ਅੰਤਰਰਾਜੀ ਹੈਰੋਇਨ ਸਮੱਗਲਿੰਗ ਨੈੱਟਵਰਕ ਬੇਪਰਦ, 2 ਸਮੱਗਲਰ ਗ੍ਰਿਫ਼ਤਾਰ
Tuesday, Jan 21, 2025 - 12:21 PM (IST)
ਜਲੰਧਰ (ਸ਼ੋਰੀ)–ਦਿਹਾਤੀ ਪੁਲਸ ਦੇ ਸੀ. ਆਈ. ਏ. ਸਟਾਫ ਨੇ ਇਕ ਅੰਤਰਰਾਜੀ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨੈੱਟਵਰਕ ਨੂੰ ਬੇਪਰਦ ਕਰ ਕੇ 50 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਸ ਆਪ੍ਰੇਸ਼ਨ ’ਚ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਨਸ਼ੇ ਲਿਆਉਣ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮ ਸਾਦਿਕ ਉਰਫ ਸ਼ਿਕਾ ਪੁੱਤਰ ਬਸ਼ੀਰ ਅਹਿਮਦ ਨੂੰ ਕੱਕਾ ਕੰਡਿਆਲਾ (ਤਰਨਤਾਰਨ) ਅਤੇ ਮੁਰਾਦੀਨ ਉਰਫ ਮੁਰਾਦੂ ਪੁੱਤਰ ਸ਼ਫੀ ਮੁਹੰਮਦ ਨੂੰ ਵਰਡ ਨੰਬਰ 7 ਨਜ਼ਦੀਕ ਸ਼ਨੀ ਮੰਦਰ (ਬਲਾਚੌਰ) ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਇਸ ਸਮੇਂ ਅੰਮ੍ਰਿਤਸਰ ਦੇ ਚੀਮਾ ਬਾਠ (ਰਈਆ) ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਰੇਲ ਯਾਤਰੀ ਧਿਆਨ ਦੇਣ! ਰੱਦ ਹੋਈਆਂ ਇਹ ਟਰੇਨਾਂ
ਐੱਸ. ਐੱਸ. ਪੀ. ਹਰਕਮਲਪ੍ਰੀਤ ਖੱਖਨੇ ਦੱਸਿਆ ਕਿ ਇਹ ਆਪ੍ਰੇਸ਼ਨ ਐੱਸ. ਪੀ. (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਆਈ. ਪੀ. ਐੱਸ. ਅਤੇ ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਦੀ ਅਗਵਾਈ ਵਿਚ ਚਲਾਇਆ ਗਿਆ। ਆਦਮਪੁਰ ਇਲਾਕੇ ਵਿਚ ਹੈਰੋਇਨ ਸਮੱਗਲਿੰਗ ਬਾਰੇ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਸੀ. ਆਈ. ਏ. ਸਟਾਫ ਜਲੰਧਰ ਦਿਹਾਤੀ ਦੇ ਇੰਚਾਰਜ ਪੁਸ਼ਪ ਬਾਲੀ ਨੇ ਆਪ੍ਰੇਸ਼ਨ ਦੀ ਅਗਵਾਈ ਕੀਤੀ। 19 ਜਨਵਰੀ 2025 ਨੂੰ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਐੱਸ. ਆਈ. ਲਾਭ ਸਿੰਘ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ ਦੀ ਇਕ ਟੀਮ ਨੇ ਨਹਿਰ ਪੁਲੀ ਰੈਸਟ ਹਾਊਸ ਆਦਮਪੁਰ ਨੇੜੇ ਇਕ ਸਵਿਫਟ ਕਾਰ (ਐੱਚ ਆਰ 29 ਏ ਬੀ-2450) ਨੂੰ ਰੋਕਿਆ।ਚੈਕਿੰਗ ਦੌਰਾਨ ਪੁਲਸ ਨੂੰ ਕਾਰ ਦੇ ਡੈਸ਼ ਬੋਰਡ ਵਿਚ ਲੁਕਾ ਕੇ ਰੱਖੀ 50 ਗ੍ਰਾਮ ਹੈਰੋਇਨ ਮਿਲੀ।
ਇਹ ਵੀ ਪੜ੍ਹੋ-ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਅਗਲੇ 24 ਘੰਟੇ...
ਹਾਲਾਂਕਿ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਉਨ੍ਹਾਂ ਨੂੰ ਫੜ ਲਿਆ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪੁਲਸ ਥਾਣਾ ਆਦਮਪੁਰ ਵਿਚ ਮਾਮਲਾ ਦਰਜ ਕੀਤਾ ਹੈ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਜੰਮੂ-ਕਸ਼ਮੀਰ ਤੋਂ ਘੱਟ ਕੀਮਤ ’ਤੇ ਹੈਰੋਇਨ ਖਰੀਦ ਕੇ ਪੂਰੇ ਪੰਜਾਬ ਵਿਚ ਮਹਿੰਗੇ ਭਾਅ ’ਤੇ ਵੇਚਦੇ ਸਨ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਆਦਮਪੁਰ ਅਤੇ ਭੋਗਪੁਰ ਇਲਾਕੇ ਵਿਚ ਨਸ਼ਿਆਂ ਦੀ ਸਪਲਾਈ ਬੰਦ ਹੋ ਗਈ ਹੈ। ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਨੈੱਟਵਰਕ ਅਤੇ ਹੋਰ ਜਾਣਕਾਰੀ ਲਈ ਪੁੱਛਗਿੱਛ ਵਾਸਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਉਨ੍ਹਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕਰ ਰਹੀ ਹੈ ਅਤੇ ਜ਼ਰੂਰਤ ਅਨੁਸਾਰ ਕਾਨੂੰਨੀ ਕਾਰਵਾਈ ਕਰੇਗੀ। ਦੋਵੇਂ ਮੁਲਜ਼ਮ ਪਹਿਲਾਂ ਵੀ ਜੁਰਮਾਂ ਵਿਚ ਸ਼ਾਮਲ ਰਹੇ ਹਨ। ਉਨ੍ਹਾਂ ਖ਼ਿਲਾਫ਼ ਪਤਾਰਾ ਅਤੇ ਲਾਂਬੜਾ ਪੁਲਸ ਥਾਣਿਆਂ ਵਿਚ ਚੋਰੀ ਅਤੇ ਹੋਰ ਜੁਰਮਾਂ ਸਬੰਧੀ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8