ਜਲੰਧਰ ਦੇ ਇਕ ਹਸਪਤਾਲ ''ਚ ਧਮਾਕਾ, 2 ਜ਼ਖਮੀ

05/22/2020 9:23:44 PM

ਜਲੰਧਰ,(ਸੁਧੀਰ) : ਸ਼ਹਿਰ ਦੇ ਫੁੱਟਬਾਲ ਚੌਕ ਨੇੜੇ ਇਕ ਹਸਪਤਾਲ 'ਚ ਏਅਰ ਕੰਡੀਸ਼ਨਿੰਗ ਯੂਨਿਟ ਫਟ ਜਾਣ ਕਾਰਨ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਥਾਨਕ ਹਸਪਤਾਲ 'ਚ ਮੁਰੰਮਤ ਦੌਰਾਨ ਏਅਰ ਕੰਡੀਸ਼ਨਿੰਗ ਯੂਨਿਟ ਦੇ ਧਮਾਕੇ ਕਾਰਨ ਦੋ ਇਲੈਕਟ੍ਰਿਕ ਮਕੈਨਿਕ ਜ਼ਖਮੀ ਹੋ ਗਏ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਫੁੱਟਬਾਲ ਚੌਂਕ ਨੇੜੇ ਅਰਮਾਨ ਹਸਪਤਾਲ 'ਚ ਮੁਰੰਮਤ ਦੌਰਾਨ ਇਕ ਏਅਰ ਕੰਡੀਸ਼ਨਿੰਗ ਯੂਨਿਟ ਦੇ ਕੰਪ੍ਰੈਸਰ 'ਚ ਸ਼ੁੱਕਰਵਾਰ ਸ਼ਾਮ ਧਮਾਕਾ ਹੋਇਆ।

ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੂੰ ਜਾਣਕਾਰੀ ਮਿਲਦੇ ਹੀ ਸਹਾਇਕ ਕਮਿਸ਼ਨਰ ਪੁਲਸ ਹਰਸਿਮਰਤ ਸਿੰਘ ਅਤੇ ਥਾਣਾ ਹਾਊਸ ਅਫਸਰ ਸੁਖਬੀਰ ਸਿੰਘ ਦੀ  ਅਗਵਾਈ ਹੇਠ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਧਮਾਕੇ ਕਾਰਨ ਦੋ ਬਿਜਲੀ ਮਕੈਨਿਕ ਸੰਕੇਤ ਸਿੰਘ ਅਤੇ ਨਰੇਸ਼ ਕੁਮਾਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਜ਼ਖਮੀਆਂ ਨੂੰ ਇਕੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Deepak Kumar

Content Editor

Related News