7 ਦਿਨਾਂ ’ਚ 5 ਵਾਰ ਰੱਦ ਹੋਈ ਜੈਪੁਰ-ਮੁੰਬਈ ਸਪਾਈਸਜੈੱਟ ਫਲਾਈਟ
Monday, Apr 05, 2021 - 01:29 PM (IST)

ਜਲੰਧਰ (ਸਲਵਾਨ)- ਜਲੰਧਰ ਤੋਂ ਸੰਚਾਲਨ ਸ਼ੁਰੂ ਹੋਣ ਦੇ 7 ਦਿਨਾਂ ਅੰਦਰ ਹੀ ਜੈਪੁਰ-ਮੁੰਬਈ ਸੈਕਟਰ ਦੀ ਸਪਾਈਸਜੈੱਟ ਫਲਾਈਟ ਪੰਜ ਵਾਰ ਰੱਦ ਕੀਤੀ ਗਈ। ਆਦਮਪੁਰ-ਜੈਪੁਰ, ਆਦਮਪੁਰ-ਮੁੰਬਈ ਸੈਕਟਰ ਦੀ ਸਪਾਈਸਜੈੱਟ ਫਲਾਈਟ 28 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਅਗਲੇ ਹੀ ਦਿਨ 29 ਮਾਰਚ ਨੂੰ ਫਲਾਈਟ ਰੱਦ ਕਰ ਦਿੱਤੀ ਗਈ। 5 ਅਪ੍ਰੈਲ ਨੂੰ ਵੀ ਸਪਾਈਸਜੈੱਟ ਫਲਾਈਟ ਰੱਦ ਰਹੇਗੀ।
ਹਾਲਾਂਕਿ ਸਪਾਈਸਜੈੱਟ ਫਲਾਈਟ ਰੱਦ ਹੋਣ ਦਾ ਕਾਰਣ ਤਕਨੀਕੀ ਦੱਸਿਆ ਜਾ ਰਿਹਾ ਹੈ ਪਰ ਸਪਾਈਸਜੈੱਟ ਫਲਾਈਟ ਵਿਚ ਘੱਟ ਯਾਤਰੀਆਂ ਦੀ ਬੁਕਿੰਗ ਵੀ ਫਲਾਈਟ ਰੱਦ ਹੋਣ ਦਾ ਇਕ ਕਾਰਣ ਮੰਨੀ ਜਾ ਰਹੀ ਹੈ। ਦੋ ਵਾਰ ਜੈਪੁਰ ਦੀ ਸਪਾਈਸਜੈੱਟ ਫਲਾਈਟ ਦਾ ਸੰਚਾਲਨ ਕੀਤਾ ਗਿਆ ਪਰ ਦੋਵੇਂ ਵਾਰ ਯਾਤਰੀਆਂ ਦੀ ਗਿਣਤੀ ਜਲੰਧਰ ਤੋਂ 10 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।