾਂ ਦੇ ਜਾਣ ਦਾ ਸਮਾਂ ਸਵੇਰੇ 7.26 ਅਤੇ 11.09 ਰਿਹਾ। ਇਸ ਤੋਂ ਇਲਾਵਾ ਧਰਮਸ਼ਾਲਾ ਡਿਪੂ ਦੀਆਂ ਬੱਸਾਂ ਵੀ ਜਲੰਧਰ ਪਹੁੰਚ ਰਹੀਆਂ ਹਨ। ਵੇਖਣ ਵਿਚ ਆ ਰਿਹਾ ਹੈ ਕਿ ਹਿਮਾਚਲ ਦੀਆਂ ਬੱਸਾਂ 1 ਵਜੇ ਤੋਂ ਬਾਅਦ ਦੇਖਣ ਨੂੰ ਮਿਲਦੀਆਂ ਹਨ, ਜਦੋਂਕਿ ਪੰਜਾਬ ਤੋਂ ਜਾਣ ਵਾਲੀਆਂ ਬੱਸਾਂ ਸਵੇਰੇ ਜਲਦੀ ਰਵਾਨਾ ਹੁੰਦੀਆਂ ਹਨ ਤਾਂ ਕਿ ਸ਼ਾਮ ਤੱਕ ਵਾਪਸ ਆ ਸਕਣ।

ਇਹ ਵੀ ਪੜ੍ਹੋ​​​​​​​: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

PunjabKesari

ਪੰਜਾਬ ਦੇ ਰੂਟਾਂ 'ਤੇ ਚੱਲੀਆਂ 463 ਬੱਸਾਂ, ਚੰਡੀਗੜ੍ਹ ਰੂਟ ਰਿਹਾ ਤੇਜ਼
ਪੰਜਾਬ ਦੇ ਵੱਖ-ਵੱਖ ਰੂਟਾਂ 'ਤੇ ਅੱਜ 463 ਬੱਸਾਂ ਰਵਾਨਾ ਹੋਈਆਂ। ਪੰਜਾਬ ਰੋਡਵੇਜ਼ ਦੀਆਂ ਚੱਲੀਆਂ 233 ਬੱਸਾਂ ਤੋਂ ਮਹਿਕਮੇ ਨੂੰ 3.71 ਲੱਖ ਰੁਪਏ ਦੀ ਕੁਲੈਕਸ਼ਨ ਹੋਈ। ਜਲੰਧਰ ਡਿਪੂ-1 ਵੱਲੋਂ ਚਲਾਈਆਂ ਗਈਆਂ 56 ਬੱਸਾਂ ਤੋਂ 1.69 ਲੱਖ, ਜਦੋਂ ਕਿ ਡਿਪੂ ਵੱਲੋਂ 36 ਬੱਸਾਂ ਦੀ ਆਵਾਜਾਈ ਨਾਲ ਮਹਿਕਮੇ ਨੂੰ 77 ਹਜ਼ਾਰ ਤੋਂ ਵੱਧ ਦੀ ਕੁਲੈਕਸ਼ਨ ਹੋਈ। ਪੀ.ਆਰ. ਟੀ. ਸੀ. ਵੱਲੋਂ 29 ਜਦਕਿ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ 201 ਬੱਸਾਂ ਨੂੰ ਰਵਾਨਾ ਕੀਤਾ ਗਿਆ। ਅੱਜ ਐਤਵਾਰ ਹੋਣ ਕਾਰਨ ਯਾਤਰੀਆਂ ਦੀ ਗਿਣਤੀ ਘੱਟ ਰਹਿਣ ਦੇ ਆਸਾਰ ਸਨ ਪਰ ਉਮੀਦ ਤੋਂ ਵਧੇਰੇ ਯਾਤਰੀ ਅੱਜ ਬੱਸ ਅੱਡੇ ਵਿਚ ਦੇਖੇ ਗਏ। ਚੰਡੀਗੜ੍ਹ ਰੂਟ ਤੇਜ਼ ਰਿਹਾ, ਜਦਕਿ ਹੁਸ਼ਿਆਰਪੁਰ ਲਈ ਯਾਤਰੀਆਂ ਦੀ ਗਿਣਤੀ ਵੱਧ ਰਹੀ। ਬਟਾਲਾ ਅਤੇ ਤਰਨਤਾਰਨ ਲਈ ਰੁਟੀਨ ਤੋਂ ਵੱਧ ਯਾਤਰੀ ਰਹੇ। ਅਧਿਕਾਰੀਆਂ ਨੇ ਕਿਹਾ ਕਿ ਟਰੇਨਾਂ ਬੰਦ ਹੋਣ ਕਾਰਣ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਵੱਧ ਰਹੀ ਹੈ।

