ਭਾਰਤੀ ਕਿਸਾਨ ਯੂਨੀਅਨ ਨੇ ਭੋਗਪੁਰ ’ਚ ਸੈਂਕੜੇ ਟਰੈਕਟਰਾਂ ਨਾਲ ਕੱਢੀ ਪਰੇਡ

Wednesday, Jan 27, 2021 - 06:00 PM (IST)

ਭਾਰਤੀ ਕਿਸਾਨ ਯੂਨੀਅਨ ਨੇ ਭੋਗਪੁਰ ’ਚ ਸੈਂਕੜੇ ਟਰੈਕਟਰਾਂ ਨਾਲ ਕੱਢੀ ਪਰੇਡ

ਭੋਗਪੁਰ (ਸੂਰੀ) - ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਭੋਗਪੁਰ ’ਚ ਸੈਂਕੜੇ ਟਰੈਕਟਰਾਂ ਨਾਲ ਪਰੇਡ ਕੀਤੀ ਗਈ। ਇਹ ਪਰੇਡ ਭੋਗਪੁਰ ਦੇ ਪਿੰਡ ਲਾਂਬੜਾ ਤੋਂ ਸ਼ੁਰੂ ਹੋ ਕੇ ਆਦਮਪੁਰ, ਜੰਡੂਸਿੰਘਾ, ਲੰਮਾ ਪਿੰਡ ਚੌਕ, ਪਠਾਨਕੋਟ ਬਾਈਪਾਸ, ਕਿਸ਼ਨਗੜ੍ਹ, ਕਾਲਾ ਬੱਕਰਾ, ਪਚਰੰਗਾ ਤੋਂ ਹੁੰਦੀ ਹੋਈ ਭੋਗਪੁਰ ਪੁੱਜੀ। ਭੋਗਪੁਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਪਰੇਡ ਕਰਦੇ ਹੋਏ ਕਿਸਾਨ ਵਾਪਸ ਪਿੰਡ ਲਾਹਦੜਾ ਪੁੱਜੇ, ਜਿੱਥੇ ਇਹ ਪਰੇਡ ਸਮਾਪਤ ਹੋਈ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਖੇਤੀ ਅਤੇ ਕਿਸਾਨੀ ਲਈ ਬੇਹੱਦ ਖ਼ਤਰਨਾਕ ਸਾਬਤ ਹੋਣ ਵਾਲੇ ਇਹ ਤਿੰਨੇ ਕਾਲੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਦੇਸ਼ ਦਾ ਕਿਸਾਨ ਅਤੇ ਖੇਤੀ ਪਹਿਲਾਂ ਹੀ ਬੇਹੱਦ ਮਾੜੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਇਸ ਸਮੇਂ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਬਜਾਏ ਕੇਂਦਰ ਸਰਕਾਰ ਨੇ ਇਹ ਤਿਨ ਕਾਲੇ ਕਾਨੂੰਨ ਪਾਸ ਕਰ ਕੇ ਆਪਣਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਅੱਗੇ ਨੰਗਾ ਕੀਤਾ ਹੈ। 

ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਲੋਕ ਪਹਿਲਾਂ ਪੰਜਾਬ ਵਿਚ ਅੰਦੋਲਨ ਕਰਦੇ ਰਹੇ ਤਾਂ ਹੁਣ ਪਿਛਲੇ ਦੋ ਮਹੀਨੇ ਤੋਂ ਦਿੱਲੀ ਦੀਆਂ ਸੜਕਾਂ ਵਿਚ ਬੈਠ ਕੇ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਮੀਟਿੰਗਾਂ ਦੇ ਨਾਂ ’ਤੇ ਕਿਸਾਨਾਂ ਨੂੰ ਨਿਰਾਸ਼ ਕਰ ਰਹੀ ਹੈ। ਦੇਸ਼ ਅਤੇ ਕਿਸਾਨ ਹਿੱਤ ਨੂੰ ਮੁੱਖ ਰੱਖ ਕੇ ਮੋਦੀ ਸਰਕਾਰ ਨੂੰ ਟਕਰਾਅ ਦੀ ਨੀਤੀ ਨੂੰ ਛੱਡ ਕੇ ਸੁਹਿਰਦ ਹੋ ਕੇ ਤਿੰਨੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹਨ ਤਾਂ ਕਿ ਦਿੱਲੀ ਵਿੱਚ ਬੈਠੇ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ।


author

rajwinder kaur

Content Editor

Related News