4 ਫਲਾਈਓਵਰ ਆਏ ਦਿਨ ਬਣ ਰਹੇ ਲੋਕਾਂ ਦੀ ਜਾਨ ਦੇ ਦੁਸ਼ਮਣ, ਨਹੀਂ ਕੀਤੇ ਜਾ ਰਹੇ ਸਿਕਸ-ਲੇਨ

Friday, Jan 13, 2023 - 01:53 PM (IST)

4 ਫਲਾਈਓਵਰ ਆਏ ਦਿਨ ਬਣ ਰਹੇ ਲੋਕਾਂ ਦੀ ਜਾਨ ਦੇ ਦੁਸ਼ਮਣ, ਨਹੀਂ ਕੀਤੇ ਜਾ ਰਹੇ ਸਿਕਸ-ਲੇਨ

ਜਲੰਧਰ (ਸੁਰਿੰਦਰ)–ਸਿਟੀ ਵਿਚ ਲੰਘਣ ਵਾਲੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ 4 ਅਜਿਹੇ ਫਲਾਈਓਵਰ ਬਣੇ ਹੋਏ ਹਨ, ਜਿਹੜੇ ਆਏ ਦਿਨ ਕਿਸੇ ਨਾ ਕਿਸੇ ਦੀ ਮੌਤ ਦਾ ਕਾਰਨ ਬਣ ਰਹੇ ਹਨ ਅਤੇ ਐਕਸੀਡੈਂਟ ਦਾ ਵੀ। ਇਨ੍ਹਾਂ ਫਲਾਈਓਵਰਾਂ ’ਤੇ ਸਭ ਤੋਂ ਜ਼ਿਆਦਾ ਸ਼ਿਕਾਰ ਟੂ-ਵ੍ਹੀਲਰ ਚਾਲਕ ਹੋ ਰਹੇ ਹਨ ਅਤੇ ਜੇਕਰ ਕਿਸੇ ਨੇ ਆਪਣੀ ਗੱਡੀ ਨੂੰ ਓਵਰਟੇਕ ਕਰਨਾ ਹੈ ਤਾਂ ਉਹ ਵੀ ਜਾਨ ਜੋਖਮ ਵਿਚ ਪਾ ਕੇ ਕਰ ਰਿਹਾ ਹੈ। ਪੀ. ਏ. ਪੀ., ਚੌਗਿੱਟੀ, ਲੰਮਾ ਪਿੰਡ ਅਤੇ ਪਠਾਨਕੋਟ ਚੌਕ ਦਾ ਫਲਾਈਓਵਰ ਫੋਰ-ਲੇਨ ਹੈ। ਇਨ੍ਹਾਂ ਦੇ ਨਾਲ ਜੁੜਨ ਵਾਲੀ ਮੇਨ ਰੋਡ ਸਿਕਸ-ਲੇਨ ਹੈ। ਜਦੋਂ ਤੇਜ਼ ਰਫਤਾਰ ਨਾਲ ਵਾਹਨ ਸਿਕਸ-ਲੇਨ ਤੋਂ ਫੋਰ-ਲੇਨ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਤਾਂ ਆਪਸ ਵਿਚ ਟਕਰਾ ਜਾਂਦੇ ਹਨ ਅਤੇ ਟੂ-ਵ੍ਹੀਲਰ ਵੀ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਫਲਾਈਓਵਰਾਂ ਨੂੰ ਚੌੜਾ ਕਰਨ ਦਾ ਪ੍ਰਪੋਜ਼ਲ ਐੱਨ. ਐੱਚ. ਏ. ਆਈ. ਨੇ ਹੈੱਡ ਆਫਿਸ ਨੂੰ ਭੇਜਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਫਲਾਈਓਵਰਾਂ ਨੂੰ ਚੌੜਾ ਨਹੀਂ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਪਠਾਨਕੋਟ ਚੌਂਕ ਦੇ ਤੰਗ ਫਲਾਈਓਵਰ ’ਤੇ 3 ਗੱਡੀਆਂ ਟਕਰਾ ਗਈਆਂ ਅਤੇ ਇਕ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਸਗੋਂ ਮਾਮੂਲੀ ਸੱਟਾਂ ਲੱਗੀਆਂ ਹਨ। ਕਿਸੇ ਤਰ੍ਹਾਂ ਨਾਲ ਲੋਕਾਂ ਨੇ ਹਾਈਵੇਅ ਤੋਂ ਗੱਡੀਆਂ ਹਟਵਾਈਆਂ ਅਤੇ 2 ਕਿਲੋਮੀਟਰ ਲੰਮਾ ਜਾਮ ਪੁਲਸ ਨੇ ਆ ਕੇ ਖੁੱਲ੍ਹਵਾਇਆ।

