ਜਲੰਧਰ 'ਚ ਆਦਮਪੁਰ ਦਾ ਪਾਣੀ ਦਾ ਪੱਧਰ ਸਭ ਤੋਂ ਉੱਪਰ, ਨਵੇਂ ਟਿਊਬਵੈੱਲ ਲਈ ਰੱਖੀ ਇਹ ਸ਼ਰਤ
Friday, Sep 08, 2023 - 02:28 PM (IST)

ਜਲੰਧਰ- ਹਰ ਸਾਲ ਜਲੰਧਰ ਵਿਚ ਜ਼ਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ। ਜਲੰਧਰ ਵਿਚ 11 ਬਲਾਕ ਹਨ। ਇਨ੍ਹਾਂ ਵਿਚੋਂ ਇਕਲੌਤਾ ਆਦਮਪੁਰ ਬਲਾਕ ਸੁਰੱਖਿਅਤ ਖੇਤਰ ਸ਼ਾਮਲ ਹੈ, ਜਿੱਥੇ ਜ਼ਮੀਨੀ ਪਾਣੀ 11.0 ਮੀਟਰ 'ਤੇ ਹੈ। ਬਾਕੀ ਸਾਰੇ ਬਲਾਕਾਂ ਵਿਚ 25 ਤੋਂ ਲੈ ਕੇ 36 ਮੀਟਰ ਤੱਕ ਪਾਣੀ ਦਾ ਪੱਧਰ ਡਿੱਗ ਚੁੱਕਿਆ ਹੈ। ਅਜਿਹੇ ਵਿਚ ਸੂਬੇ ਦੀ ਗਰਾਊਂਡ ਵਾਟਰ ਅਥਾਰਿਟੀ ਪਾਣੀ ਦਾ ਸਭ ਤੋਂ ਵੱਧ ਇਸਤੇਮਾਲ ਕਰਨ ਵਾਲੇ ਲੋਕਾਂ ਤੋਂ ਜ਼ਮੀਨੀ ਪਾਣੀ ਨੂੰ ਕੱਢਣ ਦਾ ਟੈਕਸ ਲਵੇਗੀ। ਇਸ ਨਾਲ ਜੋ ਪੈਸਾ ਇਕੱਠਾ ਹੋਵੇਗਾ, ਉਸ ਦਾ ਇਸਤੇਮਾਲ ਪਾਣੀ ਦੀ ਸਾਂਭ ਸੰਭਾਲ ਦੇ ਪ੍ਰਾਜੈਕਟ ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ
ਇਸ ਦੇ ਤਹਿਤ ਪਾਣੀ ਦੀ ਵੱਧ ਵਰਤੋਂ ਕਰਨ ਵਾਲਿਆਂ ਨੂੰ ਨਵੇਂ ਟਿਊਬਵੈੱਲਾਂ ਦੀ ਇਜਾਜ਼ਤ ਲੈਣੀ ਪਵੇਗੀ। ਇਨ੍ਹਾਂ ਵਿਚ ਮੀਟਰ ਲੱਗਣਗੇ, ਜੋ ਪਾਣੀ ਦੀ ਖ਼ਪਤ ਦੀ ਜਾਣਕਾਰੀ ਦੇਣਗੇ। ਪਹਿਲਾਂ ਟਿਊਬਵੈੱਲ ਦੀ ਇਜਾਜ਼ਤ ਲੋਕ ਹੱਥ ਨਾਲ ਭਰੇ ਫਾਰਮ 'ਤੇ ਲੈਂਦੇ ਸਨ। ਹੁਣ ਇਸ ਵਿਵਸਥਾ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਆਨਲਾਈਨ ਪੋਰਟਲ pwrda.punjab.gov.in 'ਤੇ ਇਜਾਜ਼ਤ ਲੈਣ ਦੀ ਸੁਵਿਧਾ ਦਿੱਤੀ ਗਈ ਹੈ।
ਡਿੱਗਦਾ ਜਲ ਪੱਧਰ ਮੀਟਰ ਵਿਚ
ਬਲਾਕ | 2011 | 2023 |
ਜਲੰਧਰ ਪੂਰਬੀ | 29.98 | 36.4 |
ਆਦਮਪੁਰ | 8.15 | 11.0 |
ਜਲੰਧਰ ਪੱਛਮੀ | 26.7 | 32.33 |
ਭੋਗਪੁਰ | 18.7 | 25.85 |
ਨਕੋਦਰ | 20.07 | 25.85 |
ਸ਼ਾਹਕੋਟ | 26.75 | 26.68 |
ਲੋਹੀਆਂ ਖ਼ਾਸ | 17.70 | 24.99 |
ਫਿਲੌਰ | 16.31 | 22. 57 |
ਨੂਰਮਹਿਲ | 18.60 | 26. 9 |
ਰੁੜਕਾ ਕਲਾਂ | 25.40 | 27.05 |
ਇਹ ਵੀ ਪੜ੍ਹੋ- ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਜਲੰਧਰ ਦੀ ਇਸ ਕਾਲੋਨੀ ’ਚੋਂ ਮਿਲਿਆ 3 ਮਹੀਨੇ ਦੇ ਬੱਚੇ ਦਾ ਭਰੂਣ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