ਨਾਜਾਇਜ਼ ਕਬਜ਼ਾ ਹਟਾ ਕੇ ਪੰਚਾਇਤ ਮਹਿਕਮੇ ਨੇ ਕਰੋੜਾਂ ਦੀ ਜ਼ਮੀਨ ਨੂੰ ਕਬਜ਼ੇ ''ਚ ਲਿਆ

Friday, Jul 10, 2020 - 06:05 PM (IST)

ਨਾਜਾਇਜ਼ ਕਬਜ਼ਾ ਹਟਾ ਕੇ ਪੰਚਾਇਤ ਮਹਿਕਮੇ ਨੇ ਕਰੋੜਾਂ ਦੀ ਜ਼ਮੀਨ ਨੂੰ ਕਬਜ਼ੇ ''ਚ ਲਿਆ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਨਵਾਂਸ਼ਹਿਰ ਦੇ ਕਰਿਆਮ ਰੋਡ 'ਤੇ ਸਥਿਤ ਮਾਲ ਗੁਜ਼ਾਰ ਲਈ ਦਿੱਤੀ ਗਈ 68 ਕਨਾਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ। ਉਪਰੋਕਤ 68 ਕਨਾਲ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ

ਜਾਣਕਾਰੀ ਦਿੰਦੇ ਬੀ. ਡੀ. ਪੀ. ਓ. ਰਾਜੇਸ਼ ਚੱਢਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਸੀ ਕਿ ਪਿੰਡ ਕਰਿਆਮ ਦੀ ਮਾਲ ਗੁਜਾਰੀ ਲਈ ਦਿੱਤੀ ਜ਼ਮੀਨ ਦਾ ਪਿਛਲੇ ਲੰਬੇ ਸਮੇਂ ਤੋਂ ਕੋਈ ਕਿਰਾਇਆ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਦੋਂ ਅੱਗੇ ਜਾਂਚ ਕੀਤੀ ਗਈ ਤਾਂ ਉਪਰੋਕਤ ਜ਼ਮੀਨ 'ਤੇ ਨਾ ਸਿਰਫ ਨਾਜਾਇਜ਼ ਕਬਜ਼ਾ ਪਾਇਆ ਗਿਆ ਸਗੋਂ ਉਨ੍ਹਾਂ ਦੇ ਧਿਆਨ 'ਚ ਆਇਆ ਕਿ ਪੰਚਾਇਤੀ ਜ਼ਮੀਨ ਹੋਣ ਦੇ ਬਾਵਜੂਦ ਵੀ ਕਥਿਤ ਤੌਰ 'ਤੇ ਇਸ ਦੀ ਅੱਗੇ ਖਰੀਦ ਫਰੋਖਤ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵੀਜ਼ਾ ਸੈਂਟਰ 'ਚ ਤਨਖ਼ਾਹ ਲੈਣ ਗਈ ਕੁੜੀ ਦਾ ਬਾਊਂਸਰਾਂ ਨੇ ਭਰਾ ਸਣੇ ਚਾੜ੍ਹਿਆ ਕੁਟਾਪਾ, ਧੂਹ-ਧੂਹ ਖਿੱਚਿਆ (ਵੀਡੀਓ)

ਉਨ੍ਹਾਂ ਦੱਸਿਆ ਕਿ ਜ਼ਮੀਨ ਵੇਚਣ ਵਾਲੇ ਕਥਿਤ ਮਾਲਕਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਸਾਹਮਣੇ ਆਈ ਸੱਚਾਈ ਉਪਰੰਤ ਉਪਰੋਕਤ 68 ਕਨਾਲ ਜ਼ਮੀਨ 'ਤੇ ਪੰਚਾਇਤ ਦਾ ਕਬਜ਼ਾ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਪਰੋਕਤ ਨਾਜਾਇਜ਼ ਕਬਜ਼ਾ ਛੁਡਾਉਣ 'ਚ ਕਿਸੇ ਵੀ ਤਰ੍ਹਾਂ ਦੇ ਵੱਧ ਵਿਰੋਧ ਦਾ ਸਾਹਮਣਾ ਵਿਭਾਗ ਨੂੰ ਨਹੀਂ ਕਰਨਾ ਪਿਆ। ਪੰਚਾਇਤ ਵੱਲੋਂ ਉਪਰੋਕਤ ਸਾਰੀ ਜ਼ਮੀਨ ਨੂੰ ਪੰਚਾਇਤ ਸੰਮਤੀ ਦੇ ਨਾਂ 'ਤੇ ਕਰ ਦਿੱਤਾ ਗਿਆ।

PunjabKesari
ਇਹ ਵੀ ਪੜ੍ਹੋ: ਜਲੰਧਰ ’ਚ ਵਧੀ ‘ਕੋਰੋਨਾ’ ਪੀੜਤਾਂ ਦੀ ਗਿਣਤੀ, 49 ਨਵੇਂ ਮਾਮਲੇ ਮਿਲੇ

ਪ੍ਰਾਪਰਟੀ ਡੀਲਰਾਂ 'ਚ ਮਚੀ ਹਫੜਾ-ਤਫੜੀ
ਬਲਾਕ ਵਿਕਾਸ ਅਤੇ ਪੰਚਾਇਤ ਮਹਿਕਮੇ ਵੱਲੋਂ ਉਪਰੋਕਤ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਲਏ ਜਾਣ ਦੇ ਚਲਦੇ ਕਈ ਪ੍ਰਾਪਰਟੀ ਡੀਲਰ ਜਿਨ੍ਹਾਂ ਨੇ ਉਪਰੋਕਤ ਮਾਲ ਗੁਜਾਰ ਜ਼ਮੀਨ ਦਾ ਸੌਦਾ ਕੀਤਾ ਸੀ, ਹਫੜਾ-ਤਫੜੀ ਮਚ ਗਈ ਹੈ। ਜਾਣਕਾਰੀ ਮੁਤਾਬਕ ਅਜਿਹੇ ਪ੍ਰਾਪਰਟੀ ਡੀਲਰ ਉਪਰੋਕਤ ਜ਼ਮੀਨ 'ਤੇ ਸਟੇਅ ਲੈਣ ਦੀ ਕੋਸ਼ਿਸ਼ ਕਰ ਸਕਦੇ ਹਨ ਜਦਕਿ ਬੀ. ਡੀ. ਪੀ. ਓ. ਰਾਜੇਸ਼ ਚੱਢਾ ਨੇ ਕਿਹਾ ਕਿ ਸਾਰੀ ਜ਼ਮੀਨ ਦੀ ਮਾਲਕੀਅਤ ਪੰਚਾਇਤ ਦੀ ਸੀ, ਜਿਸ ਮਹਿਕਮੇ ਵੱਲੋਂ ਕਬਜ਼ੇ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਆਏ SSP ਮਾਹਲ ਨੇ ਅਵਤਾਰ ਹੈਨਰੀ ਦੀ ਬੇਟੀ ਦੇ ਵਿਆਹ ''ਚ ਕੀਤੀ ਸੀ ਸ਼ਿਰਕਤ, ਤਸਵੀਰ ਹੋਈ ਵਾਇਰਲ

ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ
ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦਾ ਕਹਿਣਾ ਹੈ ਕਿ ਜਿਨ੍ਹਾਂ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਹੋਏ ਹਨ। ਉਨ੍ਹਾਂ ਛੁਡਾਉਣ ਲਈ ਸਰਕਾਰ ਦੀਆਂ ਹਦਾਇਤਾਂ ਤਹਿਤ ਹਰ ਸੰਭਵ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ


author

shivani attri

Content Editor

Related News