ਬੁੱਕੀ ਮੰਡੀ ਨਾਲ ਵਸੂਲੀ ਲਈ ਕੁੱਟਮਾਰ ਕਰਨ ਵਾਲੇ 2 ਮੁਲਜ਼ਮਾਂ ਨੇ ਕੀਤਾ ਆਤਮ-ਸਮਰਪਣ
Monday, Jul 21, 2025 - 03:49 PM (IST)

ਜਲੰਧਰ (ਵਰੁਣ)-ਬਸਤੀਆਂ ਇਲਾਕੇ ਵਿਚ ਮੰਡੀ ਨਾਂ ਦੇ ਬੁੱਕੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੰਚਮ ਗੈਂਗ ਦੇ ਟੀਸੀ ਅਤੇ ਹਨੀ ਚਾਹਲ ਨੇ ਸੀ. ਆਈ. ਏ. ਸਟਾਫ਼ ਅੱਗੇ ਆਤਮ-ਸਮਰਪਣ ਕਰ ਦਿੱਤਾ। ਮੁਲਜ਼ਮਾਂ ਤੋਂ ਇਕ ਹਥਿਆਰ ਅਤੇ ਗੋਲ਼ੀਆਂ ਵੀ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਮੁਲਜ਼ਮਾਂ ਨੇ ਰੇਲਵੇ ਸਟੇਸ਼ਨ ਨੇੜੇ ਇਕ ਗੱਡੀ ਪਾਰਕ ਕਰਨ ਨੂੰ ਲੈ ਕੇ ਗੋਲ਼ੀਆਂ ਵੀ ਚਲਾਈਆਂ ਸਨ, ਜਿਨ੍ਹਾਂ ਵਿਰੁੱਧ ਜੀ. ਆਰ. ਪੀ. ਥਾਣੇ ਵਿਚ ਵੀ ਕੇਸ ਦਰਜ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਇਨਸਾਨੀਅਤ ਸ਼ਰਮਸਾਰ! ਨਵਜੰਮੇ ਮੁੰਡੇ ਨੂੰ ਕੱਪੜੇ ’ਚ ਲਪੇਟ ਕੇ ਖੇਤਾਂ ’ਚ ਸੁੱਟਿਆ
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਬਸਤੀਆਂ ਇਲਾਕੇ ਵਿਚ ਟੀਸੀ ਅਤੇ ਹਨੀ ਚਾਹਲ ਅਤੇ ਮੰਡੀ ਵਿਚਕਾਰ ਝਗੜਾ ਹੋਇਆ ਸੀ। ਟੀਸੀ ਅਤੇ ਹਨੀ ਮੰਡੀ ਨੂੰ ਦੂਜੇ ਗੈਂਗਾਂ ਵਾਂਗ ਉਨ੍ਹਾਂ ਨੂੰ ਫਿਰੌਤੀ ਦੇ ਪੈਸੇ ਦੇਣ ਲਈ ਕਹਿ ਰਹੇ ਸਨ ਪਰ ਜਿਸ ਗੈਂਗ ਨੂੰ ਉਹ ਪੈਸੇ ਦਿੰਦੇ ਸਨ, ਉਸ ਦੀ ਸ਼ਹਿ ’ਤੇ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਵਿਵਾਦ ਵਧ ਗਿਆ। ਅਜਿਹੀ ਸਥਿਤੀ ਵਿਚ ਟੀਸੀ ਅਤੇ ਹਨੀ ਨੇ ਪਿਛਲੇ ਐਤਵਾਰ ਦੇਰ ਰਾਤ ਮੰਡੀ ਦੇ ਘਰ ਦੇ ਬਾਹਰ ਉਸ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ ਵੱਡਾ ਕਾਂਡ
ਦੋਸ਼ ਹੈ ਕਿ ਟੀਸੀ ਅਤੇ ਚਾਹਲ ਨੇ ਗੋਲੀਆਂ ਵੀ ਚਲਾਈਆਂ ਸਨ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਪਰੋਕਤ ਲੋਕਾਂ ਨੇ ਰੇਲਵੇ ਸਟੇਸ਼ਨ ਨੇੜੇ ਗੋਲੀਆਂ ਚਲਾਈਆਂ ਸਨ, ਉਦੋਂ ਵਿਵਾਦ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜਿਸ ਨੂੰ ਲੈ ਕੇ ਥਾਣਾ ਜੀ. ਆਰ. ਪੀ. ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਲੰਮੇ ਸਮੇਂ ਤੋਂ ਬੁੱਕ ਦਾ ਕੰਮ ਕਰ ਰਹੇ ਮੰਡੀ ’ਤੇ ਪੁਲਸ ਮਿਹਰਬਾਨ?
ਮੰਡੀ ਲੰਮੇ ਸਮੇਂ ਤੋਂ ਬੁੱਕ ਦਾ ਕੰਮ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਘਰ ਵਿਚ ਹੀ ਜੂਆ ਖਿਡਵਾਉਂਦਾ ਹੈ ਅਤੇ ਗੈਂਗਸਟਰਾਂ ਦਾ ਉਸ ਦੇ ਘਰ ਆਉਣ-ਜਾਣ ਲੱਗਾ ਰਹਿੰਦਾ ਹੈ। ਕਈ ਬਦਮਾਸ਼ਾਂ ਨੂੰ ਪਨਾਹ ਦੇਣ ਵਿਚ ਵੀ ਮੰਡੀ ਦਾ ਨਾਂ ਸਾਹਮਣੇ ਆਉਂਦਾ ਰਿਹਾ ਹੈ। ਜੂਏ ਦੀ ਬੁੱਕ ’ਤੇ ਕਦੀ ਰੇਡ ਨਾ ਹੋਵੇ, ਇਸ ਲਈ ਉਹ ਪੁਲਸ ਦੀਆਂ ਕੁਝ ਕਾਲੀਆਂ ਭੇਡਾਂ ਨੂੰ ਰਿਸ਼ਵਤ ਵੀ ਦਿੰਦਾ ਹੈ ਪਰ ਉੱਚ ਅਧਿਕਾਰੀ ਇਸ ਗੱਲ ਤੋਂ ਬੇਖਬਰ ਹਨ। ਮੰਡੀ ਨੇ ਕੁਝ ਸਮਾਂ ਪਹਿਲਾਂ ਗੋਪਾਲ ਨਗਰ ਦੀ ਗਰਾਊਂਡ ਵਿਚ ਵੀ ਇਕ ਜੂਏ ਦੀ ਬੁੱਕ ਖੋਲ੍ਹੀ ਸੀ ਪਰ ‘ਜਗ ਬਾਣੀ’ਵਿਚ ਖ਼ਬਰ ਛਪਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਕਈ ਹੈਰੋਇਨ ਸਮੱਗਲਰਾਂ ਦੀ ਵੀ ਉਸ ਦੀ ਬੁੱਕ ਵਿਚ ਹਿੱਸਾ-ਪੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e