ਜਲੰਧਰ: ਨਗਰ-ਨਿਗਮ ਦੀ ਵੱਡੀ ਕਾਰਵਾਈ, ਨਾਜਾਇਜ਼ ਦੁਕਾਨਾਂ ''ਤੇ ਚੱਲਿਆ ਪੀਲਾ ਪੰਜਾ
Friday, Feb 14, 2020 - 12:03 PM (IST)

ਜਲੰਧਰ (ਸੋਨੂੰ): ਜਲੰਧਰ ਬਸਤੀ ਬਾਵਾ ਖੇਲ ਗੁਲਾਬ ਦੇਵੀ ਰੋਡ 'ਤੇ ਨਗਰ ਨਿਗਮ ਵਲੋਂ ਦਿਨ-ਦਿਹਾੜੇ ਕਾਰਵਾਈ ਕੀਤੀ ਗਈ। ਨਗਰ ਨਿਗਮ ਦੇ ਕਾਰਵਾਈ ਕਰਦਿਆਂ ਨਾਜਾਇਜ਼ ਬਣੀਆਂ ਦੁਕਾਨਾਂ 'ਤੇ ਪੀਲਾ ਪੰਜਾ ਚਲਾ ਦਿੱਤਾ ਹੈ। ਮੌਕੇ 'ਤੇ ਪਹੁੰਚੇ ਬਿਲਡਿੰਗ ਡਿਪਾਰਟਮੈਂਟ ਦੇ ਅਫਸਰ ਦਾ ਕਹਿਣਾ ਹੈ ਕਿ ਇਨ੍ਹਾਂ ਦੁਕਾਨਾਂ ਦੇ ਨਕਸ਼ੇ ਪਾਸ ਨਹੀਂ ਸੀ, ਜਿਸ ਦੇ ਸਬੰਧ 'ਚ ਇਨ੍ਹਾਂ ਦੁਕਾਨਾਂ 'ਤੇ ਪੀਲਾ ਪੰਜਾ ਚਲਾਇਆ ਗਿਆ।