75ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਕੈਂਟ ਵਿਖੇ ‘ਵਾਕ ਵਿਦ ਪ੍ਰਾਈਡ’ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

Monday, Aug 15, 2022 - 01:24 PM (IST)

75ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਕੈਂਟ ਵਿਖੇ ‘ਵਾਕ ਵਿਦ ਪ੍ਰਾਈਡ’ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਜਲੰਧਰ— 75ਵੇਂ ਆਜ਼ਾਦੀ ਦਿਹਾੜੇ ਮੌਕੇ ‘ਅਭੀ ਕੰਸਲਟੰਟਸ ਟਰਾਂਸਪੋਰਟ ਸਪਲਾਈਰਜ਼’ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ‘ਵਾਕ ਵਿਦ ਪ੍ਰਾਈਡ’ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਜਲੰਧਰ ਕੈਂਟ ਵਿਖੇ ਕਰਵਾਇਆ ਗਿਆ, ਜਿਸ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਮਾਣ ਨਾਲ ਵਾਕ ਕੀਤੀ। ਇਸ ’ਚ ਬਾਕਸਿੰਗ ਸਿੱਖਣ ਵਾਲੇ ਬੱਚਿਆਂ ਨੇ ਵੀ ਹਿੱਸਾ ਲਿਆ। ਸਾਰਿਆਂ ਨੇ ‘ਵੰਦੇ ਮਾਤਰਮ’, ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾ ਕੇ ਵਾਕ ਨੂੰ ਹੋਰ ਖ਼ਾਸ ਬਣਾਇਆ। ਉਥੇ ਹੀ ਦੂਜੇ ਪਾਸੇ ਇਕ ਖ਼ਾਸ ਪਰਫਾਰਮੈਂਸ ਵੀ ਰੱਖੀ ਗਈ ਸੀ, ਜੋਕਿ ਸੋਲ ਸ਼ਕੈਰਜ਼ ਅਕੈਡਮੀ ਵੱਲੋਂ ਪੇਸ਼ ਕੀਤੀ ਗਈ ਅਤੇ ਲੋਕ ਮਸਤੀ ’ਚ ਦੇਸ਼ ਭਗਤੀ ਦੇ ਗੀਤਾਂ ’ਤੇ ਝੂਮੇ। 

PunjabKesari
ਇਸ ਮੌਕੇ ਸੰਤ ਗੁਰਵਿੰਦਰ ਸਿੰਘ ਮਹਾਰਾਜ, ਅਮਰਜੀਤ ਸਿੰਘ ਅਮਰੀ, ਸੰਜੀਵ ਕਸ਼ਯਪ ਸ਼ਾਮਲ ਹੋਏ। ਅਭੀ ਕੰਸਟੰਟਸ ਟਰਾਂਸਪੋਰਟ ਸਪਲਾਈਰਜ਼ ਅਤੇ ਇਵੈਂਟਸ ਜਸਟ ਅਭੀ ਦੇ ਡਾਇਰੈਕਟਰਸ ਤਿਲਕ ਰਾਜ ਸ਼ਰਮਾ, ਮਧੂ ਸ਼ਰਮਾ, ਅਭਿਸ਼ੇਕ ਸ਼ਰਮਾ, ਸਵਾਤੀ ਸਭਰਵਾਲ ਸ਼ਰਮਾ, ਸਚਿਨ ਆਦਿ ਨੇ ਇਵੈਂਟ ਨੂੰ ਯਾਦਗਾਰ ਬਣਾਇਆ। 

ਇਹ ਵੀ ਪੜ੍ਹੋ: ਸ੍ਰੀ ਆਨੰਦਪੁਰ ਸਾਹਿਬ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸਕਾਊਟ ਕਮਿਸ਼ਨਰ ਦੀ ਮੌਤ

PunjabKesari

PunjabKesari

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News