ਜਲੰਧਰ : ਚੋਰਾਂ ਨੇ ਦਿਨ-ਦਿਹਾੜੇ ਸੋਨੇ ਦੇ ਗਹਿਣਿਆਂ ਤੇ ਹਜ਼ਾਰਾਂ ਰੁਪਿਆਂ ’ਤੇ ਕੀਤਾ ਹੱਥ ਸਾਫ਼

04/17/2021 6:43:14 PM

ਜਲੰਧਰ (ਸੁਨੀਲ ਮਹਾਜਨ)-ਜਲੰਧਰ ਦੇ ਖੁਰਲਾ ਕਿੰਗਰਾ ’ਚ ਚੋਰਾਂ ਨੇ ਦਿਨ-ਦਿਹਾੜੇ ਘਰ ਦਾ ਸਾਮਾਨ ਖਿਲਾਰ ਕੇ ਸੋਨੇ ਦੇ ਗਹਿਣਿਆਂ ਸਮੇਤ ਤਕਰੀਬਨ 60 ਤੋਂ 70 ਰੁਪਏ ਚੋਰੀ ਕਰ ਲਏ। ਇਸ ਦੌਰਾਨ ਚੋਰਾਂ ਦੀਆਂ ਤਸਵੀਰਾਂ ਸੀ. ਸੀ. ਟੀ. ਵੀ.’ਚ ਕੈਦ ਹੋ ਗਈਆਂ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਹ ਕੋਈ ਕਾਰਵਾਈ ਨਹੀਂ ਕਰ ਰਹੀ। ਘਰ ਦੇ ਮੈਂਬਰ ਪਾਰਸ ਮਲਹੋਤਰਾ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਦਵਾਈ ਲੈਣ ਗਿਆ ਹੋਇਆ ਸੀ ਕਿ ਪਿੱਛੋਂ ਚੋਰ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਖਿਲਾਰ ਕੇ ਦੋ ਮੋਬਾਇਲ, ਸੋਨੇ ਦੇ ਗਹਿਣੇ ਤੇ ਤਕਰੀਬਨ 60 ਤੋਂ 70 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ।

PunjabKesari

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ’ਚ 13 ਤੋਂ 14 ਚੋਰੀਆਂ ਲਗਾਤਾਰ ਹੋ ਚੁੱਕੀਆਂ ਹਨ ਪਰ ਪੁਲਸ ਪ੍ਰਸ਼ਾਸਨ ਦੇ ਸੁਸਤ ਰਵੱਈਏ ਕਾਰਨ ਚੋਰ ਚੁਸਤ ਹੋ ਗਏ ਹਨ। ਇਸ ਸਬੰਧੀ ਪੁਲਸ ਅਧਿਕਾਰੀ ਸੋਹਨ ਲਾਲ ਨੇ ਕਿਹਾ ਕਿ ਸਾਨੂੰ ਖੁਰਲਾ ਕਿੰਗਰਾ ਇਲਾਕੇ ’ਚ ਹੋਈ ਚੋਰੀ ਦੀ ਸ਼ਿਕਾਇਤ ਮਿਲ ਗਈ ਹੈ।

PunjabKesari

ਪੁਲਸ ਦੀ ਟੀਮ ਰਾਤ ਨੂੰ ਵੀ ਗਸ਼ਤ ’ਤੇ ਰਹਿੰਦੀ ਹੈ। ਉਨ੍ਹਾਂ ਤੋਂ ਜਦੋਂ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੇ ਹਨ ਤੇ ਸੀ. ਸੀ. ਟੀ. ਵੀ. ਦੀਆਂ ਤਸਵੀਰਾਂ ਖੰਗਾਲ ਕੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।


Manoj

Content Editor

Related News