ਇਹ ਵੀ ਪੜ੍ਹੋ​​​​​​​: ਅਪਰਾਧੀ 'ਖਾਕੀ' ਤੋਂ ਬੇਖੌਫ, 11 ਦਿਨਾਂ 'ਚ 6 ਕਤਲਾਂ ਤੋਂ ਇਲਾਵਾ ਇਨ੍ਹਾਂ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ

ਹਿਮਾਚਲ ਜਾਣ ਤੋਂ ਪਹਿਲਾਂ ਖਰਾਬ ਹੋਈ ਬੱਸ 'ਚੋਂ ਉਤਰੇ ਯਾਤਰੀ...ਚੱਲ ਯਾਰ ਧੱਕਾ ਮਾਰ
ਬੱਸ ਅੱਡੇ ਵਿਚ ਪੰਜਾਬ ਰੋਡਵੇਜ਼ ਦੀ ਇਕ ਡਿਪੂ ਨਾਲ ਸਬੰਧਤ ਬੱਸ ਿਹਮਾਚਲ ਜਾਣ ਤੋਂ ਪਹਿਲਾਂ ਖਰਾਬ ਹੋ ਗਈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਬੱਸ ਨਾ ਚੱਲ ਪਾਈ ਤਾਂ ਸਟਾਫ ਨੇ ਉਸ ਵਿਚੋਂ ਯਾਤਰੀਆਂ ਨੂੰ ਉਤਾਰ ਕੇ ਦੂਜੀ ਬੱਸ ਵਿਚ ਬਿਠਾਇਆ। ਬੱਸ ਦਾ ਕੰਡਕਟਰ ਆਪਣੇ ਸਾਥੀ ਚਾਲਕ ਦਲ ਨੂੰ ਕਹਿ ਰਿਹਾ ਸੀ...'ਚੱਲ ਯਾਰ ਧੱਕਾ ਮਾਰ'। ਕਾਫ਼ੀ ਸਮਾਂ ਸਟਾਫ ਕਰਮਚਾਰੀ ਬੱਸ ਨੂੰ ਧੱਕਾ ਮਾਰਦੇ ਰਹੇ। ਇਸ ਗੱਲ ਦਾ ਸਭ ਨੇ ਸ਼ੁੱਕਰ ਮਨਾਇਆ ਕਿ ਬੱਸ ਅੱਡੇ ਵਿਚ ਹੀ ਖਰਾਬ ਹੋਈ, ਜੇਕਰ ਿਹਮਾਚਲ ਜਾਂਦਿਆਂ ਰਸਤੇ 'ਚ ਉਕਤ ਬੱਸ ਬੰਦ ਹੋ ਜਾਂਦੀ ਤਾਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਇਹ ਵੀ ਪੜ੍ਹੋ​​​​​​​: ਘਰ 'ਚ ਚੱਲ ਰਿਹਾ ਸੀ ਇਹ ਗੰਦਾ ਧੰਦਾ, ਪੁਲਸ ਨੇ ਛਾਪਾ ਮਾਰ ਇਤਰਾਜ਼ਯੋਗ ਹਾਲਤ 'ਚ ਫੜੀਆਂ ਔਰਤਾਂ


shivani attri

Content Editor

Related News