ਪੁਰਾਣੀ ਰੰਜਿਸ਼ ਕਾਰਨ ਗੋਲ਼ੀਆਂ ਚੱਲਣ ਦੇ ਮਾਮਲੇ ''ਚ ਨਾਜਾਇਜ਼ ਹਥਿਆਰ ਤੇ ਗੱਡੀਆਂ ਬਰਾਮਦ

10/27/2023 11:00:10 AM

ਜਲੰਧਰ (ਸੁਨੀਲ)–2 ਦਿਨ ਪਹਿਲਾਂ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਅਲੀ ਚੱਕ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚ ਟਕਰਾਅ ਹੋਇਆ ਸੀ ਅਤੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਨਾਜਾਇਜ਼ ਹਥਿਆਰਾਂ ਨਾਲ ਤਾਬੜਤੋੜ ਗੋਲ਼ੀਆਂ ਚਲਾਈਆਂ ਸਨ। ਗੋਲ਼ੀਆਂ ਚੱਲਣ ਕਾਰਨ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ।

ਵਾਰਦਾਤ ਨੂੰ ਲੈ ਕੇ ਥਾਣਾ ਲਾਂਬੜਾ ਦੀ ਪੁਲਸ ਨੇ 7 ਲੋਕਾਂ ’ਤੇ 307, 34, 341, 120-ਬੀ, 25, 27, 54, 59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਇਨ੍ਹਾਂ 7 ਵਿਚੋਂ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ ਅਤੇ 3 ਮੁਲਜ਼ਮ ਲਵਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ, ਜੋ ਹਸਪਤਾਲ ਵਿਚ ਇਲਾਜ ਅਧੀਨ ਹਨ। ਲਾਂਬੜਾ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੇੜੇ ਪੁਲਸ ਗਾਰਦ ਲਾ ਦਿੱਤੀ ਅਤੇ ਪੁਲਸ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਠੀਕ ਹੋਣ ਦੀ ਉਡੀਕ ਕਰ ਰਹੀ ਹੈ। 2 ਮੁਲਜ਼ਮ ਹਰਮਨ ਅਤੇ ਸੰਨੀ ਫ਼ਰਾਰ ਹਨ, ਜਿਨ੍ਹਾਂ ਨੂੰ ਪੁਲਸ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ:  ਭਲਕੇ ਬੰਦ ਰਹਿਣਗੇ ਸਕੂਲ ਤੇ ਕਾਲਜ, ਸਰਕਾਰੀ ਛੁੱਟੀ ਦਾ ਐਲਾਨ

ਥਾਣਾ ਲਾਂਬੜਾ ਦੀ ਪੁਲਸ ਨੇ 3 ਵਿਚੋਂ 2 ਹਥਿਆਰਾਂ ਤੋਂ ਇਲਾਵਾ ਫਾਰਚਿਊਨਰ ਅਤੇ ਵੈਨਿਊ ਗੱਡੀ ਬਰਾਮਦ ਕਰ ਲਈਆਂ ਹਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਤਿੰਨਾਂ ਮੁਲਜ਼ਮਾਂ ਦੇ ਠੀਕ ਹੋਣ ਤੋਂ ਬਾਅਦ ਪੁਲਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰੇਗੀ ਅਤੇ ਰਿਮਾਂਡ ਵਿਚ ਪੁੱਛਗਿੱਛ ਕਰ ਕੇ ਅਸਲੀਅਤ ਸਾਹਮਣੇ ਲਿਆਵੇਗੀ।

ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਕਾਬੂ ਮਨਿੰਦਰ ਦੇ ਪਿਤਾ ਕੁਲਵਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ ਅਤੇ ਰਾਜਵੀਰ ਦਾ ਪੁਲਸ ਰਿਮਾਂਡ ਮਿਲਿਆ ਹੈ। ਰਿਮਾਂਡ ਵਿਚ ਪੁਲਸ ਰਾਜਵੀਰ ਤੋਂ ਪਤਾ ਲਾਵੇਗੀ ਕਿ ਇਹ ਨਾਜਾਇਜ਼ ਹਥਿਆਰ ਕਿਸ ਕੋਲੋਂ ਅਤੇ ਕਿਥੋਂ ਖ਼ਰੀਦੇ ਹਨ। ਜਾਂਚ ਵਿਚ ਹਥਿਆਰ ਵੇਚਣ ਵਾਲਾ ਜਿਹੜਾ ਵੀ ਵਿਅਕਤੀ ਸਾਹਮਣੇ ਆਵੇਗਾ, ਉਸ ਨੂੰ ਵੀ ਪੁਲਸ ਮਾਮਲੇ ਵਿਚ ਨਾਮਜ਼ਦ ਕਰੇਗੀ।

ਇਹ ਵੀ ਪੜ੍ਹੋ:  ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਸਬੰਧੀ ਜਲੰਧਰ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News