ਪਿਛਲੀਆਂ ਜਿਮਖਾਨਾ ਚੋਣਾਂ ’ਚ ਪਾਵਰ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਪ੍ਰੋਗਰੈਸਿਵ ਗਰੁੱਪ ਇਸ ਵਾਰ ਕਰ ਚੁੱਕਿਐ ਸਰੰਡਰ
Saturday, Aug 01, 2026 - 12:01 PM (IST)
ਜਲੰਧਰ (ਖੁਰਾਣਾ)-ਸ਼ਹਿਰ ਦੇ ਵੱਕਾਰੀ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਪਿਛਲੇ ਕੁਝ ਸਾਲਾਂ ਵਿਚ ਕਲੱਬ ਦੀਆਂ ਚੋਣਾਂ ਦੀ ਚਰਚਾ ਇੰਨੀ ਵਧ ਗਈ ਹੈ ਕਿ ਕਈ ਵਾਰ ਇਨ੍ਹਾਂ ਦੀ ਤੁਲਨਾ ਵਿਧਾਨ ਸਭਾ ਚੋਣਾਂ ਨਾਲ ਵੀ ਕੀਤੀ ਜਾਣ ਲੱਗੀ ਹੈ। ਹਰ ਚੋਣ ਵਿਚ ਦੋਵਾਂ ਮੁੱਖ ਗਰੁੱਪਾਂ ਪ੍ਰੋਗਰੈਸਿਵ ਗਰੁੱਪ ਅਤੇ ਅਚੀਵਰਜ਼ ਗਰੁੱਪ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਦਾ ਰਿਹਾ ਹੈ। ਮਾਰਚ 2024 ਵਿਚ ਹੋਈਆਂ ਪਿਛਲੀਆਂ ਚੋਣਾਂ ਵਿਚ ਵੀ ਦੋਵੇਂ ਗਰੁੱਪ ਆਹਮੋ-ਸਾਹਮਣੇ ਸਨ। ਉਸ ਸਮੇਂ ਅਚੀਵਰਜ਼ ਗਰੁੱਪ ਨੂੰ ਵੀ ਮਜ਼ਬੂਤ ਮੰਨਿਆ ਜਾ ਰਿਹਾ ਸੀ, ਪਰ ਪ੍ਰੋਗਰੈਸਿਵ ਗਰੁੱਪ ਨੇ ਜ਼ੋਰਦਾਰ ਮੁਕਾਬਲਾ ਕਰਦੇ ਹੋਏ ਸੈਕਟਰੀ ਅਤੇ ਜੁਆਇੰਟ ਸੈਕਟਰੀ ਵਰਗੇ ਅਹਿਮ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਸੀ।
ਲਗਭਗ ਦੋ ਸਾਲ ਤੱਕ ਕਲੱਬ ਦਾ ਕੰਮਕਾਜ ਸ਼ਾਂਤੀਪੂਰਵਕ ਚੱਲਦਾ ਰਿਹਾ, ਪਰ ਹੁਣ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹਾਲਾਤ ਪੂਰੀ ਤਰ੍ਹਾਂ ਬਦਲਦੇ ਨਜ਼ਰ ਆ ਰਹੇ ਹਨ। ਜਿਸ ਪ੍ਰੋਗਰੈਸਿਵ ਗਰੁੱਪ ਨੇ ਪਿਛਲੀ ਵਾਰ ਮਜ਼ਬੂਤੀ ਨਾਲ ਚੋਣ ਲੜੀ ਸੀ ਅਤੇ ਹਰ ਪਾਵਰ ਦਾ ਡਟ ਕੇ ਮੁਕਾਬਲਾ ਕੀਤਾ ਸੀ, ਉਹੀ ਪ੍ਰੋਗਰੈਸਿਵ ਗਰੁੱਪ ਇਸ ਵਾਰ ਲਗਭਗ ਸਰੰਡਰ ਕਰ ਚੁੱਕਾ ਹੈ ਅਤੇ ਇਸ ਗਰੁੱਪ ਦੇ ਵਧੇਰੇ ‘ਸੋ-ਕਾਲਡ’ ਕਿੰਗ ਮੇਕਰ ਬਿਲਕੁਲ ਹੀ ਠੰਢੇ ਹੋ ਕੇ ਬੈਠ ਗਏ ਹਨ। ਹੁਣ ਇਹ ਗਰੁੱਪ ਚੋਣ ਮੈਦਾਨ ਵਿਚ ਜ਼ਿਆਦਾ ਸਰਗਰਮ (ਐਕਟਿਵ) ਵੀ ਦਿਖਾਈ ਨਹੀਂ ਦੇ ਰਿਹਾ। ਕਲੱਬ ਵਿਚ ਚਰਚਾ ਹੈ ਕਿ ਦੋਵੇਂ ਗਰੁੱਪ ਆਪਸੀ ਸਹਿਮਤੀ ਨਾਲ ਉਮੀਦਵਾਰ ਤੈਅ ਕਰਨ ਦੀ ਜੋ ਕੋਸ਼ਿਸ਼ ਕਰ ਰਹੇ ਹਨ, ਉਹ ਕੋਸ਼ਿਸ਼ ਲਗਭਗ ਸਫ਼ਲ ਵੀ ਹੋ ਗਈ ਹੈ।
