ਪਿੰਡ ਭੰਬੋਵਾਲ ਦੇ ਭਾਰਤੀ ਸੈਨਾ ''ਚ ਤਾਇਨਾਤ ਸੈਨਿਕ ਦੀ ਮੌਤ

Wednesday, Aug 21, 2019 - 07:40 PM (IST)

ਪਿੰਡ ਭੰਬੋਵਾਲ ਦੇ ਭਾਰਤੀ ਸੈਨਾ ''ਚ ਤਾਇਨਾਤ ਸੈਨਿਕ ਦੀ ਮੌਤ

ਗੜ੍ਹਦੀਵਾਲਾ (ਜਤਿੰਦਰ)-ਭਾਰਤੀ ਸੈਨਾ ਵਿਚ ਬਤੌਰ ਹੌਲਦਾਰ ਵਜੋਂ ਡਿਊਟੀ ਨਿਭਾ ਰਹੇ ਨਜ਼ਦੀਕੀ ਪਿੰਡ ਭੰਬੋਵਾਲ ਦੇ ਸੈਨਿਕ ਪਵਨ ਕੁਮਾਰ ਪੁੱਤਰ ਬਖਸ਼ੀ ਰਾਮ, ਜਿਸ ਦੀ ਬੀਤੇ ਦਿਨੀਂ ਬੰਗਲੌਰ ਵਿਖੇ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਜੱਦੀ ਪਿੰਡ ਭੰਬੋਵਾਲ ਵਿਖੇ ਪਹੁੰਚਣ 'ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਫੌਜ ਦੇ ਕੈਪਟਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਫੌਜੀ ਟੁਕੜੀ ਵੱਲੋਂ ਮ੍ਰਿਤਕ ਸੈਨਿਕ ਪਵਨ ਕੁਮਾਰ ਨੂੰ ਸਲਾਮੀ ਦਿੱਤੀ ਗਈ। ਅਕਾਲੀ ਨੇਤਾ ਅਰਵਿੰਦਰ ਸਿੰਘ ਰਸੂਲਪੁਰ, ਭਾਜਪਾ ਜ਼ਿਲਾ ਪ੍ਰਧਾਨ ਸੰਜੀਵ ਸਿੰਘ ਮਿਨਹਾਸ ਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਹੌਲਦਾਰ ਪਵਨ ਕੁਮਾਰ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ।

ਹੌਲਦਾਰ ਪਵਨ ਕੁਮਾਰ ਆਪਣੇ ਪਿੱਛੇ ਮਾਤਾ ਸ਼ਾਂਤੀ ਦੇਵੀ, ਪਤਨੀ ਅੰਜਨਾ ਕੁਮਾਰੀ, ਪੁੱਤਰ ਘਨਸ਼ਾਮ ਸੁੰਦਰ ਮਿਨਹਾਸ, ਪੁੱਤਰੀ ਸ਼ਿਵਾਨੀ ਮਿਨਹਾਸ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਰੋਂਦੇ-ਕੁਰਲਾਉਂਦੇ ਛੱਡ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ ਅਤੇ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।


author

Karan Kumar

Content Editor

Related News