ਯੂਕ੍ਰੇਨ ਦੇ ਡਰੋਨ ਹਮਲੇ ਤੋਂ ਬਾਅਦ ਰੂਸ ’ਚ ਤੇਲ ਟੈਂਕਾਂ ਨੂੰ ਲੱਗੀ ਅੱਗ

Sunday, Jul 07, 2024 - 10:55 AM (IST)

ਇੰਟਰਨੈਸ਼ਨਲ ਡੈੱਸਕ - ਦੱਖਣੀ ਰੂਸ ਵਿਚ ਕ੍ਰਾਸਨੋਦਰ ਖੇਤਰ ਦੇ 3 ਜ਼ਿਲਿਆਂ ’ਤੇ ਯੂਕ੍ਰੇਨੀ ਡਰੋਨ ਵਲੋਂ ਕੀਤੇ ਗਏ ਹਮਲੇ ’ਚ ਤੇਲ ਦੇ ਟੈਂਕਾਂ ਨੂੰ ਅੱਗ ਲੱਗ ਗਈ, ਪਰ ਕੋਈ ਜ਼ਖਮੀ ਨਹੀਂ ਹੋਇਆ। ਡਰੋਨ ਦੇ ਟੁਕੜਿਆਂ ਦੇ ਡਿੱਗਣ ਕਾਰਨ ਇਕ ਸੈਲ ਫ਼ੋਨ ਟਾਵਰ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ। ਪਾਵਲੋਵਸਕਾਇਆ ਦੀ ਬਸਤੀ ਵਿਚ ਇਕ ਡਰੋਨ ਹਮਲੇ ਨੂੰ ਵੀ ਨਾਕਾਮ ਕਰ ਦਿੱਤਾ ਗਿਆ। ਲੈਨਿਨਗ੍ਰਾਡਸਕਾਇਆ ਦੀ ਬਸਤੀ ’ਚ ਮਨੁੱਖ ਰਹਿਤ ਹਵਾਈ ਵਾਹਨ ਦੇ ਟੁਕੜੇ ਡਿੱਗਣ ਤੋਂ ਬਾਅਦ ਇਕ ਤੇਲ ਡਿਪੂ ਵਿਚ ਈਂਧਨ ਸਟੋਰੇਜ ਟੈਂਕ ਨੂੰ ਅੱਗ ਲੱਗ ਗਈ।

ਅਮਰੀਕੀ ਸੁਰੱਖਿਆ ’ਤੇ ਭਰੋਸਾ ਕਰਨਾ ਗਲਤੀ

ਪੁਤਿਨ ਨੇ ਯੂਕ੍ਰੇਨ ਵਿਚ 24 ਫਰਵਰੀ, 2022 ਨੂੰ ਹਮਲਾ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਜੰਗ ਵਿਚ ਪੱਛਮੀ ਦੇਸ਼ਾਂ ਦੀ ਦਖਲਅੰਦਾਜ਼ੀ ਨੂੰ ਨਿਰਉਤਸ਼ਾਹਿਤ ਕਰਨ ਲਈ ਰੂਸ ਦੀ ਪ੍ਰਮਾਣੂ ਤਾਕਤ ਦਾ ਕਈ ਵਾਰ ਜ਼ਿਕਰ ਕਰ ਚੁੱਕੇ ਹਨ।

ਪੁਤਿਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਰੂਸ ਉਨ੍ਹਾਂ ’ਤੇ ਹਮਲਾ ਕਰਦਾ ਹੈ ਤਾਂ ਅਮਰੀਕੀ ਸੁਰੱਖਿਆ ’ਤੇ ਭਰੋਸਾ ਕਰਨਾ ਉਨ੍ਹਾਂ ਦੀ ਗਲਤੀ ਹੋ ਸਕਦੀ ਹੈ। ਪੁਤਿਨ ਨੇ ਕਿਹਾ ਕਿ ਲਗਾਤਾਰ ਤਣਾਅ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਜੇਕਰ ਯੂਰਪ ਵਿਚ ਇਹ ਗੰਭੀਰ ਨਤੀਜੇ ਨਿਕਲਦੇ ਹਨ, ਤਾਂ ਇਹ ਕਹਿਣਾ ਮੁਸ਼ਕਲ ਹੈ ਕਿ ਰਣਨੀਤਕ ਹਥਿਆਰਾਂ ਦੇ ਮਾਮਲੇ ਵਿਚ ਸਾਡੀ ਸਮਰੱਥਾ ਨੂੰ ਦੇਖਦੇ ਹੋਏ ਅਮਰੀਕਾ ਕੀ ਕਾਰਵਾਈ ਕਰੇਗਾ, ਕਹਿਣਾ ਮੁਸ਼ਕਲ ਹੈ। ਕੀ ਉਹ ਗਲੋਬਲ ਸੰਘਰਸ਼ ਚਾਹੁੰਦੇ ਹਨ?


Harinder Kaur

Content Editor

Related News