ਪੰਜਾਬ 'ਚ ਵੱਡੀ ਕਾਰਵਾਈ! ਭਿਵਾਨੀ ਤੋਂ ਚੱਲ ਰਹੇ 'ਹਾਈਟੈੱਕ ਨਕਲ ਰੈਕੇਟ' ਦਾ ਪਰਦਾਫ਼ਾਸ਼, 35 ਗ੍ਰਿਫ਼ਤਾਰ
ਦੂਜੇ ਪਾਸੇ ਅਚੀਵਰਜ਼ ਗਰੁੱਪ ਨੇ ਸੈਕਟਰੀ ਅਹੁਦੇ ਲਈ ਅਮਿਤ ਕੁਕਰੇਜਾ, ਵਾਈਸ ਪ੍ਰੈਜ਼ੀਡੈਂਟ ਅਹੁਦੇ ਲਈ ਧੀਰਜ ਸੇਠ, ਜੁਆਇੰਟ ਸੈਕਟਰੀ ਅਹੁਦੇ ਲਈ ਹਰਪ੍ਰੀਤ ਸਿੰਘ ਗੋਲਡੀ ਅਤੇ ਕੈਸ਼ੀਅਰ ਅਹੁਦੇ ਲਈ ਸੌਰਭ ਖੁੱਲਰ ਦੇ ਨਾਂ ਪਹਿਲਾਂ ਹੀ ਐਲਾਨ ਦਿੱਤੇ ਹਨ। ਸਾਰੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਚਰਚਾ ਇਹ ਵੀ ਹੈ ਕਿ ਇਨ੍ਹਾਂ ਉਮੀਦਵਾਰਾਂ ਨੂੰ ਪ੍ਰੋਗਰੈਸਿਵ ਗਰੁੱਪ ਦੇ ਵਧੇਰੇ ਮੈਂਬਰਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਹੁਣ ਤੱਕ ਦੀ ਸਥਿਤੀ ਮੁਤਾਬਕ ਉਪਰਲੇ ਅਹੁਦਿਆਂ ’ਤੇ ਕੋਈ ਦੂਜਾ ਉਮੀਦਵਾਰ ਸਾਹਮਣੇ ਨਹੀਂ ਆਇਆ ਹੈ। ਸਿਰਫ਼ ਜੁਆਇੰਟ ਸੈਕਟਰੀ ਅਹੁਦੇ ’ਤੇ ਹਰਪ੍ਰੀਤ ਸਿੰਘ ਗੋਲਡੀ ਦੇ ਮੁਕਾਬਲੇ ਅਨੂ ਮਾਟਾ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਜੇਕਰ ਆਖ਼ਰੀ ਸਮੇਂ ਤੱਕ ਹੋਰ ਉਮੀਦਵਾਰ ਮੈਦਾਨ ਵਿਚ ਨਹੀਂ ਉਤਰਦੇ ਤਾਂ ਕਈ ਅਹੁਦਿਆਂ ’ਤੇ ਬਿਨਾਂ ਮੁਕਾਬਲਾ ਚੋਣ ਦੀ ਸੰਭਾਵਨਾ ਵੀ ਪ੍ਰਗਟਾੲੀ ਜਾ ਰਹੀ ਹੈ। ਵੈਸੇ ਕਈਆਂ ਨੇ ਚੋਣ ਮੈਦਾਨ ਵਿਚ ਉਤਰਨ ਦੀ ਧਮਕੀ ਜ਼ਰੂਰ ਦਿੱਤੀ ਹੈ।
ਸਰਬਸੰਮਤੀ ਦੀਆਂ ਕੋਸ਼ਿਸ਼ਾਂ ’ਤੇ ਉੱਠਣ ਲੱਗੇ ਸਵਾਲ
ਕਲੱਬ ਦੇ ਦੋ ਧੁਰ-ਵਿਰੋਧੀ ਮੰਨੇ ਜਾਣ ਵਾਲੇ ਅਚੀਵਰਜ਼ ਗਰੁੱਪ ਅਤੇ ਪ੍ਰੋਗਰੈਸਿਵ ਗਰੁੱਪ ਵਿਚਕਾਰ ਇਸ ਵਾਰ ਸਰਬਸੰਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਚਰਚਾ ਜ਼ੋਰਾਂ ’ਤੇ ਹੈ। ਇਸ ਨਾਲ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਕਈ ਮੈਂਬਰ ਖ਼ੁਦ ਨੂੰ ਨਿਰਾਸ਼ ਮਹਿਸੂਸ ਕਰ ਰਹੇ ਹਨ। ਕਈ ਕਲੱਬ ਮੈਂਬਰ ਇਸ ਨੂੰ ਲੋਕਤੰਤਰਿਕ ਭਾਵਨਾ ਦੇ ਉਲਟ ਦੱਸ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਕਈ ਮੈਂਬਰ ਖੁੱਲ੍ਹ ਕੇ ਰਾਏ ਦੇ ਰਹੇ ਹਨ ਕਿ ਕਲੱਬ ਦੀਆਂ ਚੋਣਾਂ ਵਿਚ ਸਾਰੇ ਇੱਛੁਕ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਰਨ ਅਤੇ ਮੈਂਬਰਾਂ ਨੂੰ ਵੋਟਿੰਗ ਰਾਹੀਂ ਆਪਣਾ ਨੁਮਾਇੰਦਾ ਚੁਣਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਨ ਅੰਦੋਲਨ ਸਣੇ ਕਿੱਤਾਮੁਖੀ ਸਿੱਖਿਆ ਦੀ ਲੋੜ: ਗੁਲਾਬ ਚੰਦ ਕਟਾਰੀਆ
ਬੈਕਡੋਰ ਸਮਝੌਤੇ ਦੀ ਚਰਚਾ ਨਾਲ ਨੌਜਵਾਨ ਮੈਂਬਰਾਂ ’ਚ ਨਾਰਾਜ਼ਗੀ
ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਐਲਾਨ 1 ਅਗਸਤ ਨੂੰ ਹੋਣ ਜਾ ਰਹੀ ਏ. ਜੀ. ਐੱਮ. ਵਿਚ ਹੋ ਜਾਵੇਗਾ, ਪਰ ਇਸ ਤੋਂ ਪਹਿਲਾਂ ਹੀ ਕਲੱਬ ਦੀ ਸਿਆਸਤ ਗਰਮਾ ਗਈ ਹੈ। ਕਲੱਬ ਵਿਚ ਚਰਚਾ ਹੈ ਕਿ ਸਾਲਾਂ ਤੋਂ ਇਕ-ਦੂਜੇ ਦੇ ਧੁਰ ਵਿਰੋਧੀ ਰਹੇ ਪ੍ਰੋਗਰੈਸਿਵ ਗਰੁੱਪ ਅਤੇ ਅਚੀਵਰਜ਼ ਗਰੁੱਪ ਇਸ ਵਾਰ ਉਪਰਲੇ ਅਹੁਦਿਆਂ ਦੇ ਨਾਲ-ਨਾਲ ਐਗਜ਼ੀਕਿਊਟਿਵ ਅਹੁਦਿਆਂ ’ਤੇ ਵੀ ਆਪਸੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਚਰਚਾ ਤੋਂ ਬਾਅਦ ਕਈ ਨੌਜਵਾਨ ਮੈਂਬਰ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ। ਨੌਜਵਾਨ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਮੀਦਵਾਰ ਪਹਿਲਾਂ ਹੀ ਤੈਅ ਕਰ ਦਿੱਤੇ ਜਾਣਗੇ ਤਾਂ ਨਵੇਂ ਚਿਹਰਿਆਂ ਅਤੇ ਯੋਗ ਮੈਂਬਰਾਂ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਕਲੱਬ ਵਿਚ ਲੋਕਤੰਤਰਿਕ ਤਰੀਕੇ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਸਾਰੇ ਇੱਛੁਕ ਉਮੀਦਵਾਰ ਆਪਣੀ ਦਾਅਵੇਦਾਰੀ ਪੇਸ਼ ਕਰ ਸਕਣ ਅਤੇ ਮੈਂਬਰ ਵੋਟਿੰਗ ਰਾਹੀਂ ਆਪਣਾ ਨੁਮਾਇੰਦਾ ਚੁਣਨ।
