ਇੰਪਰੂਵਮੈਂਟ ਟਰੱਸਟ ਨੂੰ ਮਿਲੀ ਮਨਜ਼ੂਰੀ, 25.38 ਕਰੋੜ ਦੀਆਂ ਜਾਇਦਾਦਾਂ ਹੋਣਗੀਆਂ ਨੀਲਾਮ

06/25/2019 3:52:40 PM

ਜਲੰਧਰ (ਪੁਨੀਤ)— ਸਰਕਾਰ ਅਤੇ ਬੈਂਕ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਵੱਲੋਂ 25.38 ਕਰੋੜ ਦੀਆਂ ਜਾਇਦਾਦਾਂ ਦੀ ਨੀਲਾਮੀ ਕਰਵਾਈ ਜਾ ਰਹੀ ਹੈ, ਇਸ 'ਚ 3 ਸਕੀਮਾਂ ਦੀਆਂ 79 ਜਾਇਦਾਦਾਂ ਸ਼ਾਮਲ ਹਨ। 15 ਜੁਲਾਈ ਨੂੰ ਕਰਵਾਈ ਜਾ ਰਹੀ ਨੀਲਾਮੀ 'ਚ 70.5 ਏਕੜ ਮਹਾਰਾਜਾ ਰਣਜੀਤ ਸਿੰਘ ਐਵੇਨਿਊ, 26.8 ਏਕੜ ਸ਼ਹੀਦ ਭਗਤ ਸਿੰਘ ਕਾਲੋਨੀ ਅਤੇ 170 ਏਕੜ ਸੂਰੀਆ ਇਨਕਲੇਵ ਦੀਆਂ ਜਾਇਦਾਦਾਂ ਸ਼ਾਮਲ ਹਨ। ਨੀਲਾਮੀ 'ਚ ਸਭ ਤੋਂ ਮਹਿੰਗੀ ਜਾਇਦਾਦ ਸੂਰੀਆ ਇਨਕਲੇਵ ਦੀ ਰੱਖੀ ਗਈ ਹੈ, 2098 ਵਰਗ ਗਜ਼ ਦੀ ਉਕਤ ਜਾਇਦਾਦਾਂ ਦੀ ਬੋਲੀ ਦੀ ਸ਼ੁਰੂਆਤ 8.79 ਕਰੋੜ ਤੋਂ ਸ਼ੁਰੂ ਹੋਵੇਗੀ। ਇਹ ਸਾਈਟ ਇੰਸਟੀਟਿਊਸ਼ਨ ਲਈ ਰਿਜ਼ਰਵ ਰੱਖੀ ਗਈ ਹੈ। ਇਸ ਲਈ (ਅਰਨੈਸਟ ਮਨੀ ਡਿਪਾਜ਼ਿਟ) 1 ਲੱਖ ਰੁਪਏ ਰੱਖਿਆ ਗਿਆ ਹੈ।

ਨੀਲਾਮੀ 'ਚ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੀਆਂ 24 ਜਾਇਦਾਦਾਂ ਸ਼ਾਮਲ ਹਨ, ਜਿਸ 'ਚ 7 ਪਲਾਟ, 1 ਨਰਸਿੰਗ ਹੋਮ ਦੀ ਸਾਈਟ, 1 ਓਲਡ ਏਜ਼ ਹੋਮ, 3 ਦੁਕਾਨਾਂ ਅਤੇ 12 ਕਿਓਸਕ (ਬੂਥ) ਸ਼ਾਮਲ ਹਨ। ਇਸ ਤਰ੍ਹਾਂ ਨਾਲ 170 ਏਕੜ ਸੂਰੀਆ ਇਨਕਲੇਵ ਦੇ 3 ਪਲਾਟ, 4 ਬਲਿਟਅਪ ਬੂਥ, 1 ਬਲਿਟਅਪ ਸਟਾਲ, 20 ਐੈੱਸ. ਸੀ. ਓ. (ਸ਼ਾਪ-ਕਮ-ਆਫਿਸ), 16 ਸ਼ਾਪ ਸਾਈਟ, 4 ਕਾਰਨਰ ਸਾਈਟ, 4 ਸਟਾਲ ਸ਼ਾਮਲ ਹਨ। ਉਥੇ 26.8 ਏਕੜ ਭਗਤ ਸਿੰਘ ਕਾਲੋਨੀ ਦੇ 2 ਐੈੱਸ. ਸੀ. ਓ. ਨੀਲਾਮੀ 'ਚ ਰੱਖੇ ਗਏ ਹਨ। 15 ਜੁਲਾਈ ਨੂੰ ਹੋਣ ਵਾਲੀ ਨੀਲਾਮੀ ਲਈ ਇੰਪਰੂਵਮੈਂਟ ਟਰੱਸਟ 'ਚ (ਅਰਨੈਸਟ ਮਨੀ ਡਿਪਾਜ਼ਿਟ) ਜਮ੍ਹਾ ਕਰਵਾਉਣ ਵਾਲਾ ਵਿਅਕਤੀ ਹੀ ਨੀਲਾਮੀ 'ਚ ਹਿੱਸਾ ਲੈ ਸਕਦਾ ਹੈ। ਜਿਨ੍ਹਾਂ ਜਾਇਦਾਦਾਂ ਦੀ ਨੀਲਾਮੀ ਕਰਵਾਈ ਜਾ ਰਹੀ ਹੈ, ਉਨ੍ਹਾਂ 'ਚ ਕਈ ਅਜਿਹੀ ਪ੍ਰਾਪਰਟੀਆਂ ਹਨ ਜੋ ਕਿ ਪੀ. ਐੈੱਨ. ਬੀ. ਕੋਲ ਗਿਰਵੀ ਪਈਆਂ ਹਨ, ਨੀਲਾਮੀ ਕਰਵਾਉਣ ਲਈ ਪੀ. ਐੈੱਨ. ਬੀ. ਵੱਲੋਂ ਟਰੱਸਟ ਨੂੰ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਗਈ ਹੈ। ਸ਼ਰਤ ਇਹ ਹੈ ਕਿ ਬੈਂਕ ਕੋਲ ਗਿਰਵੀ ਪਈ ਜਾਇਦਾਦ ਦੀ ਨੀਲਾਮੀ ਤੋਂ ਜੋ ਰਕਮ ਮਿਲੇਗੀ ਉਸ ਨੂੰ ਟਰੱਸਟ ਨੂੰ ਬੈਂਕ ਕੋਲ ਜਮ੍ਹਾ ਕਰਵਾਉਣਾ ਹੋਵੇਗਾ। ਆਰਥਿਕ ਤੰਗੀ ਨਾਲ ਜੂਝ ਰਹੇ ਇੰਪਰੂਵਮੈਂਟ ਟਰੱਸਟ ਲਈ ਉਕਤ ਬੋਲੀ ਖਾਸ ਅਹਿਮਤੀਅ ਰੱਖਦੀ ਹੈ।

ਪੀ. ਐੈੱਨ. ਬੀ. ਨੂੰ 480 ਕਰੋੜ ਦੀ ਨੀਲਾਮੀ 'ਚ ਨਹੀਂ ਮਿਲਿਆ ਕੋਈ ਬੋਲੀਦਾਤਾ
ਪੀ. ਐੈੱਨ. ਬੀ. ਦਾ 112 ਕਰੋੜ ਰੁਪਏ ਦਾ ਲੋਨ ਚੁਕਾਉਣ 'ਚ ਅਸਮਰੱਥ ਇੰਪਰੂਵਮੈਂਟ ਟਰੱਸਟ ਦੀ 577 ਕਰੋੜ ਦੀ ਪ੍ਰਾਪਰਟੀ 'ਤੇ ਬੈਂਕ ਨੇ ਕਬਜ਼ਾ ਲੈ ਰੱਖਿਆ ਹੈ। ਇਸ ਸਬੰਧ 'ਚ ਬੈਂਕ ਨੇ 28 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਸਿੰਬਾਲਿਕ ਕਬਜ਼ਾ ਲਿਆ, ਜਦੋਂਕਿ ਬਾਕੀ ਦੀ ਪ੍ਰਾਪਰਟੀ 'ਤੇ 1 ਸਤੰਬਰ ਨੂੰ ਫਿਜ਼ੀਕਲੀ ਪੋਜ਼ੇਸ਼ਨ ਲੈ ਲਿਆ। ਆਪਣੀ ਰਕਮ ਦੀ ਰਿਕਵਰੀ ਲਈ ਟਰੱਸਟ ਵੱਲੋਂ ਪਿਛਲੇ ਮਹੀਨੇ ਨੀਲਾਮੀ ਰੱਖੀ ਗਈ। ਇਸ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਸ਼ੁਰੂਆਤੀ ਨੀਲਾਮੀ ਦੀ ਕੀਮਤ 250 ਕਰੋੜ ਰੁਪਏ ਰੱਖੀ ਗਈ।
ਇਸ ਤੋਂ ਇਲਾਵਾ ਸੂਰੀਆ ਇਨਕਲੇਵ ਸਣੇ ਹੋਰ ਕਾਲੋਨੀਆਂ ਦੀ ਪ੍ਰਾਪਰਟੀ ਵੀ ਸ਼ਾਮਲ ਕੀਤੀ ਗਈ। ਨੀਲਾਮੀ 'ਚ ਹਿੱਸਾ ਲੈਣ ਲਈ 17 ਜੂਨ ਤਕ ਦਾ ਸਮਾਂ ਦਿੱਤਾ ਗਿਆ ਸੀ ਪਰ ਕਿਸੇ ਨੇ ਵੀ ਨੀਲਾਮੀ ਲਈ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਪੀ. ਐੈੱਨ. ਬੀ. ਨੂੰ ਨੀਲਾਮੀ ਲਈ 1 ਵੀ ਬੋਲੀਦਾਤਾ ਨਹੀਂ ਮਿਲਿਆ ਅਤੇ ਨੀਲਾਮੀ ਕੈਂਸਲ ਹੋ ਗਈ। ਉਥੇ ਟਰੱਸਟ ਵੱਲੋਂ ਪਿਛਲੀ ਵਾਰ ਕਰਵਾਈ ਗਈ ਨੀਲਾਮੀ ਵੀ ਫਲਾਪ ਸ਼ੋਅ ਸਾਬਤ ਹੋ ਚੁੱਕੀ ਹੈ।


shivani attri

Content Editor

Related News