ਜਲੰਧਰ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਪੁਲਸ ਹੋਈ ਸਖਤ, ਕੱਟੇ ਚਲਾਨ

05/05/2021 4:54:13 PM

ਜਲੰਧਰ (ਸੁਨੀਲ ਮਹਾਜਨ)-ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ’ਚ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਲੋਕ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਤੋਂ ਨਹੀਂ ਹਟਦੇ। ਪੁਲਸ ਨੇ ਬਿਨਾਂ ਵਜ੍ਹਾ ਘਰੋਂ ਨਿਕਲਣ ਵਾਲਿਆਂ ਖਿਲਾਫ਼ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ।

PunjabKesari

ਇਸੇ ਨੂੰ ਲੈ ਕੇ ਅੱਜ ਜਲੰਧਰ ਦੇ ਭਗਵਾਨ ਵਾਲਮੀਕਿ ਚੌਕ ’ਚ ਏ. ਡੀ. ਸੀ. ਪੀ. 1 ਵੱਲੋਂ ਨਾਕਾਬੰਦੀ ਕਰ ਕੇ ਸ਼ਰਾਰਤੀ ਅਨਸਰਾਂ ’ਤੇ ਨਕੇਲ ਕੱਸੀ ਗਈ । ਉਨ੍ਹਾਂ ਇਸ ਦੌਰਾਨ ਜੋ ਲੋਕ ਬਿਨਾਂ ਵਜ੍ਹਾ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ’ਤੇ ਘਰਾਂ ’ਚੋਂ ਬਾਹਰ ਘੁੰਮ ਰਹੇ ਸਨ, ’ਤੇ ਸ਼ਿਕੰਜਾ ਕੱਸਿਆ ।

PunjabKesari

ਏ. ਡੀ. ਸੀ. ਪੀ.-1 ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਜਿਨ੍ਹਾਂ ਚਾਰ ਪਹੀਆ ਵਾਹਨਾਂ ’ਤੇ ਦੋ ਤੋਂ ਵੱਧ ਵਿਅਕਤੀ ਸਵਾਰ ਸਨ, ਦੀਆਂ ਗੱਡੀਆਂ ਨੂੰ ਬੰਦ ਕੀਤਾ ਗਿਆ ਹੈ ਤੇ ਨਾਲ ਹੀ ਦੋਪਹੀਆ ਵਾਹਨ ’ਤੇ ਇਕ ਤੋਂ ਜ਼ਿਆਦਾ ਦੋ ਵਿਅਕਤੀ ਸਵਾਰ ਸਨ, ਦੀਆਂ ਗੱਡੀਆਂ ਵੀ ਬੰਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਬਿਨਾਂ ਮਾਸਕ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਗਏ ਹਨ।


Manoj

Content Editor

Related News