ਇਸੇ ਦੌਰਾਨ ਐਗਜ਼ੀਕਿਊਟਿਵ ਮੈਂਬਰ ਅਹੁਦੇ ਲਈ ਐਡਵੋਕੇਟ ਤਰਨਜੋਤ ਸਿੰਘ ਸਿਦਾਨਾ ਦਾ ਨਾਂ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੈਸ਼ਨ ਕੋਰਟ ਵਿਚ ਵਕਾਲਤ ਕਰ ਰਹੇ ਸਿਦਾਨਾ ਉੱਚ ਸਿੱਖਿਅਤ ਹਨ। ਉਨ੍ਹਾਂ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਕਾਨੂੰਨ ਵਿਚ ਬੀ. ਬੀ. ਏ.-ਐੱਲ. ਐੱਲ. ਬੀ. (ਆਨਰਜ਼) ਅਤੇ ਅੰਤਰਰਾਸ਼ਟਰੀ ਕਾਰੋਬਾਰੀ ਕਾਨੂੰਨ ਵਿਚ ਐੱਲ. ਐੱਲ. ਐੱਮ. ਦੀ ਡਿਗਰੀ ਹਾਸਲ ਕੀਤੀ ਹੈ। ਵਿਦਿਆਰਥੀ ਜੀਵਨ ਵਿਚ ਉਹ ਲਗਾਤਾਰ ਤਿੰਨ ਸਾਲਾਂ ਤੱਕ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਵਾਲੀ ਅਨੁਸ਼ਾਸਨ ਕਮੇਟੀ ਦੇ ਮੁਖੀ ਵੀ ਰਹਿ ਚੁੱਕੇ ਹਨ। ਕਲੱਬ ਦੇ ਕਈ ਮੈਂਬਰਾਂ ਦਾ ਕਹਿਣਾ ਹੈ ਕਿ ਜਿਮਖਾਨਾ ਵਰਗੇ ਵੱਕਾਰੀ ਕਲੱਬ ਵਿਚ ਨੌਜਵਾਨਾਂ ਅਤੇ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ, ਤਾਂ ਜੋ ਕਲੱਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਜਿਮਖਾਨਾ ਵਰਕਰਜ਼ ਯੂਨੀਅਨ ਨੇ ਆਊਟਗੋਇੰਗ ਟੀਮ ਨੂੰ ਦਿੱਤੀ ਫੇਅਰਵੈੱਲ ਪਾਰਟੀ
4 ਸਾਲਾਂ ਦੌਰਾਨ ਕਰਮਚਾਰੀਆਂ ਦੇ ਹਿੱਤ ਵਿਚ ਕੀਤੇ ਕੰਮਾਂ ਲਈ ਸੈਕਟਰੀ ਸੰਦੀਪ ਬਹਿਲ ਨੂੰ ਸਲਾਹਿਆ
ਜਿਮਖਾਨਾ ਵਰਕਰਜ਼ ਯੂਨੀਅਨ ਨੇ ਸ਼ੁੱਕਰਵਾਰ ਨੂੰ ਇਕ ਸਨਮਾਨ ਸਮਾਰੋਹ ਆਯੋਜਿਤ ਕਰ ਕੇ ਕਲੱਬ ਦੀ ਆਊਟਗੋਇੰਗ ਟੀਮ ਨੂੰ ਫੇਅਰਵੈੱਲ ਪਾਰਟੀ ਦਿੱਤੀ। ਪ੍ਰੋਗਰਾਮ ਵਿਚ ਪਿਛਲੇ ਸਾਲਾਂ ਦੌਰਾਨ ਕਲੱਬ ਦੇ ਸੈਕਟਰੀ ਸੰਦੀਪ ਬਹਿਲ ਵੱਲੋਂ ਕਰਮਚਾਰੀਆਂ ਦੇ ਹਿੱਤ ਵਿਚ ਕੀਤੇ ਗਏ ਕੰਮਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਪ੍ਰੋ. ਵਿਪਨ ਝਾਂਜੀ ਨੇ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸੈਕਟਰੀ ਸੰਦੀਪ ਬਹਿਲ ਨੇ ਆਪਣੇ ਕਾਰਜਕਾਲ ਦੌਰਾਨ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦਿੱਤੀ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੇ ਹਿੱਤ ਵਿਚ ਕਈ ਮਹੱਤਵਪੂਰਨ ਫ਼ੈਸਲੇ ਲਏ।
ਇਸ ਤੋਂ ਬਾਅਦ ਵਰਕਰਜ਼ ਯੂਨੀਅਨ ਦੇ ਸੈਕਟਰੀ ਜਸਬੀਰ ਸਿੰਘ ਨੇ ਕਲੱਬ ਦੀ ਪੂਰੀ ਆਊਟਗੋਇੰਗ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੀਂ ਕਾਰਜਕਾਰਨੀ ਵੀ ਕਰਮਚਾਰੀਆਂ ਨਾਲ ਇਸੇ ਤਰ੍ਹਾਂ ਸਹਿਯੋਗਪੂਰਨ ਅਤੇ ਪਾਜ਼ੀਟਿਵ ਵਿਵਹਾਰ ਬਣਾਈ ਰੱਖੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਕਲੱਬ ਦੇ ਵਿਕਾਸ ਅਤੇ ਸਫ਼ਲ ਸੰਚਾਲਨ ਲਈ ਕਰਮਚਾਰੀਆਂ ਦਾ ਪੂਰਾ ਸਹਿਯੋਗ ਨਵੀਂ ਟੀਮ ਨੂੰ ਵੀ ਮਿਲਦਾ ਰਹੇਗਾ।
ਇਸ ਮੌਕੇ ਕਲੱਬ ਦੇ ਆਊਟਗੋਇੰਗ ਸੈਕਟਰੀ ਸੰਦੀਪ ਬਹਿਲ, ਵਾਈਸ ਪ੍ਰੈਜ਼ੀਡੈਂਟ ਅਮਿਤ ਕੁਕਰੇਜਾ, ਜੁਆਇੰਟ ਸੈਕਟਰੀ ਅਨੂ ਮਾਟਾ, ਕੈਸ਼ੀਅਰ ਸੌਰਭ ਖੁੱਲਰ ਅਤੇ ਐਗਜ਼ੀਕਿਊਟਿਵ ਟੀਮ ਦੇ ਮੈਂਬਰ ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਹਰਪ੍ਰੀਤ ਸਿੰਘ ਗੋਲਡੀ, ਸੀ. ਏ. ਰਾਜੀਵ ਬੰਸਲ, ਸ਼ਾਲੀਨ ਜੋਸ਼ੀ, ਨਿਤਿਨ ਬਹਿਲ ਅਤੇ ਅਤੁਲ ਤਲਵਾੜ ਵੀ ਹਾਜ਼ਰ ਸਨ। ਵਰਕਰਜ਼ ਯੂਨੀਅਨ ਵੱਲੋਂ ਸੈਕਟਰੀ ਸ਼ਿਵ ਕੁਮਾਰ, ਕੈਸ਼ੀਅਰ ਮਹੇਸ਼ ਕੁਮਾਰ, ਜਤਿੰਦਰ ਸੋਨੀ, ਮਨਪ੍ਰੀਤ ਸਿੰਘ, ਸੰਜੀਵ, ਸੁਰਿੰਦਰ, ਬਲਵਿੰਦਰ, ਅਨੁਜ, ਪੂਰਨ, ਵਿਜੈਪਾਲ, ਅਮਰਜੀਤ ਸਮੇਤ ਹੋਰ ਕਰਮਚਾਰੀ ਵੀ ਸਮਾਰੋਹ ਵਿਚ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸ ਪਾਰਟੀ ਨਾਲ ਹੋਵੇਗਾ ਗਠਜੋੜ, ਨਾਇਬ ਸੈਣੀ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
