ਵਿਅਕਤੀ ਦੀ ਸੱਪ ਦੇ ਡੰਗਣ ਕਾਰਨ ਮੌਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਨਿਭਾ ਰਿਹਾ ਸੀ ਸੇਵਾ

Sunday, Jul 07, 2024 - 06:25 PM (IST)

ਵਿਅਕਤੀ ਦੀ ਸੱਪ ਦੇ ਡੰਗਣ ਕਾਰਨ ਮੌਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਨਿਭਾ ਰਿਹਾ ਸੀ ਸੇਵਾ

ਬਟਾਲਾ (ਸਾਹਿਲ, ਗੋਰਾਇਆ) : ਬੀਤੀ ਰਾਤ ਨੂੰ ਕਾਦੀਆਂ ਦੇ ਮਹੱਲਾ ਪ੍ਰਤਾਪ ਨਗਰ ਵਿਖੇ ਘਰ ’ਚ ਬਣੀ ਹੋਈ ਕਿਆਰੀ ’ਚ ਕੰਮ ਕਰ ਰਹੇ ਇਕ ਵਿਅਕਤੀ ਨੂੰ ਸੱਪ ਦੇ ਡੰਗ ਮਾਰ ਦਿੱਤਾ, ਜਿਸਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਲਜਿੰਦਰ ਸਿੰਘ (54) ਪੁੱਤਰ ਜਰਨੈਲ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਬਤੌਰ ਆਪਣੀ ਸੇਵਾ ਨਿਭਾ ਰਹੇ ਸਨ, ਬੀਤੀ ਰਾਤ ਵੀ ਆਪਣੇ ਕੰਮ ਕਾਜ ਖਤਮ ਕਰ ਕੇ ਜਦੋਂ ਘਰ ਵਾਪਸ ਪਰਤੇ ਤਾਂ ਕਰੀਬ ਰਾਤ 10 ਵਜੇ ਦੇ ਲਗਭਗ ਉਹ ਆਪਣੇ ਘਰ ਦੇ ਅੰਦਰ ਬਣੀ ਕਿਆਰੀ ’ਚ ਕੰਮ ਕਰ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੇ ਹੱਥ ਉੱਤੇ ਇਕ ਸੱਪ ਨੇ ਡੰਗ ਮਾਰ ਦਿੱਤਾ।

ਇਹ ਵੀ ਪੜ੍ਹੋ- SGPC ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਨਿੰਦਾ ਮਤਾ ਪਾਸ, ਕਿਹਾ- ਦਰਜ ਹੋਵੇ ਮਾਮਲਾ

ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਕਾਦੀਆਂ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ- ਸੰਸਦ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਲੈ ਕੇ ਜਾਣ 'ਤੇ ਐੱਸ. ਜੀ. ਪੀ. ਸੀ. ਸਖ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News