ਈਰਾਨੀ ਨੌਸਰਬਾਜ਼ਾਂ ਨੂੰ ਅਦਾਲਤ ਨੇ ਭੇਜਿਆ ਜੇਲ

Friday, Nov 02, 2018 - 02:03 AM (IST)

ਨਵਾਂਸ਼ਹਿਰ,   (ਮਨੋਰੰਜਨ)-  ਕਸਬਾ ਅੌਡ਼ ਤੇ ਮਨੀਚੇਂਜਰ ਤੋਂ ਹੱਥ ਦੀ ਸਫਾਈ ਨਾਲ 2100 ਕੈਨੇਡੀਅਨ ਡਾਲਰ ਚੋਰੀ ਕਰਨ ਵਾਲੇ ਤਿੰਨ  ਈਰਾਨੀ ਨੌਸਰਬਾਜ਼ਾਂ ਨੂੰ ਦੋ  ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਤੇ ਜੇਲ ਭੇਜ ਦਿੱਤਾ। 
  ਮਾਮਲੇ  ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਪੁਲਸ ਨੇ ਮੁਲਜ਼ਮਾਂ ਤੋਂ ਉਸ ਟੈਕਸੀ ਸਬੰਧੀ ਜਾਣਕਾਰੀ ਲੈਣੀ ਚਾਹੀ ਜਿਸ ’ਚ ਉਨ੍ਹਾਂ ਘਟਨਾ ਨੂੰ ਅੰਜਾਮ ਦਿੱਤਾ। ਪਰ ਮੁਲਜ਼ਮਾਂ ਦਾ ਕਹਿਣਾ ਸੀ ਕਿ ਉਹ ਦਿੱਲੀ ਤੋਂ ਟੈਕਸੀ ਲੈ ਕੇ ਆਏ ਸਨ ਪਰ  ਦਿੱਲੀ ਦੇ ਬਾਰੇ ਉਨ੍ਹਾਂ ਨੂੰ ਕੁਝ  ਨਹੀਂ ਪਤਾ ਕਿ ਕਿਥੋਂ ਟੈਕਸੀ ਕਿਰਾਏ ’ਤੇ ਲਈ। ਈਰਾਨ ਦੀ  ਅੰਬੈਸੀ ਤੇ ਪਰਿਵਾਰ ਦੇ ਵੱਲੋਂ ਅਜੇ ਤੱਕ ਕੋਈ ਵਿਅਕਤੀ ਪੁਲਸ ਦੇ ਕੋਲ ਨਹੀਂ ਪਹੁੰਚਿਆ ਹੈ। ਪੁਲਸ ਸੂਤਰਾਂ ਦੇ ਅਨੁਸਾਰ ਈਰਾਨੀ ਦੂਤਾਵਾਸ ਦੇ ਵੱਲੋਂ ਪੁਲਸ  ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ। ਪੁੱਛਗਿੱਛ ਦੌਰਾਨ ਪੁਲਸ ਦੇ ਹੱਥ ਕੁਝ  ਨਹੀਂ ਲੱਗਿਆ। ਫਾਰਸੀ ਭਾਸ਼ਾ ਪੁਲਸ  ਦੇ ਲਈ ਮੁੱਖ ਅਡ਼ਚਨ ਬਣੀ ਰਹੀ।  ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਈਰਾਨ ਦੀ ਅੰਬੈਸੀ ਨੂੰ ਇਕ ਹੋਰ ਰੀਮਾਈਂਡਰ ਭੇਜ ਦਿੱਤਾ ਗਿਆ ਹੈ। 


Related News