ਜੀ. ਐੱਨ. ਏ. ਯੂਨੀਵਰਸਿਟੀ ’ਚ ਮਨਾਇਆ ਗਿਆ ਕੌਮਾਂਤਰੀ ਮਹਿਲਾ ਦਿਵਸ

03/13/2023 3:57:42 PM

ਫਗਵਾੜਾ (ਜਲੋਟਾ) : ਦੇਸ਼ ਦੀ ਤਰੱਕੀ ’ਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਜੇਕਰ ਅਸੀਂ ਆਪਣੇ ਭਾਰਤ ਨੂੰ ਵਿਸ਼ਵ ਦੀ ਮਹਾਸ਼ਕਤੀ ਬਣਾਉਣਾ ਹੈ ਤਾਂ ਸਮੂਹ ਔਰਤਾਂ ਨੂੰ ਹਰ ਪੱਧਰ 'ਤੇ ਅੱਗੇ ਵਧਣਾ ਪਵੇਗਾ। ਇਹ ਵਿਚਾਰ ਦੇਸ਼ ਦੀ ਪ੍ਰਸਿੱਧ ਪੋਸ਼ਣ ਮਾਹਿਰ ਅਤੇ ਜੀ.ਐੱਨ.ਏ. ਗਰੁੱਪ ਦੀ ਡਾਇਰੈਕਟਰ ਜਸਲੀਨ ਸਿਹਰਾ ਨੇ ਜੀ.ਐੱਨ.ਏ. ਯੂਨੀਵਰਸਿਟੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਇਕ ਸ਼ਾਨਦਾਰ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਹੇ। ਸਿਹਰਾ ਨੇ ਕਿਹਾ ਕਿ ਜ਼ਿੰਦਗੀ ’ਚ ਕੁਝ ਵੀ ਅਸੰਭਵ ਨਹੀਂ ਹੈ ਅਤੇ ਜੇਕਰ ਨੀਅਤ ਚੰਗੀ ਹੋਵੇ ਤਾਂ ਅਸਮਾਨ ਦੀਆਂ ਉਚਾਈਆਂ ਨੂੰ ਛੂਹਣਾ ਬਹੁਤ ਸੌਖਾ ਹੈ। ਉਨ੍ਹਾਂ ਕਿਹਾ ਕਿ ਸਫ਼ਲਤਾ ਦੀ ਕੁੰਜੀ ਹੈ ਸਖ਼ਤ ਮਿਹਨਤ, ਜਿਸ ਨੂੰ ਜਦੋਂ ਕੋਈ ਵਿਅਕਤੀ ਆਪਣੇ ਦਿਲ  ਨਾਲ ਕਰਦਾ ਹੈ ਤਾਂ ਨਤੀਜੇ ਆਪਣੇ ਆਪ ਸ਼ਾਨਦਾਰ ਹੁੰਦੇ ਜਾਂਦੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੀ ਪ੍ਰਸਿੱਧ ਪੈਟਿਸਰੀ ਮਾਹਿਰ ਤੇ ਜੀ.ਐੱਨ.ਏ. ਗਿਅਰਸ ਦੇ ਡਾਇਰੈਕਟਰ ਸਿਮਰਨ ਸਿਹਰਾ ਨੇ ਕਿਹਾ ਕਿ ਔਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਕੰਮ ਨੂੰ ਪੂਰੀ ਕੁਸ਼ਲਤਾ ਨਾਲ ਕਰ ਸਕਦੀਆਂ ਹਨ। ਸਿਮਰਨ ਸਿਹਰਾ ਨੇ ਕਿਹਾ ਕਿ ਔਰਤਾਂ ਨੇ ਹਮੇਸ਼ਾ ਸਮਾਜ ’ਚ ਅਹਿਮ ਰੋਲ ਅਦਾ ਕੀਤਾ ਹੈ ਅਤੇ ਵੱਖ-ਵੱਖ ਖੇਤਰਾਂ ’ਚ ਵੱਡਾ ਯੋਗਦਾਨ ਪਾਇਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣਿਆ ਹੈ। ਵਿਗਿਆਨ ਤੋਂ ਲੈ ਕੇ ਸਾਹਿਤ ਤੱਕ, ਰਾਜਨੀਤੀ ਤੋਂ ਲੈ ਕੇ ਖੇਡਾਂ ਤੱਕ, ਔਰਤਾਂ ਨੇ ਜੀਵਨ ਦੇ ਹਰ ਖੇਤਰ ’ਚ ਆਪਣੀ ਪਛਾਣ ਬਣਾਈ ਹੈ।

ਇਸ ਮੌਕੇ ਚਾਵਲਾ ਨਰਸਿੰਗ ਹੋਮ ਤੋਂ ਸੀਨੀਅਰ ਗਾਇਨੀਕੋਲੋਜਿਸਟ ਡਾ ਸੁਸ਼ਮਾ ਚਾਵਲਾ, ਆਰਚੀ ਸਹਿਗਲ, ਤਰਵੀਨ ਕੌਰ, ਡਾ. ਜੇ ਜੋਤੀ, ਕ੍ਰਿਤਿਕਾ ਸਹਿਗਲ ਅਤੇ ਹੋਰ ਪਤਵੰਤਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜੀ.ਐੱਨ.ਏ. ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਕਾਮਿਨੀ ਵਰਮਾ ਨੇ ਸਮਾਗਮ ਦੌਰਾਨ ਆਪਣੇ ਜਾਣੇ-ਪਛਾਣੇ ਅੰਦਾਜ਼ ’ਚ ਸਮਾਜ ’ਚ ਔਰਤਾਂ ਦੇ ਯੋਗਦਾਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਔਰਤਾਂ ਵਲੋਂ ਸਮਾਜ ’ਚ ਪਾਏ ਜਾ ਰਹੇ ਯੋਗਦਾਨ ਸਬੰਧੀ ਵਿਸ਼ੇਸ਼ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਡਾ ਦੀਸ਼ਾ ਖੰਨਾ, ਡਾ. ਮੋਨਿਕਾ ਹੰਸਪਾਲ ਸਮੇਤ ਵੱਡੀ ਗਿਣਤੀ ’ਚ ਔਰਤਾਂ ਤੇ ਪਤਵੰਤੇ ਹਾਜ਼ਰ ਸਨ।  


Anuradha

Content Editor

Related News