7 ਬੀ.ਪੀ.ਈ.ਓਜ਼ ਦੀ ਟੀਮ ਵੱਲੋਂ ਤਖਤਗਡ਼੍ਹ ਬਲਾਕ ਦੇ 40 ਸਕੂਲਾਂ ਦਾ ਨਿਰੀਖਣ
Saturday, Sep 22, 2018 - 12:53 AM (IST)

ਨੂਰਪੁਰਬੇਦੀ, (ਭੰਡਾਰੀ)- ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ (ਰੂਪਨਗਰ) ਦਿਨੇਸ਼ ਕੁਮਾਰ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲਾ ਰੂਪਨਗਰ ਦੇ 7 ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀ ਟੀਮ ਵੱਲੋਂ ਸਿੱਖਿਆ ਬਲਾਕ ਤਖਤਗਡ਼੍ਹ ਅਧੀਨ ਪੈਂਦੇ ਕੁੱਲ 53 ਪ੍ਰਾਇਮਰੀ ਸਕੂਲਾਂ ’ਚੋਂ 40 ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ ਪ੍ਰੋਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਕੇ ਵਧੀਆ ਨਤੀਜੇ ਹਾਸਿਲ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਪੁਰਜ਼ੋਰ ਯਤਨ ਕਰ ਰਿਹਾ ਹੈ। ਇਸ ਤਹਿਤ ਅੱਜ 7 ਸਿੱÎਖਿਆ ਬਲਾਕਾਂ ’ਚ ਸ਼ਾਮਲ ਮੋਰਿੰਡਾ, ਸ੍ਰੀ ਚਮਕੌਰ ਸਾਹਿਬ, ਰੂਪਨਗਰ-1, ਰੂਪਨਗਰ-2, ਤਖਤਗਡ਼੍ਹ, ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਬੀ.ਪੀ.ਈ.ਓਜ਼. ਨੇ ਮਿਲ ਕੇ ਸਿੱਖਿਆ ਬਲਾਕ ਤਖਤਗਡ਼੍ਹ ’ਚ ਪੈਂਦੇ ਬਡ਼ਵਾ, ਲਾਲਪੁਰ, ਮੂਸਾਪੁਰ, ਆਜ਼ਮਪੁਰ, ਬੈਂਸ, ਅਸਾਲਤਪੁਰ, ਭਾਓਵਾਲ, ਰੂਡ਼ੇਮਾਜਰਾ, ਸਰਾਂ, ਅੌਲਖ, ਨੂਰਪੁਰ ਖੁਰਦ, ਟਿੱਬਾ ਟੱਪਰੀਆਂ, ਖਟਾਣਾ, ਗਡ਼੍ਹਬਾਗਾ, ਗਡ਼੍ਹਡੋਲੀਆਂ, ਸਰਥਲ ਤੇ ਮੁੰਨੇ ਆਦਿ 3 ਦਰਜਨ ਤੋਂ ਵੀ ਵੱਧ ਸਕੂਲਾਂ ਦਾ ਦੌਰਾ ਕਰ ਕੇ ਨਿਰੀਖਣ ਕੀਤਾ। ਬਾਅਦ ’ਚ ਸਮੂਹ ਬੀ.ਪੀ.ਈ.ਓਜ਼ ਵੱਲੋਂ ਸਿੱਖਿਆ ਬਲਾਕ ਤਖਤਗਡ਼੍ਹ ਵਿਖੇ ਪਹੁੰਚੇ ਡੀ.ਈ.ਓ. ਰੂਪਨਗਰ ਦਿਨੇਸ਼ ਕੁਮਾਰ ਸਾਹਮਣੇ ਉਕਤ ਸਕੂਲਾਂ ਦੀ ਰਿਪੋਰਟ ਪੇਸ਼ ਕੀਤੀ।