ਪੀ. ਏ. ਪੀ. ਫਲਾਈਓਵਰ ਨੂੰ ਕਾਗਜ਼ਾਂ ਵਿਚ ਕੀਤਾ ਜਾ ਰਿਹਾ ਚੌੜਾ
ਸਿਟੀ ਦਾ ਸਭ ਤੋਂ ਵੱਡਾ ਮੁੱਦਾ ਬਣ ਚੁੱਕੇ ਪੀ. ਏ. ਪੀ. ਫਲਾਈਓਵਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਸਿਰਫ ਕਾਗਜ਼ਾਂ ਵਿਚ ਹੀ ਚੌੜਾ ਕਰਦੀ ਜਾ ਰਹੀ ਹੈ, ਜਿਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾਣਾ ਹੋਵੇ ਤਾਂ ਲੋਕਾਂ ਨੂੰ 4 ਕਿਲੋਮੀਟਰ ਦਾ ਵਾਧੂ ਸਫਰ ਤਹਿ ਕਰਨਾ ਪੈ ਰਿਹਾ ਹੈ ਅਤੇ ਗੁਰੂ ਨਾਨਕਪੁਰਾ ਫਾਟਕ ’ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਫਲਾਈਓਵਰ ਨੂੰ ਚੌਡ਼ਾ ਕਰਨ ਲਈ ਕਈ ਪ੍ਰਪੋਜ਼ਲ ਤਿਆਰ ਕੀਤੇ ਗਏ ਪਰ ਪਾਸ ਨਹੀਂ ਹੋ ਰਹੇ। ਇਸ ਫਲਾਈਓਵਰ ’ਤੇ ਜਿਹੜਾ ਵੀ ਐਕਸੀਡੈਂਟ ਹੁੰਦਾ ਹੈ, ਉਸ ਵਿਚ ਕਿਸੇ ਨਾ ਕਿਸੇ ਦੀ ਜਾਨ ਜਾਂਦੀ ਹੈ ਅਤੇ ਜੇਕਰ ਵਾਹਨ ਆਪਸ ਵਿਚ ਟਕਰਾ ਜਾਣ ਤਾਂ ਲੰਮਾ ਜਾਮ ਲੱਗਣਾ ਤੈਅ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

PunjabKesari

ਚੁਗਿੱਟੀ ਫਲਾਈਓਵਰ ’ਤੇ ਹਰ ਹਫਤੇ ਲੱਗਦਾ ਜਾਮ
ਚੁਗਿੱਟੀ ਫਲਾਈਓਵਰ ਦਾ ਨਵਾਂ ਬਣਿਆ ਹਿੱਸਾ ਤਾਂ ਕਾਫ਼ੀ ਚੌੜਾ ਹੈ ਪਰ ਜਦੋਂ ਸੂਰਿਆ ਐਨਕਲੇਵ ਵੱਲ ਫਲਾਈਓਵਰ ਉਤਰਦਾ ਹੈ ਤਾਂ ਫੋਰ-ਲੇਨ ਹੋ ਜਾਂਦਾ ਹੈ। ਇਸ ਫਲਾਈਓਵਰ ’ਤੇ ਇਕ ਹਫ਼ਤੇ ਵਿਚ 3 ਤੋਂ 4 ਐਕਸੀਡੈਂਟ ਹੁੰਦੇ ਹੀ ਹਨ ਕਿਉਂਕਿ ਸਰਵਿਸ ਰੋਡ ਤੋਂ ਹਾਈਵੇ ’ਤੇ ਚੜ੍ਹਨ ਅਤੇ ਉਤਰਨ ਲਈ ਸਹੀ ਢੰਗ ਨਾਲ ਰਸਤਾ ਨਹੀਂ ਦਿੱਤਾ ਗਿਆ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।

ਲੰਮਾ ਪਿੰਡ ਅਤੇ ਪਠਾਨਕੋਟ ਚੌਕ ਦਾ ਫਲਾਈਓਵਰ ਵੀ ਐਕਸੀਡੈਂਟ ਜ਼ੋਨ
ਲੰਮਾ ਪਿੰਡ ਅਤੇ ਪਠਾਨਕੋਟ ਚੌਕ ਦਾ ਫਲਾਈਓਵਰ ਵੀ ਐਕਸੀਡੈਂਟ ਜ਼ੋਨ ਬਣ ਚੁੱਕੇ ਹਨ। ਜਦੋਂ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨ ਇਨ੍ਹਾਂ ਫਲਾਈਓਵਰਾਂ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਤਾਂ ਆਪਸ ਵਿਚ ਟਕਰਾ ਜਾਂਦੇ ਹਨ। ਇਨ੍ਹਾਂ ਫਲਾਈਓਵਰਾਂ ’ਤੇ ਲੋਕਾਂ ਦੀ ਜਾਨ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਜਾਂਦੇ ਹਨ। ਇਨ੍ਹਾਂ ਚਾਰਾਂ ਫਲਾਈਓਵਰਾਂ ਦਾ ਸਰਵੇ ਹੋ ਚੁੱਕਾ ਹੈ ਕਿ ਇਨ੍ਹਾਂ ਨੂੰ ਹਰ ਹਾਲਤ ਵਿਚ ਚੌੜਾ ਹੋਣਾ ਚਾਹੀਦਾ ਹੈ ਕਿਉਂਕਿ ਵਾਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵੀਰਵਾਰ ਨੂੰ ਜਿਹੜਾ ਐਕਸੀਡੈਂਟ ਹੋਇਆ, ਉਸ ਵਿਚ ਵਾਹਨ ਚਾਲਕਾਂ ਨੇ ਆਪਸ ਵਿਚ ਸਮਝੌਤਾ ਕਰ ਲਿਆ। ਥਾਣਾ ਨੰਬਰ 8 ਦੇ ਪੁਲਸ ਕਰਮਚਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਸੂਚਨਾ ਮਿਲੀ ਤਾਂ ਮੌਕੇ ’ਤੇ ਪਹੁੰਚ ਕੇ ਜਾਮ ਖੁਲ੍ਹਵਾ ਦਿੱਤਾ ਸੀ। ਦੂਜੇ ਪਾਸੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀ. ਏ. ਪੀ. ਫਲਾਈਓਵਰ ਦਾ ਕੰਮ ਰੇਲਵੇ ਕਾਰਨ ਨਹੀਂ ਹੋ ਰਿਹਾ। ਰੇਲਵੇ ਡਰਾਇੰਗ ਹੀ ਨਹੀਂ ਪਾ ਕਰ ਰਹੀ।

ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News