ਡੀ.ਈ.ਓ. ਵੱਲੋਂ ਉਕਤ ਸਕੂਲਾਂ ਦੇ ਮਿਡ-ਡੇ ਮੀਲ, ਹਾਜ਼ਰੀ, ਸਫ਼ਾਈ, ਪਾਣੀ ਦੇ ਪ੍ਰਬੰਧ, ਸਿੱਖਿਆ ਦੇ ਮਾਹੌਲ, ਨਤੀਜਿਆਂ ਤੇ ਟੂਰਨਾਮੈਂਟ ਨਾਲ ਸਬੰਧਤ ਪੇਸ਼ ਕੀਤੇ ਗਏ ਸਮੁੱਚੇ ਰਿਕਾਰਡ ਦੀ ਸਮੀਖਿਆ ਕਰ ਕੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜ਼ਿਲਾ ਸਿੱਖਿਆ ਅਧਿਕਾਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਭਵਿੱਖ ’ਚ ਹੋਰਨਾਂ ਸਕੂਲਾਂ ਦਾ ਵੀ ਇਸ ਪ੍ਰਕਾਰ ਨਿਰੀਖਣ ਕੀਤਾ ਜਾਵੇਗਾ ਤੇ ਪਾਈਆਂ ਜਾ ਰਹੀਆਂ ਕਮੀਆਂ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸ ਮੌਕੇ ਪਡ਼੍ਹੋ ਪੰਜਾਬ ਪ੍ਰੋਜੈਕਟ ਦੇ ਜ਼ਿਲਾ ਕੋਆਰਡੀਨੇਟਰ ਰਬਿੰਦਰ ਰੱਬੀ ਤੇ ਸਹਾਇਕ ਜ਼ਿਲਾ ਕੋਆਰਡੀਨੇਟਰ ਲਖਵਿੰਦਰ ਸਿੰਘ ਵੀ ਹਾਜ਼ਰ ਸਨ। ਉਕਤ ਸਕੂਲਾਂ ਦੇ ਨਿਰੀਖਣ ਦੌਰਾਨ ਬੀ.ਪੀ.ਈ.ਓ. ਨਰਿੰਦਰ ਕੁਮਾਰ, ਸੁਦੇਸ਼ ਹੰਸ, ਰਜਿੰਦਰ ਸਿੰਘ, ਕਮਲਜੀਤ ਭਲਡ਼ੀ, ਤਰਸੇਮ ਲਾਲ ਸ਼ਰਮਾ, ਗੁਰਸ਼ਰਨ ਸਿੰਘ, ਅਮਰ ਊਸ਼ਾ (ਸਾਰੇ ਬੀ.ਪੀ.ਈ.ਓਜ਼.) ਤੋਂ ਇਲਾਵਾ ਸੀਨੀਅਰ ਸਹਾਇਕ ਮਲਕੀਤ ਭੱਠਲ, ਬੀ.ਐੱਮ.ਟੀ. ਰਕੇਸ਼ ਭੰਡਾਰੀ, ਸੰਦੀਪ ਕੌਰ, ਜੋਤੀ ਦੇਵੀ, ਨੀਰਜ ਵਸ਼ਿਸ਼ਟ, ਦਲਜੀਤ ਸਿੰਘ, ਪੁਸ਼ਵਿੰਦਰ, ਅਮਰਜੀਤ ਨੰਗਲ, ਬਲਵਿੰਦਰ ਸਿੰਘ, ਸੱਜਣ ਸਿੰਘ (ਸਾਰੇ ਬੀ.ਐੱਮ.ਟੀਜ਼.), ਰਵੀ ਰਾਜ, ਆਸ਼ਾ ਰਾਣੀ, ਲਖਵਿੰਦਰ ਸਿੰਘ (ਸਾਰੇ ਸੀ.ਐੱਮ.ਟੀਜ਼) ਆਦਿ ਸਿੱਖਿਆ ਅਧਿਕਾਰੀ ਹਾਜ਼ਰ ਸਨ।